ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਅੱਧੀ ਰਾਤ ਰਿਕਾਰਡ ਹੋਇਆ ਲਤਾ ਮੰਗੇਸ਼ਕਰ ਦਾ ਹਿੱਟ ਗੀਤ, ਰੇਖਾ ’ਤੇ ਫਿਲਮਾਇਆ 42 ਸਾਲ ਪੁਰਾਣਾ ਕਲਾਸਿਕ
April 16, 2026
Lata-Mangeshkar-s-Hit-Song-Recor
Punjab

ਨਵੀਂ ਦਿੱਲੀ 16 ਅਪ੍ਰੈਲ 2026 :ਸੁਰਾਂ ਦੀ ਕੋਇਲ ਕਹੀ ਜਾਣ ਵਾਲੀ ਲਤਾ ਮੰਗੇਸ਼ਕਰ ਨੇ ਆਪਣੇ ਸੁਨਹਿਰੀ ਸਿੰਗਿੰਗ ਕਰੀਅਰ ‘ਚ ਕਈ ਯਾਦਗਾਰ ਗੀਤ ਗਾਏ। ਗਾਇਕੀ ਲਈ ਉਨ੍ਹਾਂ ਦੇ ਅੰਦਰ ਕਾਫ਼ੀ ਜਨੂੰਨ ਤੇ ਜਜ਼ਬਾ ਦੇਖਣ ਨੂੰ ਮਿਲਦਾ ਸੀ। ਇਸ ਦੀ ਇਕ ਮਿਸਾਲ ਉਨ੍ਹਾਂ ਨੇ ਅਦਾਕਾਰਾ ਰੇਖਾ ਦੇ ਇਕ ਪ੍ਰਸਿੱਧ ਗਾਣੇ ਦੀ ਰਿਕਾਰਡਿੰਗ ਦੌਰਾਨ ਪੇਸ਼ ਕੀਤੀ ਸੀ ਜਿਸ ਨੂੰ ਲਤਾ ਦੀਦੀ ਨੇ ਅੱਧੀ ਰਾਤ ਨੂੰ ਰਿਕਾਰਡ ਕੀਤਾ ਸੀ।

ਚਾਰ ਦਹਾਕਿਆਂ ਬਾਅਦ ਵੀ ਲਤਾ ਮੰਗੇਸ਼ਕਰ ਦਾ ਉਹ ਗਾਣਾ ਸਰੋਤਿਆਂ ਦੇ ਦਿਲਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਆਓ ਜਾਣਦੇ ਹਾਂ ਕਿ ਆਖ਼ਰਕਾਰ ਉਹ ਆਈਕਾਨਿਕ ਗੀਤ ਕਿਹੜਾ ਹੈ।

ਲਤਾ ਮੰਗੇਸ਼ਕਰ ਦਾ ਯਾਦਗਾਰ ਗਾਣਾ

ਕਿਹਾਜਾਂਦਾ ਹੈ ਕਿ ਗਾਇਕੀ ਨੂੰ ਲੈ ਕੇ ਲਤਾ ਮੰਗੇਸ਼ਕਰ ਕਾਫ਼ੀ ਗੰਭੀਰ ਰਹਿੰਦੀ ਸੀ। ਉਹ ਕਿਸੇ ਵੀ ਗੀਤ ਨੂੰ ਗਾਉਣ ਦੌਰਾਨ ਆਪਣਾ ਸੌ ਫ਼ੀਸਦੀ ਦੇਣ ਤੋਂ ਪਿੱਛੇ ਨਹੀਂ ਹਟਦੇ ਸਨ। ਇਸ ਦੇ ਲਈ ਉਹ ਦਿਨ-ਰਾਤ ਦਾ ਸਮਾਂ ਜਾਂ ਕਿਸੇ ਵੀ ਹਾਲਾਤ ਨੂੰ ਨਹੀਂ ਦੇਖਦੇ ਸਨ। ਇਸ ਦਾ ਅੰਦਾਜ਼ਾ ਤੁਸੀਂ ਰੇਖਾ ਦੀ ਸਾਲ 1984 ‘ਚ ਆਈ ਫ਼ਿਲਮ ‘ਉਤਸਵ’ ਦੇ ਮਕਬੂਲ ਗੀਤ ‘ਮਨ ਕਿਉਂ ਬਹਿਕਾ ਰੇ ਬਹਿਕਾ ਆਧੀ ਰਾਤ ਕੋ…’ ਜ਼ਰੀਏ ਆਸਾਨੀ ਨਾਲ ਲਗਾ ਸਕਦੇ ਹੋ।

