ਹੈਲਮਟ ਛੋਟ 'ਤੇ ਹਾਈ ਕੋਰਟ ਦੀ ਮੋਹਰ, ਬੰਬੇ ਸਰਦਾਰਾ ਲਈ ਵਿਸ਼ੇਸ਼ ਵਿਵਸਥਾ ਨੂੰ ਸੰਵਿਧਾਨਕ ਕਰਾਰ    ਤਿੰਨ ਮਾਸੂਮ ਬੱਚਿਆਂ ਦੇ ਅੰਤਿਮ ਸੰਸਕਾਰ ਦੌਰਾਨ ਦੋਸ਼ੀ ਮਾਂ ‘ਤੇ ਲੋਕਾਂ ਦਾ ਵਿਰੋਧ, ਚਿਹਰਾ ਦੇਖਣ ਤੋਂ ਰੋਕਿਆ ਗਿਆ    ਰਿਸ਼ਵਤਖੋਰੀ ਦੇ ਦੋਸ਼ਾਂ ਹੇਠ ਸਿੱਖਿਆ ਵਿਭਾਗ ਦਾ ਅਧਿਆਪਕ ਵਿਜੀਲੈਂਸ ਵੱਲੋਂ ਕਾਬੂ    ਇੰਤਜ਼ਾਰ ਖ਼ਤਮ ... ਬੀਬੀਆਂ ਦੇ ਖ਼ਾਤਿਆਂ 'ਚ ਆਉਣ ਲੱਗੀ ਸਨਮਾਨ ਰਾਸ਼ੀ; ਵੱਜ ਗਈ ਕੈਸ਼ ਵਾਲੀ 'ਟੂ-ਟੂ!'    ਯੂਨੀਵਰਸਿਟੀ ਦੀ ਮਨਜ਼ੂਰੀ ਤੋਂ ਬਿਨਾਂ ਪ੍ਰੀਖਿਆ ਕਰਵਾਉਣ ਦਾ ਦੋਸ਼, ਮੋਬਾਈਲ ਰਾਹੀਂ ਨਕਲ ਦੀਆਂ ਤਸਵੀਰਾਂ ਨਾਲ ਮਚਿਆ ਹੜਕੰਪ    ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਮਚਾਈ ਤਬਾਹੀ, ਹਿਮਾਚਲ ਵਿੱਚ ਜਲ-ਭਰਾਵ, ਜ਼ਮੀਨ ਧਸਣ ਅਤੇ ਹਾਦਸਿਆਂ ਨਾਲ ਹਾਲਾਤ ਗੰਭੀਰ    ਪੰਜ ਸੌ ਚਾਰ ਕਰੋੜ ਦੇ ਬੈਂਕ ਘੁਟਾਲੇ ਵਿੱਚ ਸੀਬੀਆਈ ਦੀ ਵੱਡੀ ਕਾਰਵਾਈ, ਦੋ ਹੋਰ ਅਧਿਕਾਰੀ ਗ੍ਰਿਫ਼ਤਾਰ    ਹਰਪ੍ਰੀਤ ਸਿੰਘ ਸੂਦਨ ਦੀ ਚੰਡੀਗੜ੍ਹ ਵਿੱਚ ਸਕੱਤਰ ਵਜੋਂ ਤਿੰਨ ਸਾਲਾਂ ਲਈ ਨਿਯੁਕਤੀ, ਕੇਂਦਰ ਵੱਲੋਂ ਡੈਪੂਟੇਸ਼ਨ ਮਨਜ਼ੂਰ    15 ਸਾਲਾਂ ਦੀ ਉਡੀਕ ਖ਼ਤਮ: ਸੀਆਰਪੀਐੱਫ ਦੇ 250 ਤੋਂ ਵੱਧ ਅਧਿਕਾਰੀਆਂ ਨੂੰ ਮਿਲੀ ਪਹਿਲੀ ਤਰੱਕੀ    ਬੇਅਦਬੀ ਕਾਨੂੰਨ ‘ਚ ਸੋਧ ਲਾਜ਼ਮੀ: ਜਥੇਦਾਰ ਗੜਗੱਜ ਵੱਲੋਂ ਇੱਕ ਮਹੀਨੇ ਅੰਦਰ ਤਬਦੀਲੀਆਂ ਲਾਗੂ ਕਰਨ ਦੇ ਨਿਰਦੇਸ਼   
ਸਲਮਾਨ ਖ਼ਾਨ ਨੇ ਫ਼ਿਲਮ ‘ਕਾਲਾ ਹਿਰਨ’ ‘ਤੇ ਰੋਕ ਲਗਾਉਣ ਦੀ ਕੀਤੀ ਮੰਗ, ਮੇਕਰਸ ਨੇ ਦਿੱਲੀ ਹਾਈ ਕੋਰਟ ‘ਚ ਦਿੱਤਾ ਇਹ ਜਵਾਬ
July 1, 2026
Salman-Khan-Demands-A-Ban-On-The

