January 4, 2024
Punjab Speaks / Punjab
ਗੀਤ ਸੰਗੀਤ ਰੂਹ ਦੀ ਖੁਰਾਕ ਤੇ ਜ਼ਖ਼ਮੀ ਦਿਲਾਂ ਲਈ ਮੱਲਮ -ਭਗਵਾਨ ਦਾਸ ਗੁਪਤਾ ਰਾਮ ਸੰਗੀਤ ਸਭਾ ਵਲੋਂ ਆਧੁਨਿਕ ਕੋਰੋਕੇ ਅਧਾਰਿਤ ਸੰਗੀਤਕ ਸਮਾਰੋਹ ਆਯੋਜਿਤ ਪਟਿਆਲਾ 2 ਜਨਵਰੀ ਸ਼ਾਹੀ ਸ਼ਹਿਰ ਵਿੱਚ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਸੰਗੀਤ ਦੀ ਪ੍ਰਫੁੱਲਤਾ ਲਈ ਨਿਰਵਿਘਨ ਸਾਰਥਕ ਯਤਨ ਕਰ ਰਹੀ ਗੈਰ ਸਰਕਾਰੀ ਸੰਸਥਾਂ ਰਾਮ ਸੰਗੀਤ ਸਭਾ ਵਲੋਂ ਆਧੁਨਿਕ ਕੋਰੋਕੇ ਸੰਗੀਤ ਤੇ ਆਧਾਰਤ ਖੂਬਸੂਰਤ ਗੀਤ ਸੰਗੀਤ ਪ੍ਰੋਗਰਾਮ ਭਾਰਤ ਵਿਕਾਸ ਪ੍ਰੀਸ਼ਦ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਪਟਿਆਲਾ, ਸ਼ਿਮਲਾ ਅੰਬਾਲਾ, ਪਿਜੌਰ, ਕਾਲਕਾ, ਚੰਡੀਗੜ੍ਹ ਪੰਚਕੂਲਾ ਅਤੇ ਆਸ-ਪਾਸ ਦੇ ਸ਼ਹਿਰਾਂ ਤੋਂ ਪ੍ਰਮੁੱਖ ਕੋਰੋਕੇ ਗਾਇਕਾਂ ਨੇ ਭਾਰੀ ਉਤਸ਼ਾਹ ਨਾਲ ਸ਼ਿਰਕਤ ਕੀਤੀ। ਮਾਂ ਸਰਸਵਤੀ ਦੀ ਪੂਜਾ ਅਤੇ ਮੁੱਖ ਆਯੋਜਕ ਜੋੜੀ ਡਾ.ਰਾਮ ਅਰੋੜਾ ਤੇ ਬਿੰਦੂ ਅਰੋੜਾ ਵਲੋਂ ਸਮਾਂ ਰੌਸ਼ਨ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਹੋਇਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਰੋਟੇਰੀਅਨ ਅੰਜਲੀ ਬਧਾਵਨ ਸਮਾਜ ਸੇਵਿਕਾ ਹਰਿਆਣਾ ਸਨ। ਕਲਾ ਤੇ ਵਾਤਾਵਰਨ ਪ੍ਰੇਮੀ ਉੱਘੇ ਸਮਾਜਸੇਵੀ ਭਗਵਾਨ ਦਾਸ ਗੁਪਤਾ ਸਾਬਕਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਅਤੇ ਸੰਗੀਤਕਾਰ ਉਮੇਸ਼ ਕੌਂਸਲ ਗੈਸ਼ਟ ਆਫ਼ ਆਨਰਜ਼ ਸਨ। ਸਭਾ ਦੇ ਪ੍ਰਬੰਧਕਾਂ ਵਲੋਂ ਆਏ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਕਲਾ ਤੇ ਵਾਤਾਵਰਨ ਪ੍ਰੇਮੀ ਉੱਘੇ ਸਮਾਜਸੇਵੀ ਭਗਵਾਨ ਦਾਸ ਗੁਪਤਾ ਨੇ ਰਾਮ ਸੰਗੀਤ ਸਭਾ ਵਲੋਂ ਹਰ ਮਹੀਨੇ ਸੰਗੀਤਕ ਪ੍ਰੋਗਰਾਮ ਆਯੋਜਿਤ ਕਰਨ ਤੇ ਆਯੋਜਕਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਗੀਤ ਸੰਗੀਤ ਰੂਹ ਦੀ ਖੁਰਾਕ ਹੁੰਦਾਂ ਹੈ ਅਤੇ ਜ਼ਖ਼ਮੀ ਟੁੱਟੇ ਦਿਲਾਂ ਲਈ ਮੱਲਮ ਦਾ ਕੰਮ ਕਰਦਾ ਹੈ। ਮੰਚ ਸੰਚਾਲਨ ਪ੍ਰੀਤੀ ਗੁਪਤਾ, ਅਰੁਨ ਸੂਦ ਅਤੇ ਮੈਡਮ ਪਰਮਜੀਤ ਚਾਵਲਾ ਨੇ ਸਾਂਝੇ ਤੌਰ ਤੇ ਕੀਤਾ। ਪਾਲੀ ਦਾ ਰੌਸ਼ਨੀ ਤੇ ਆਵਾਜ਼ ਪ੍ਰਬੰਧ ਤਸੱਲੀਬਖ਼ਸ਼ ਸੀ। ਸੰਗੀਤਕ ਪ੍ਰੋਗਰਾਮ ਤਹਿਤ ਮੈਡਮ ਅਮ੍ਰਿਤਾ ਨੇ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਗੀਤ " ਜਾ ਰੇ ਜਾ ੳ ਹਰਜਾਈ " ਗਾਇਆ ਜਿਸ ਨੂੰ ਸਾਰੇ ਸਰੋਤਿਆਂ ਨੇ ਬੇਹੱਦ ਪਸੰਦ ਕੀਤਾ। ਉਸ ਤੋਂ ਬਾਅਦ ਸ਼ਿਮਲਾ ਤੋਂ ਪਹੁੰਚੀ ਕਵਿਤਰੀ ਤੇ ਗਾਇਕਾ ਅਨੁਰਾਧਾ ਸ਼ਰਮਾ ਅਤੇ ਨਰੇਸ਼ ਮਲਹੋਤਰਾ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਪ੍ਰਸਿੱਧ ਫ਼ਿਲਮੀ ਗੀਤ " ਦਿਨ ਮਹੀਨੇ ਸਾਲ ਗੁਜ਼ਰਤੇ ਜਾਏਗੇਂ ਹਮ ਪਿਆਰੇ ਮੇਂ ਜੀਤੇ ਪਿਆਰ ਮੇਂ ਮਰਤੇ ਜਾਏਗੇਂ " ਗਾਉਣ ਦੇ ਨਾਲ ਨਾਲ ਮਨਮੋਹਕ ਅਦਾਵਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਪੰਚਕੂਲਾ ਦੇ ਜਗਤਾਰ ਸਿੰਘ ਤੇ ਸੰਗਰੂਰ ਦੀ ਜਸਪ੍ਰੀਤ ਕੌਰ ਨੇ ਇੱਕ ਦੋਗਾਣਾ " ਤੇਰੀ ਆਂਖੋਂ ਨੇ ਜਾਨੇ ਕਯਾ ਜਾਦੂ ਕੀਯਾ ਮੈਂ ਭੀ ਗਯਾ ਮੇਰਾ ਦਿਲ ਭੀ ਗਯਾ " ਗਾਕੇ ਚੰਗਾ ਰੰਗ ਬੰਨ੍ਹਿਆ। ਪ੍ਰਪੱਕ ਗਾਇਕ ਰਾਜੀਵ ਵਰਮਾ ਨੇ ਗੀਤ " ਅਰੇ ਦੀਵਾਨੋ ਮੁਝੇ ਪਹਿਚਾਨੋ " ਗਾਕੇ ਹਾਜ਼ਰੀ ਲਗਵਾਈ। ਮੁੱਖ ਆਯੋਜਕ ਜੋੜੀ ਡਾ.ਰਾਮ ਅਰੋੜਾ ਤੇ ਬਿੰਦੂ ਅਰੋੜਾ ਦਾ ਪੇਸ਼ ਕੀਤਾ ਡਿਊਟ ਗੀਤ " ਚੁੱਪ ਗਏ ਤਾਰੇ ਨਜ਼ਾਰੇ ਕਿਯਾ ਬਾਤ ਹੋ ਗਈ ਤੂਨੇ ਕਾਜਲ ਲਗਾਇਆ ਦਿਨ ਮੇਂ ਰਾਤ ਹੋ ਗਈ " ਪ੍ਰੋਗਰਾਮ ਦੀ ਸਿਖ਼ਰ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵ ਕੌੜਾ,ਇੰਜ.ਹਰਮੀਤ ਸਿੰਘ, ਪ੍ਰੇਮ ਸੇਠੀ, ਗਗਨ ਗੋਇਲ, ਸੰਗੀਤਾਂ ਨਾਗਪਾਲ, ਆਰ.ਸੀ.ਦਾਸ, ਸਵਾਮੀ ਬਾਗਵਾਨ, ਸੰਜੀਵ ਧੀਮਾਨ, ਪ੍ਰੀਤੀ ਗੁਪਤਾ, ਅਸ਼ਵਨੀ ਮਹਿਤਾ, ਨਰਿੰਦਰ ਅਰੋੜਾ,ਅਰੁਨ ਸੂਦ, ਨਰੇਸ਼ ਕੁਮਾਰ ਪੰਚਕੂਲਾ, ਗੁਰਵਿੰਦਰ ਸਿੰਘ, ਅਬਦੁਲ ਰਹੀਮ ਰਾਵਤ, ਪ੍ਰਮੋਦ ਕਾਲੜਾ,ਡਾ.ਬਰਜੇਸ ਮੋਦੀ,ਕਰਨਲ ਸੁਰਿੰਦਰ ਸਿੰਘ, ਅਭਿਜੀਤ, ਰਾਜ ਕੁਮਾਰ, ਜ਼ੋਰਾਂ ਸਿੰਘ,ਅਜੇ ਸੂਦ ਹਾਜ਼ਰ ਸਨ। ਨਰੇਸ਼ ਮਲਹੋਤਰਾ ਦੀ ਨਿਰਦੇਸ਼ਨਾ ਹੇਠ ਪ੍ਰਪੱਕ ਤੇ ਨਵੇਂ ਸਮੂੰਹ ਕਲਾਕਾਰਾਂ ਨੇ ਵੱਖੋ ਵੱਖਰੇ ਅੰਦਾਜ਼ ਵਿੱਚ ਫ਼ਿਲਮੀ ਤੇ ਗੈਰ ਫ਼ਿਲਮੀ ਸੁੰਦਰ ਗੀਤ ਗਾਕੇ ਆਪਣੀ ਹਾਜ਼ਰੀ ਲਗਵਾਈ। ਦਰਸ਼ਕਾਂ ਨੇ ਕਲਾਕਾਰਾਂ ਉਨ੍ਹਾਂ ਨੂੰ ਖੂਬ ਪਸੰਦ ਕੀਤਾ ਅਤੇ ਹਾਲ ਤਾੜੀਆਂ ਨਾਲ ਗੂੰਜ ਉਠਿਆ। ਪ੍ਰੋਗਰਾਮ ਵਿੱਚ 70 ਦੇ ਕਰੀਬ ਗਾਇਕਾਂ ਨੇ ਭਾਗ ਲਿਆ। ਅੰਤ ਵਿੱਚ ਡਾ.ਅਨਿੱਲ ਰੂਪਰਾਏ ਨੇ ਮੁੱਖ ਮਹਿਮਾਨ ਗੈਸਟ ਆਫ਼ ਆਨਰਜ਼, ਸਮੂੰਹ ਗਾਇਕਾਂ ਕਲਾਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਫੋਟੋ ਕੈਪਸਨ - ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਕਲਾਕਾਰਾਂ ਤੇ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ। ਨਾਲ ਡਾ.ਰਾਮ ਤੇ ਬਿੰਦੂ ਅਰੋੜਾ ਅਤੇ ਹੋਰ।
Lok Punjab News Views and Reviews