Baath Castle ਮੈਰਿਜ ਪੈਲੇਸ ਚ ਚਲੀਆਂ ਗੋਲੀਆਂ ,ਦੋ ਦੀ ਮੌਤ , ਜਾਣੋ ਕੀ ਸੀ ਪੂਰਾ ਮਸਲਾ ਤੇ ਪੁਲਿਸ ਨੇ ਕੀ ਲਿਆ ਐਕਸ਼ਨ     ਆਪ ਪਾਰਟੀ ਨੇ ਬਲਤੇਜ ਪੰਨੂ ਨੂੰ ਸੌਂਪੀ ਨਵੀਂ ਜਿੰਮੇਵਾਰੀ, ਪੰਜਾਬ ਮੀਡੀਆ ਦੇ ਹੋਣਗੇ ਇੰਚਾਰਜ    “10 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਵਿਰੋਧੀ ਗ੍ਰਿਫ਼ਤਾਰ, ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ”    ਸ਼ਿਵ ਸੈਨਾ ਆਗੂ ਦੇ ਪੁੱਤਰ ’ਤੇ ਹਮਲਾ, ਪਿਤਾ ਜ਼ਖਮੀ; ਫਗਵਾੜਾ ’ਚ ਹਿੰਦੂ ਸੰਗਠਨਾਂ ਵੱਲੋਂ ਬੰਦ ਦਾ ਸੱਦਾ    ਦਿੱਲੀ 'ਚ ਕਿਸੇ ਵੱਡੇ ਅੱਤਵਾਦੀ ਹਮਲੇ ਦਾ ਸੰਕੇਤ ਨਹੀਂ ਧਮਕੀ ਭਰੇ ਈਮੇਲ, 2 ਸਾਲਾਂ 'ਚ ਮਿਲ ਚੁਕੀਆਂ ਹਨ ਹਜ਼ਾਰਾਂ ਧਮਕੀਆਂ ..    ਜਲੰਧਰ ਵਿੱਚ ਮਸ਼ਹੂਰ ਅਗਰਵਾਲ ਢਾਬੇ ‘ਤੇ GST ਛਾਪਾ, 3 ਕਰੋੜ ਨਕਦੀ ਬਰਾਮਦ; ਟੈਕਸ ਚੋਰੀ ਦਾ ਭਿਆਨਕ ਖੁਲਾਸਾ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਸ਼ਿਰਕਤ ਕੀਤੀ    ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਵੀਹ ਗੋਲ਼ੀਆਂ, ਗੈਂਗਸਟਰ ਕੈਸ਼ਵ ਸ਼ਿਵਾਲਾ ਦਾ ਇੱਕ ਜ਼ਖ਼ਮੀ    ਦਿੱਲੀ ਧਮਾਕੇ ਮਗਰੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ, 15 ਮੁਲਜ਼ਮ ਗ੍ਰਿਫ਼ਤਾਰ; ਸੀਐਮ ਸਰਮਾ ਨੇ ਨਾਵਾਂ ਦਾ ਕੀਤਾ ਖੁਲਾਸਾ    ਟਰੱਕ ਨਾਲ ਟਕਰਾਉਣ ਤੋਂ ਬਾਅਦ ਰੋਡਵੇਜ਼ ਬੱਸ ਪਲਟੀ, ਡਰਾਈਵਰ ਦੀ ਮੌਤ; ਸੜਕ ’ਤੇ ਮਚਿਆ ਹੰਗਾਮਾ   
ਐਨਐੱਫਐੱਸਯੂ ਦੀ ਵੱਡੀ ਕਾਮਯਾਬੀ: ਡਰੱਗ, ਡਿਜੀਟਲ ਕ੍ਰਾਇਮ ਅਤੇ ਡੀਐਨਏ ਦੀ ਮੌਕੇ ‘ਤੇ ਜਾਂਚ ਲਈ ਤਿਆਰ ਕੀਤਾ ਅਧੁਨਿਕ ਯੰਤਰ
February 26, 2026
NFSU-s-Big-Success-Modern-Device

