January 21, 2025
Punjab Speaks Team / Panjab
ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਾਜਪੋਸ਼ੀ ਹੁੰਦਿਆਂ ਹੀ ਭਾਰਤੀ ਸ਼ੇਅਰ ਬਾਜ਼ਾਰ ਧੜੰਮ ਕਰਕੇ ਢਹਿ ਗਿਆ। ਨਿਵੇਸ਼ਾਂ ਦਾ ਕਰੋੜਾਂ ਰੁਪਇਆ ਡੁੱਬ ਗਿਆ। ਮੰਗਲਵਾਰ ਨੂੰ ਘਰੇਲੂ ਸਟਾਕ ਮਾਰਕੀਟ ਵਿੱਚ ਭੂਚਾਲ ਤੋਂ ਬਾਅਦ ਬੈਂਚਮਾਰਕ ਸੂਚਕਾਂਕ ਭਾਰੀ ਗਿਰਾਵਟ ਨਾਲ ਬੰਦ ਹੋਏ। ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਵੱਲੋਂ ਵਿਦੇਸ਼ੀ ਵਪਾਰ ਉਪਰ ਸ਼ਿਕੰਜਾ ਕੱਸਣ ਦਾ ਸੰਕੇਤ ਦੇਣ ਮਗਰੋਂ ਨਿਵੇਸ਼ਕਾਂ ਵਿੱਚ ਭੈਅ ਦਾ ਮਾਹੌਲ ਬਣਿਆ ਹੈ।
ਹਾਲਾਂਕਿ ਮੰਗਲਵਾਰ ਦੇ ਸੈਸ਼ਨ ਦੌਰਾਨ ਖਰੀਦਦਾਰ ਇੱਕ ਵਾਰ ਫਿਰ ਸੈਂਸੈਕਸ-ਨਿਫਟੀ ਨੂੰ ਹਰੇ ਨਿਸ਼ਾਨ 'ਤੇ ਲਿਆਉਣ ਵਿੱਚ ਸਫਲ ਰਹੇ ਪਰ ਬਾਜ਼ਾਰ ਫਿਰ ਤੋਂ ਉੱਪਰਲੇ ਪੱਧਰਾਂ ਤੋਂ ਟੁੱਟ ਕੇ ਢੇਰੀ ਗਿਆ। ਆਈਸੀਆਈਸੀਆਈ ਬੈਂਕ ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿੱਚ ਗਿਰਾਵਟ ਕਾਰਨ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,235.08 ਅੰਕ ਜਾਂ 1.60 ਪ੍ਰਤੀਸ਼ਤ ਡਿੱਗ ਕੇ 75,838.36 ਅੰਕ 'ਤੇ ਬੰਦ ਹੋਇਆ। ਇੱਕ ਵਾਰ ਤਾਂ ਬੀਐਸਈ ਬੈਂਚਮਾਰਕ 1,431.57 ਅੰਕ ਜਾਂ 1.85 ਪ੍ਰਤੀਸ਼ਤ ਡਿੱਗ ਕੇ 75,641.87 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ।
With Donald Trump S Announcement The Indian Stock Market Collapsed Investors Lost Crores Of Rupees