IMDb ਦੀ ਰਿਪੋਰਟ ਅਨੁਸਾਰ, ਲਤਾ ਮੰਗੇਸ਼ਕਰ ਨੇ ਇਸ ਗੀਤ ਨੂੰ ਅੱਧੀ ਰਾਤ ਨੂੰ ਰਿਕਾਰਡ ਕੀਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਗਾਣੇ ਦੇ ਬੋਲਾਂ ‘ਚ ‘ਅੱਧੀ ਰਾਤ’ ਦਾ ਜ਼ਿਕਰ ਹੈ, ਇਸ ਲਈ ਉਹ ਇਸ ਗਾਣੇ ਨੂੰ ਉਸੇ ਸਮੇਂ ਰਿਕਾਰਡ ਕਰੇਗੀ ਤਾਂ ਜੋ ਗੀਤ ਦੀ ਰੀਅਲ ਫੀਲ ਬਣੀ ਰਹੇ। ਇਸ ਤਰ੍ਹਾਂ ਫ਼ਿਲਮ ‘ਉਤਸਵ’ ਦਾ ਇਹ ਗਾਣਾ ਤਿਆਰ ਕੀਤਾ ਗਿਆ ਸੀ।

ਆਲਮ ਇਹ ਹੈ ਕਿ 42 ਸਾਲ ਬਾਅਦ ਵੀ ਲਤਾ ਮੰਗੇਸ਼ਕਰ ਦਾ ਇਹ ਸਦਾਬਹਾਰ ਗੀਤ ਖ਼ੂਬ ਸੁਣਿਆ ਜਾਂਦਾ ਹੈ ਅਤੇ ਪ੍ਰਸ਼ੰਸਕ ਇਸ ਨੂੰ ਇਕ ਬਿਹਤਰੀਨ ਗੀਤ ਵਜੋਂ ਯਾਦ ਕਰਦੇ ਹਨ। ਲਤਾ ਮੰਗੇਸ਼ਕਰ ਦੀ ਸੁਰੀਲੀ ਆਵਾਜ਼ ਇਸ ਗਾਣੇ ਵਿੱਚ ਜਾਨ ਫੂਕਦੀ ਹੈ, ਜੋ ਹਰ ਕਿਸੇ ਦੇ ਦਿਲ ਨੂੰ ਸਕੂਨ ਪਹੁੰਚਾਉਂਦੀ ਹੈ।

ਛੋਟੀ ਭੈਣ ਨਾਲ ਮਿਲ ਕੇ ਗਾਇਆ ਸੀ ਗੀਤ

ਫ਼ਿਲਮ ‘ਉਤਸਵ’ ਦੇ ਗੀਤ ‘ਮਨ ਕਿਉਂ ਬਹਿਕਾ ਰੇ ਬਹਿਕਾ…’ ਦੀ ਇਕ ਖ਼ਾਸੀਅਤ ਇਹ ਵੀ ਹੈ ਕਿ ਲਤਾ ਮੰਗੇਸ਼ਕਰ ਨੇ ਇਸ ਨੂੰ ਆਪਣੀ ਛੋਟੀ ਭੈਣ ਤੇ ਗਾਇਕਾ ਆਸ਼ਾ ਭੋਸਲੇ ਨਾਲ ਮਿਲ ਕੇ ਗਾਇਆ ਸੀ। ਗਾਣੇ ਵਿੱਚ ਰੇਖਾ ਤੋਂ ਇਲਾਵਾ ਤੁਹਾਨੂੰ ਮਸ਼ਹੂਰ ਅਦਾਕਾਰਾ ਅਨੁਰਾਧਾ ਪਟੇਲ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਆਸ਼ਾ ਤਾਈ ਨੇ ਆਪਣੀ ਆਵਾਜ਼ ਦਿੱਤੀ ਸੀ।

Lata Mangeshkar s Hit Song Recorded At Midnight 42 year old Classic Filmed On Rekha


Recommended News
Trending
Just Now