Punjab Speaks Team / Panjab

ਗਾਂਧੀ ਨਗਰ, 26 ਫਰਵਰੀ 2026 :- ਵਿਸ਼ਵ ਦੀ ਪਹਿਲੀ ਨੈਸ਼ਨਲ ਫਾਰੈਂਸਿਕ ਸਾਇੰਸਜ਼ ਯੂਨੀਵਰਸਿਟੀ ਗਾਂਧੀਨਗਰ (ਗੁਜ਼ਰਾਤ) ਨੇ ਡਰੱਗ, ਡਿਜੀਟਲ ਕ੍ਰਾਈਮ, ਡੀਐੱਨਏ ਜਾਂਚ ਅਤੇ ਵੱਖ-ਵੱਖ ਧਮਾਕਿਆਂ ਦੇ ਮਾਮਲਿਆਂ ਦੀ ਜਾਂਚ ਪੜ੍ਹਤਾਲ ਅਤੇ ਖੋਜ ਕਰਕੇ ਇਤਿਹਾਸ ਸਿਰਜਿਆ ਹੈ। ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਜੇ ਐਮ ਵਿਆਸ ਨੇ ਦੱਸਿਆ ਕਿ ਕਾਲਜ ’ਚ 72 ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਚੱਲਦੇ ਹਨ ਅਤੇ ਦੇਸ਼ ਭਰ ਤੋਂ ਪੁਲਿਸ ਤੇ ਹੋਰ ਜਾਂਚ ਏਜੰਸੀਆਂ ਦੇ ਅਧਿਕਾਰੀ/ ਮੁਲਾਜ਼ਮ ਟ੍ਰੇਨਿੰਗ ਤੇ ਹਾਇਰ ਐਜੂਕੇਸ਼ਨ ਲੈਣ ਲਈ ਇੱਥੇ ਆਉਂਦੇ ਹਨ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਸਿੱਧੇ ਰੂਪ ’ਚ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਆਉਂਦੀ ਹੈ।

