January 22, 2025
Punjab Speaks Team / Panjab
ਜਗਰਾਓਂ ਪੁਲਿਸ ਖ਼ਿਲਾਫ਼ ਸਤਲੁਜ ਦਰਿਆ ’ਚ ਨਾਜਾਇਜ਼ ਮਾਈਨਿੰਗ ਕਰਵਾਉਣ ਦੀ ਇਕ ਸਮਾਜ ਸੇਵੀ ਨੇ ਤਸਵੀਰਾਂ ਸਮੇਤ ਸ਼ਿਕਾਇਤ ਕੀਤੀ ਹੈ, ਜਿਸ ’ਚ ਸ਼ਿਕਾਇਤਕਰਤਾ ਨੇ ਪੰਜਾਬ ਦੇ ਮਾਈਨਿੰਗ ਵਿਭਾਗ ਦੇ ਸਕੱਤਰ, ਡੀਜੀਪੀ ਵਿਜੀਲੈਂਸ, ਡੀਸੀ ਲੁਧਿਆਣਾ ਤੇ ਪੰਜਾਬ ਮਾਈਨਿੰਗ ਵਿਭਾਗ ਦੇ ਚੀਫ ਇੰਜੀਨੀਅਰ ਨੂੰ ਸ਼ਿਕਾਇਤ ਭੇਜ ਕੇ ਜਗਰਾਓਂ ਦੇ ਡੀਐੱਸਪੀ ਤੇ ਪੁਲਿਸ ਚੌਕੀ ਇੰਚਾਰਜ ’ਤੇ ਰੇਤ ਮਾਫੀਆ ਨਾਲ ਮਿਲ ਕੇ ਸ਼ਰ੍ਹੇਆਮ ਧੜੱਲੇ ਨਾਲ ਸਤਲੁਜ ਦਰਿਆ ’ਚ ਨਜਾਇਜ਼ ਮਾਈਨਿੰਗ ਕਰਵਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਨਕੋਦਰ ਦੇ ਪਿੰਡ ਮੁਹੇਮ ਵਾਸੀ ਹਰਜਿੰਦਰ ਕੁਮਾਰ ਨੇ ਸ਼ਿਕਾਇਤ ’ਚ ਦੱਸਿਆ ਕਿ ਸਿੱਧਵਾਂ ਬੇਟ ਦਾ ਪਿੰਡ ਬਾਗੀਆਂ, ਬਾਗੀਆਂ ਖੁਰਦ, ਪਿੰਡ ਬਹਾਦਰ ਕੇ, ਪਿੰਡ ਸ਼ੇਰੇਵਾਲ ਤੇ ਸਿੱਧਵਾਂ ਬੇਟ ਏਰੀਏ ਦੇ ਸਤਲੁਜ ਨੂੰ ਦਰਿਆ ’ਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ 14 ਜਨਵਰੀ ਫੋਟੋਆਂ ਸਮੇਤ ਬੇਟ ਇਲਾਕੇ ’ਚ ਨਾਜਾਇਜ਼ ਮਾਈਨਿੰਗ ਦਾ ਖੁਲਾਸਾ ਹੋਇਆ ਸੀ ਪਰ ਪੁਲਿਸ ਵੱਲੋਂ ਇਸ ਮਾਮਲੇ ਨੂੰ ਜਾਂਚ ਕਰਨ ਦੀ ਥਾਂ ਕੋਈ ਕਾਰਵਾਈ ਕਰਨ ਦੀ ਥਾਂ ਖੁਰਦ ਬੁਰਦ ਕਰ ਦਿੱਤਾ ਗਿਆ।
Complaint Sent To Dgp Vigilance Against Mining Department And Jagraon Police For Conducting Illegal Mining