Punjab Speaks Team / Punjab

ਨਵੀਂ ਦਿੱਲੀ 01 ਜੁਲਾਈ 2026:ਪ੍ਰਸਤਾਵਿਤ ਫ਼ਿਲਮ ‘ਕਾਲਾ ਹਿਰਨ: ਦ ਬੈਟਲ ਫ਼ਾਰ ਲਿਗੇਸੀ’ ਦੇ ਨਿਰਮਾਤਾ ਨੇ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਹਾਲੇ ਤੱਕ ਫ਼ਿਲਮ ਨੂੰ ਸੈਂਸਰ ਬੋਰਡ ਕੋਲ ਸਰਟੀਫਿਕੇਸ਼ਨ ਲਈ ਨਹੀਂ ਭੇਜਿਆ ਗਿਆ ਹੈ।

ਫ਼ਿਲਮ ਦੇ ਖ਼ਿਲਾਫ਼ ਅਦਾਕਾਰ ਸਲਮਾਨ ਖ਼ਾਨ ਦੀ ਪਟੀਸ਼ਨ ‘ਤੇ ਫ਼ਿਲਮ ਨਿਰਮਾਤਾ ਵੱਲੋਂ ਪੇਸ਼ ਹੋਏ ਵਕੀਲ ਨੇ ਜਸਟਿਸ ਜਯੋਤੀ ਸਿੰਘ ਦੇ ਬੈਂਚ ਨੂੰ ਸੂਚਿਤ ਕੀਤਾ ਕਿ ਫ਼ਿਲਮ ਉਦੋਂ ਤੱਕ ਰਿਲੀਜ਼ ਨਹੀਂ ਕੀਤੀ ਜਾ ਸਕਦੀ, ਜਦੋਂ ਤੱਕ ਸੈਂਸਰ ਬੋਰਡ ਇਸ ਨੂੰ ਸਰਟੀਫਿਕੇਟ ਨਹੀਂ ਦੇ ਦਿੰਦਾ।

ਇਹ ਫ਼ਿਲਮ ਅਦਾਕਾਰ ਸਲਮਾਨ ਖ਼ਾਨ ਦੇ 1998 ਦੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਤੋਂ ਪ੍ਰੇਰਿਤ ਹੈ। ਸਲਮਾਨ ਖ਼ਾਨ ਨੇ ਇਸ ਫ਼ਿਲਮ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਫ਼ਿਲਮ ਦੀ ਰਿਲੀਜ਼ ਦੀ ਤਰੀਕ ਦਾ ਐਲਾਨ ਨਹੀਂ

ਸਲਮਾਨ ਖ਼ਾਨ ਦੇ ਵਕੀਲ ਨਿਜ਼ਾਮ ਪਾਸ਼ਾ ਨੇ ਕਿਹਾ ਕਿ ਫ਼ਿਲਮ ਦਾ ਪੋਸਟਰ ਅਤੇ ਟ੍ਰੇਲਰ ਤਾਂ ਰਿਲੀਜ਼ ਹੋ ਚੁੱਕਾ ਹੈ ਪਰ ਫ਼ਿਲਮ ਦੇ ਰਿਲੀਜ਼ ਹੋਣ ਦੀ ਤਰੀਕ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ। ਇਹ ਫ਼ਿਲਮ 1998 ਦੇ ਸਲਮਾਨ ਖ਼ਾਨ ਦੇ ਕਾਲੇ ਹਿਰਨ ਦੇ ਸ਼ਿਕਾਰ ਦੇ ਮਾਮਲੇ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਉਨ੍ਹਾਂ ਦੀ ਦੁਸ਼ਮਣੀ ‘ਤੇ ਅਧਾਰਿਤ ਹੈ।

Salman Khan Demands A Ban On The Film Kala Hiran Makers Give This Reply In Delhi High Court


Recommended News
Punjab Speaks ad image
Trending
Just Now