ਯੂਨੀਵਰਸਿਟੀ ਨੇ ਡਰੱਗ ਦੀ ਮੌਕੇ ’ਤੇ ਜਾਂਚ ਪੜਤਾਲ ਕਰਨ ਲਈ ਇਕ ਅਜਿਹਾ ਯੰਤਰ ਤਿਆਰ ਕੀਤਾ ਹੈ ਜਿਸ ਰਾਹੀਂ ਅੱਧੇ ਮਿੰਟ ’ਚ ਪੁਲਿਸ ਪਤਾ ਲਗਾ ਸਕੇਗੀ ਕਿ ਫੜਿਆ ਗਿਆ ਪਦਾਰਥ ਨਸ਼ੀਲਾ ਹੈ ਜਾਂ ਨਸ਼ਿਆਂ ਦੀ ਸ਼੍ਰੇਣੀ ’ਚ ਆਉਂਦਾ ਹੈ ਜਾਂ ਨਹੀਂ। ਯੂਨੀਵਰਸਿਟੀ ਦੀ ਸਕੂਲ ਆਫ ਫਾਰੈਂਸਿਕ ਸਾਇੰਸ ਨਾਰਕੋਟਿਕਸ ਡਰੱਗ ਵਿਭਾਗ ਦੀ ਡੀਨ ਡਾ ਆਸਥਾ ਪਾਂਡੇ ਨੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਨਸ਼ਿਆਂ ਦੀ ਰੋਕਥਾਮ ਲਈ ਬਣਾਏ ਗਏ ਨਵੇਂ ਕਾਨੂੰਨ ਅਨੁਸਾਰ ਪੁਲਿਸ ਨੇ ਮੌਕੇ ’ਤੇ ਵਿਅਕਤੀ/ ਦੋਸ਼ੀ ਕੋਲੋਂ ਫ਼ੜੇ ਗਏ ਸਮਾਨ ਦੀ ਮੁੱਢਲੀ ਜਾਂਚ ਕਰਨੀ ਹੈ ਕਿ ਪਦਾਰਥ ਨਸ਼ੀਲਾ ਹੈ ਜਾਂ ਨਹੀਂ ਅਤੇ ਉਸ ਤੋਂ ਬਾਅਦ ਹੀ ਪੁਲਿਸ ਨੇ ਕੇਸ ਦਰਜ ਕਰਨਾ ਹੈ। ਇਹ ਯੰਤਰ ਅੱਧੇ ਮਿੰਟ ’ਚ ਹੀ ਦੱਸ ਦੇਵੇਗਾ ਕਿ ਫੜਿਆ ਗਿਆ ਪਦਾਰਥ ਨਸ਼ੀਲਾ ਹੈ ਜਾਂ ਨਹੀਂ। ਉਹਨਾਂ ਦੱਸਿਆ ਕਿ ਫਿਲਹਾਲ ਇਹ ਯੰਤਰ ਦੇਸ਼ ਅਤੇ ਸੂਬਿਆਂ ਦੀਆਂ ਏਜੰਸੀਆਂ ਨੂੰ ਹੀ ਉਪਲਬਧ ਕਰਵਾਇਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਨਵੇਂ ਕਾਨੂੰਨ ਅਨੁਸਾਰ ਸੱਤ ਸਾਲ ਦੀ ਸਜ਼ਾ ਵਾਲੇ ਮਾਮਲਿਆਂ ’ਚ ਫੇਰੋਸਿੰਕ ਜਾਂਚ ਜਰੂਰੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਪੁਲਿਸ ਅਧਿਕਾਰੀ, ਮੁਲਾਜ਼ਮ ਇੱਥੇ ਟ੍ਰੇਨਿੰਗ ਲੈਣ ਅਤੇ ਜਾਂਚ ਵਿੱਚ ਸਹਿਯੋਗ ਲੈਣ ਲਈ ਵੀ ਆਉਂਦੇ ਹਨ। ਡਾਕਟਰ ਅਜੇ ਸੋਨੀ ਨੇ ਦੱਸਿਆ ਕਿ ਡਰੱਗ ਮਾਮਲਿਆਂ ’ਚ ਸਜ਼ਾ ਬਹੁਤ ਸਖ਼ਤ ਹੈ। ਇਸ ਲਈ ਤਿੰਨ ਵੱਖ-ਵੱਖ ਤਕਨੀਕਾਂ ਦੇ ਆਧਾਰ ’ਤੇ ਸੈਂਪਲ ਦੀ ਜਾਂਚ ਕਰਕੇ 15 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਭੇਜ ਦਿੰਦੇ ਹਨ। ਉਹਨਾਂ ਨੇ ਦੱਸਿਆ ਕਿ ਯੂਨੀਵਰਸਿਟੀ ਇਕ ਖੋਜ ਕਰ ਰਹੀ ਹੈ। ਜਿਸ ਵਿੱਚ ਪਤਾ ਲੱਗ ਸਕੇਗਾ ਕਿ ਫੜਿਆ ਗਿਆ ਨਸ਼ਾ ਕਿਹੜੇ ਦੇਸ਼ ਨਾਲ ਸੰਬੰਧਿਤ ਹੈ।

ਵਰਨਣਯੋਗ ਹੈ ਕਿ ਨਸ਼ੇ ਦੇ ਮਾਮਲੇ ’ਚ ਅਕਸਰ ਪੁਲਿਸ ’ਤੇ ਗਲਤ ਢੰਗ ਨਾਲ ਨਸ਼ੇ ਦੀ ਬਰਾਮਦਗੀ ਦੇ ਦੋਸ਼ ਲੱਗਦੇ ਰਹਿੰਦੇ ਹਨ।

