ED ਨੇ ਅੱਜ ਫਿਰ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਤੇ ਟਿਕਾਣਿਆਂ ਤੇ ਕੀਤੀ ਛਾਪੇਮਾਰੀ
July 16, 2024
Punjab Speaks Team / Chandigarh
.
ਚੰਡੀਗੜ੍ਹ: ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ 'ਤੇ ਅੱਜ ਫਿਰ ਈਡੀ ਵੱਲੋਂ ਤੜਕਸਾਰ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਟੀਮ ਨੇ ਸਵੇਰੇ ਕਰੀਬ 6 ਵਜੇ ਫਰੀਦਕੋਟ ਸਥਿਤ ਰਿਹਾਇਸ਼ ਸਮੇਤ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ।ਈਡੀ ਦੀ ਟੀਮ ਅਜੇ ਵੀ ਜਾਂਚ ਕਰ ਰਹੀ ਹੈ। ਦੀਪ ਮਲਹੋਤਰਾ ਦੀ ਜੀਰਾ ਸਥਿਤ ਸ਼ਰਾਬ ਫੈਕਟਰੀ 'ਤੇ ਵੀ ਈਡੀ ਛਾਪਾ ਮਾਰਿਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੇਂਦਰੀ ਏਜੰਸੀਆਂ ਕਈ ਵਾਰ ਦੀਪ ਮਲਹੋਤਰਾ ਦੇ ਠਿਕਾਣਿਆਂ ਦੀ ਜਾਂਚ ਕਰ ਚੁੱਕੀਆਂ ਹਨ ਅਤੇ ਫਿਲਹਾਲ ਈਡੀ ਦੀ ਇਹ ਜਾਂਚ ਚੱਲ ਰਹੀ ਹੈ।
ED Raid At Deep Malhotra House
Recommended News
Trending
Punjab Speaks/Punjab
Just Now