ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਸੁਨੰਦਾ ਸ਼ਰਮਾ ਨੂੰ ਹੱਥ ਲਗਾਉਣ ਸਟੇਜ ‘ਤੇ ਪਹੁੰਚਿਆ ਫੈਨ, ਗਾਇਕਾ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ…
April 6, 2026
A-fan-reached-the-stage-to-touch

Punjab Speaks Team / Punjab

06 ਅਪ੍ਰੈਲ 2026 :ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਦੇ RKGIT ਵਿੱਚ ਹੋਈ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਨਾਲ ਡਰ ਗਈ। ਇਹ ਘਟਨਾ ਕੈਮਰਿਆਂ ਵਿੱਚ ਕੈਂਦ ਹੋ ਗਈ ਹੈ ਅਤੇ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੁਨੰਦਾ ਸ਼ਰਮਾ ਸਟੇਜ ‘ਤੇ ਗਾਣਾ ਗਾ ਰਹੀ ਹੈ ਅਤੇ ਅਚਾਨਕ ਇੱਕ ਪ੍ਰਸ਼ੰਸਕ ਸਟੇਜ ‘ਤੇ ਕੁੱਦ ਜਾਂਦਾ ਹੈ, ਜਿਸ ਕਾਰਨ ਗਾਇਕਾ ਡਰ ਜਾਂਦੀ ਹੈ ਅਤੇ ਸਟੇਜ ਛੱਡ ਕੇ ਚਲੇ ਜਾਂਦੀ ਹੈ। ਇਸ ਤੋਂ ਬਾਅਦ ਉਸ ਪ੍ਰਸ਼ੰਸਕ ਨੂੰ ਸ਼ੋਅ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ।

ਸੁਨੰਦਾ ਸ਼ਰਮਾ ਨੇ ਵੀਡੀਓ ਸ਼ੇਅਰ ਕਰ ਤੋੜੀ ਚੁੱਪੀ

ਇਸ ਘਟਨਾ ਤੋਂ ਬਾਅਦ ਹੁਣ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕਰਕੇ ਚੁੱਪੀ ਤੋੜੀ ਹੈ। ਇਸ ਵੀਡੀਓ ਵਿੱਚ ਗਾਇਕਾ ਨੇ ਕਿਹਾ ਹੈ ਕਿ,”ਹੈਲੋ ਦੋਸਤੋ, ਮੈਂ ਸੁਨੰਦਾ ਸ਼ਰਮਾ। ਕੱਲ੍ਹ RKGIT, ਗਾਜ਼ੀਆਬਾਦ ਕਾਲਜ ਵਿੱਚ ਥੋੜ੍ਹੀ ਜਿਹੀ ਪਰੇਸ਼ਾਨੀ ਹੋ ਗਈ…ਜਦੋਂ ਮੈਂ ਪ੍ਰਦਰਸ਼ਨ ਕਰ ਰਹੀ ਸੀ, ਤਾਂ ਅਚਾਨਕ ਇੱਕ ਵਿਦਿਆਰਥੀ ਸਟੇਜ ‘ਤੇ ਆ ਗਿਆ, ਜਿਸ ਨਾਲ ਹਰ ਕੋਈ ਹੈਰਾਨ ਰਹਿ ਗਿਆ। ਇਸ ਅਚਾਨਕ ਹੋਈ ਘਟਨਾ ਨਾਲ ਭੀੜ ਅਤੇ ਸਟੇਜ ‘ਤੇ ਮੌਜ਼ੂਦ ਲੋਕ ਡਰ ਗਏ। ਮੈਂ ਵੀ ਡਰ ਗਈ। ਜਦੋ ਮੁੰਡਾ ਅਚਾਨਕ ਸਟੇਜ ‘ਤੇ ਆ ਗਿਆ, ਤਾਂ ਮੇਰੀ ਪ੍ਰਤੀਕਿਰੀਆ ਕਾਫ਼ੀ ਹੈਰਾਨੀ ਵਾਲੀ ਸੀ।

ਇਸ ਕਰਕੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਨੂੰ ਤਰੁੰਤ ਸਟੇਜ ਛੱਡਣਾ ਪਿਆ। ਅਸੀਂ ਇਸ ਲਈ ਤਿਆਰ ਨਹੀਂ ਸੀ। ਮੈਂ ਕਾਲਜ ਮੈਨੇਜਮੈਂਟ ਨੂੰ ਅਪੀਲ ਕਰਦੀ ਹਾਂ ਕਿ ਇਸ ਵਿੱਚ ਸ਼ਾਮਲ ਵਿਦਿਆਰਥੀ ਨੂੰ ਮਾਫ਼ ਕਰ ਦਿਓ। ਜਿਹੜਾ ਮੁੰਡਾ ਸਟੇਜ ‘ਤੇ ਕੁੱਦਿਆ ਸੀ, ਉਸਦਾ ਇਰਾਦਾ ਬੁਰਾ ਨਹੀਂ ਸੀ। ਮੁੰਡੇ ਨੇ ਆਪਣੀ ਗਲਤੀ ਵੀ ਮੰਨ ਲਈ ਹੈ ਅਤੇ ਉਸਨੂੰ ਮਾਫ਼ ਕਰ ਦਿਓ।”

ਪਿਆਰ ਦਿਖਾਉਣ ਦਾ ਤਰੀਕਾ ਗਲਤ- ਸੁਨੰਦਾ ਸ਼ਰਮਾ

ਸੁਨੰਦਾ ਸ਼ਰਮਾ ਨੇ ਗੱਲ ਕਰਦੇ ਹੋਏ ਅੱਗੇ ਕਿਹਾ ਕਿ,”ਕਈ ਵਾਰ ਕਿਸੇ ਦੇ ਪਿਆਰ ਦਿਖਾਉਣ ਦਾ ਤਰੀਕਾ ਗਲਤ ਹੋ ਜਾਂਦਾ ਹੈ। ਮੈਨੂੰ ਨਹੀਂ ਲੱਗਦਾ ਹੈ ਕਿ ਉਸ ਮੁੰਡੇ ਦਾ ਇਰਾਦਾ ਖਰਾਬ ਸੀ। ਮੈਂ ਵੀ ਉਸ ਮੁੰਡੇ ਨੂੰ ਮਾਫ਼ ਕਰ ਦਿੱਤਾ ਹੈ। ਇਸਦੇ ਨਾਲ ਹੀ, ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਵਿੱਚ ਵਿਦਿਆਰਥੀ ਮਾਫ਼ੀ ਮੰਗ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕਾ ਨੇ ਲਿਖਿਆ,”ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ, ਤੁਸੀਂ ਸਭ ਮੇਰੀ ਜਾਨ ਹੋ..ਮੇਰਾ ਇੰਨਾਂ ਦਿਲ ਦੁੱਖ ਰਿਹਾ ਹੈ ਇਹ ਵੀਡੀਓ ਦੇਖ ਕੇ, ਤੁਸੀਂ ਮਾਫ਼ੀ ਨਾ ਮੰਗੋ। ਕੋਈ ਗੱਲ ਨਹੀਂ, ਜੋ ਹੋ ਗਿਆ ਸੋ ਹੋ ਗਿਆ.. ਮੈਨੇਜਮੈਂਟ ਇਸਨੂੰ ਕੁਝ ਨਾ ਕਿਹੋ ਕਿਰਪਾ ਕਰਕੇ।”

A fan reached the stage to touch sunanda sharma the singer broke her silence know what she said


Recommended News
Trending
Just Now