ਦੇਸ਼ ਦੇ ਸਾਈਬਰ ਕ੍ਰਾਈਮ ਮਾਮਲਿਆਂ ਦੀ ਜਾਂਚ

ਡਾ ਅਕਸ਼ੈ ਮਹਿਤਾ ਡੀਨ, ਪੁਲਿਸ ਸਾਇੰਸ ਸਿਕਿਓਰਿਟੀ ਸਟੱਡੀ ਨੇ ਦੱਸਿਆ ਕਿ ਸਾਈਬਰ ਕ੍ਰਾਈਮ, ਈਮੇਲ, ਬੈਂਕ ਖ਼ਾਤੇ ਇੰਸਟਾਗ੍ਰਾਮ, ਫੇਸਬੁੱਕ ਜਾਂ ਸ਼ੋਸ਼ਲ ਮੀਡੀਆ ਨਾਲ ਸੰਬੰਧਿਤ ਦੇਸ਼ ਭਰ ’ਚ ਹੁੰਦੇ ਕ੍ਰਾਇਮ ਮਾਮਲਿਆਂ ਦੀ ਪੜਤਾਲ ਕਰਨ ਵਾਲੀ ਇੱਕੋ ਇਕ ਯੂਨੀਵਰਸਿਟੀ ਹੈ। ਡਾਕਟਰ ਨੀਲਾ ਭਾਈ ਮਿਸਤਰੀ ਨੇ ਦੱਸਿਆ ਕਿ ਪੜਤਾਲ ਦੌਰਾਨ ਉਹ ਫੇਸਬੁਕ, ਟੈਲੀਗਰਾਮ, ਇੰਸਟਾਗ੍ਰਾਮ ਅਤੇ ਈਮੇਲ ਨੂੰ ਕੌਣ ਵਰਤਦਾ ਹੈ, ਬਾਰੇ ਪਤਾ ਲਗਾਉਂਦੇ ਹਨ। ਉਹਨਾਂ ਲੋਕਾਂ ਨੂੰ ਈਮੇਲ ਸਣੇ ਆਪਣੇ ਹੋਰ ਸੋਸ਼ਲ ਮੀਡੀਆ ਖਾਤਿਆਂ ਦੇ ਪਾਸਵਰਡ ਵਾਰ-ਵਾਰ ਬਦਲਣ ’ਤੇ ਪਾਸਵਰਡ ਹਮੇਸ਼ਾ ਲੰਬਾ ਰੱਖਣ ਦੀ ਸਲਾਹ ਦਿੱਤੀ ਹੈ।।

ਜਹਾਜ਼ ਕ੍ਰੈਸ਼ ਕਾਂਡ, ਡੀਐੱਨਏ ਰਾਹੀਂ ਹੋਈ ਸੀ ਮ੍ਰਿਤਕਾਂ ਦੀ ਪਛਾਣ

ਪਿਛਲੇ ਸਾਲ ਅਹਿਮਦਾਬਾਦ ਵਿਖੇ ਹੋਏ ਜਹਾਜ਼ ਕ੍ਰੈਸ਼ ਕਾਂਡ ਮਾਮਲੇ ’ਚ ਮਿਰਤਕਾਂ ਦੀ ਪਛਾਣ ਵੀ ਡੀਐੱਨਏ ਰਾਹੀਂ ਹੀ ਇਸ ਯੂਨੀਵਰਸਿਟੀ ਦੁਆਰਾ ਕੀਤੀ ਗਈ ਸੀ। ਡਾਕਟਰ ਭਾਰਗਵ ਦੱਸਿਆ ਕਿ ਯੂਨੀਵਰਸਿਟੀ ’ਚ ਵਿਸ਼ਵ ਪੱਧਰ ਦੀਆਂ ਗਾਈਡਲਾਈਨ ਮੁਤਾਬਕ ਡੀਐੱਨਏ ਕੀਤਾ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਡੀਐੱਨਏ ਦੀ ਜਾਂਚ ਤਿੰਨ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਖੂਨ ਦੇ ਰਿਸ਼ਤੇ ’ਚ ਜਾਂਚ ਬਹੁਤ ਸੌਖੀ ਹੋ ਜਾਂਦੀ ਹੈ। ਬਾਕੀ ਮਾਮਲਿਆਂ ’ਚ ਕਈ ਤਰ੍ਹਾਂ ਦੇ ਨਮੂਨੇ ਲੈਣੇ ਪੈਂਦੇ ਹਨ ਫਿਰ ਜਾਂਚ ਸਿਰੇ ਚੜ੍ਹਦੀ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਅਹਿਮਦਾਬਾਦ ਵਿਖੇ ਹੋਏ ਜਹਾਜ਼ ਕ੍ਰੈਸ਼ ਮਾਮਲੇ ’ਚ ਮ੍ਰਿਤਕਾਂ ਦੀ ਪਛਾਣ ਲਾਸ਼ਾਂ ਦੇ ਵੱਖ-ਵੱਖ ਟੁਕੜੇ ਲੈ ਕੇ ਕੀਤੀ ਗਈ ਸੀ।

NFSU s Big Success Modern Device Developed For On site Testing Of Drugs Digital Crime And DNA


Recommended News
Punjab Speaks ad image
Trending
Just Now