March 6, 2026
Punjab Speaks Team / Panjab
ਨਵੀਂ ਦਿੱਲੀ, 06 ਮਾਰਚ 2026 :- ਪੱਛਮੀ-ਏਸ਼ੀਆ ਵਿਚ ਈਰਾਨ ਵਿਰੁੱਧ ਅਮਰੀਕਾ-ਇਜ਼ਰਾਈਲ ਜੰਗ ਛੇ ਦਿਨਾਂ ਤੋਂ ਜਾਰੀ ਹੈ। ਸਮਾਂ ਵਧਣ ਦੇ ਨਾਲ-ਨਾਲ ਇਹ ਸੰਘਰਸ਼ ਤਿੱਖਾ ਹੁੰਦਾ ਜਾ ਰਿਹਾ ਹੈ, ਜਿਸ ਵਿਚ ਪੱਛਮੀ ਏਸ਼ੀਆ ਦਾ ਕਰੀਬ ਹਰ ਮੁਲਕ ਆਪਣੇ-ਆਪਣੇ ਤੌਰ ’ਤੇ ਪ੍ਰਭਾਵਤ ਹੋ ਰਿਹਾ ਹੈ। ਰੋਜ਼ਾਨਾ ਲੱਖਾਂ ਡਾਲਰ ਦੇ ਹਥਿਆਰ ਵਰਤੇ ਜਾ ਰਹੇ ਹਨ ਜੋ ਕਿ ਸਾਲਾਂ ਦੀ ਮਿਹਤਨ ਨਾਲ ਵਿਕਸਤ ਹੋਏ ਸ਼ਹਿਰਾਂ ਨੂੰ ਪਲ ਭਰ ਵਿਚ ਤਬਾਹ ਕਰ ਰਹੇ ਹਨ। ਫ਼ਿਲਹਾਲ ਇਸ ਯੁੱਧ ਦੇ ਰੁਕਣ ਦੀ ਕੋਈ ਸੰਭਾਵਨਾ ਨਹੀਂ ਨਜ਼ਰ ਆ ਰਹੀ। ਇਨ੍ਹਾਂ ਛੇ ਦਿਨਾਂ ਵਿਚ ਅਮਰੀਕਾ ਦੇ ਅਰਬਾਂ ਡਾਲਰ ਬਰਬਾਦ ਹੋ ਚੁੱਕੇ ਹਨ, ਉਥੇ ਇਜ਼ਰਾਈਲ ਤੇ ਈਰਾਨ ਦੇ ਅਰਥਚਾਰੇ ਨੂੰ ਵੀ ਵੱਡਾ ਝਟਕਾ ਲੱਗਾ ਹੈ। ਦੁਬਈ, ਕਤਰ, ਬਹਿਰੀਨ ਤੋਂ ਲੈ ਕੇ ਲਿਬਨਾਨ ਤੱਕ ਅੱਗ ਲੱਗੀ ਹੋਈ ਹੈ।
ਫ਼ੌਜੀ ਮਾਹਿਰਾਂ ਦੇ ਮੁਲੰਕਣ ਮੁਤਾਬਕ ਇਸ ਤਰ੍ਹਾਂ ਦੇ ਅਤਿ-ਆਧੁਨਿਕ ਯੁੱਧ ਵਿਚ ਇਕ ਦਿਨ ਦਾ ਖ਼ਰਚਾ ਕਰੀਬ 50 ਤੋਂ 100 ਕਰੋੜ ਡਾਲਰ ਤੱਕ ਪੁੱਜ ਸਕਦਾ ਹੈ। ਯਾਨੀ, ਹਰ ਘੰਟੇ ਕਰੀਬ ਚਾਰ ਕਰੋੜ ਡਾਲਰ ਤੋਂ ਵੱਧ ਦਾ ਨੁਕਸਾਨ ਹੋ ਰਿਹਾ ਹੈ। ਇਜ਼ਰਾਈਲ ਦੇ ਵਿੱਤ ਮੰਤਰਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਜੰਗ ਦੀ ਵਜ੍ਹਾ ਨਾਲ ਮੁਲਕ ਨੂੰ ਹਰ ਹਫ਼ਤੇ ਕਰੀਬ 9.4 ਅਰਬ ਸ਼ੇਕੇਲ (ਕਰੀਬ 3 ਅਰਬ ਅਮਰੀਕੀ ਡਾਲਰ) ਦਾ ਵਿੱਤੀ ਨੁਕਸਾਨ ਹੋ ਸਕਦਾ ਹੈ।
ਅਮਰੀਕਾ ਨੂੰ ਸਭ ਤੋਂ ਵੱਧ ਨੁਕਸਾਨ
ਇਸ ਜੰਗ ਦੀ ਸਭ ਤੋਂ ਵੱਡੀ ਅਹਿਮੀਅਤ ਇਸ ਦੀ ਲਾਗਤ ਨਾਲ ਜੁੜੀ ਅਸਮਾਨਤਾ ਹੈ। ਅਮਰੀਕਾ ਤੇ ਇਜ਼ਰਾਈਲ ਕੋਲ ਸੰਸਾਰ ਦੀ ਆਧੁਨਿਕ ਫ਼ੌਜੀ ਤਕਨੀਕ ਹੈ ਪਰ ਇਨ੍ਹਾਂ ਹਥਿਆਰਾਂ ਦੀ ਲਾਗਤ ਬੇਹਦ ਜ਼ਿਆਦਾ ਹੈ। ਮਾਹਿਰਾਂ ