July 12, 2024
Punjab Speaks Team / Punjab
ਜਲੰਧਰ ਦੇਹਾਤ ਦੀ ਪੁਲਸ ਵੱਲੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਆਈਸ ਡ੍ਰਗਸ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਹੋਣ ਦੀ ਪੁਸ਼ਟੀ ਜਲੰਧਰ ਦੇਹਾਤ ਦੇ ਐੱਸ.ਐੱਸ.ਪੀ. ਅੰਕੁਰ ਗੁਪਤਾ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਾਂਗੇ।
ਪੁਲਿਸ ਜਿਲ੍ਹਾ ਜਲੰਧਰ ਦਿਹਾਤੀ ਅਧੀਨ ਪੈਂਦੇ ਫਿਲੌਰ ਥਾਣੇ ਦੀ ਪੁਲਿਸ ਟੁਕੜੀ ਨਾਕੇਬੰਦੀ ਦੌਰਾਨ ਆਮ ਰੂਟੀਨ ਚੈਕਿੰਗ ਚ ਇਹ ਕਾਰ ਤੇ ਦੋ ਨੌਜਵਾਨਾਂ ਦੀ ਤਲਾਸੀ ਲਈ ਅਤੇ ਉਨਾਂ ਪਾਸੋਂ 4 ਗ੍ਰਾਮ ਨਸ਼ੀਲਾ ਪਾਊਡਰ ਪ੍ਰਾਪਤ ਹੋਇਆ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਫਿਲੌਰ ਪੁਲਿਸ ਵੱਲੋਂ ਮੁਕਦਮਾ ਦਰਜ ਕਰ ਲਿਆ ਗਿਆ ਹੈ ਤੇ ਗ੍ਰਿਫਤਾਰ ਕੀਤੇ ਗਏ ਦੋ ਨੌਜਵਾਨਾਂ ਚੋਂ ਇੱਕ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਦਾ ਭਰਾ ਦੱਸਿਆ ਜਾ ਰਿਹਾ ਹੈ । ਉਧਰ ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਇਹਨਾਂ ਦਾ ਡੋਪ ਟੈਸਟ ਵੀ ਕਰਵਾਇਆ ਗਿਆ ਸੀ ਜੋ ਕਿ ਪੋਜੀਟਿਵ ਪਾਇਆ ਗਿਆ ਹੈ।
Drug Case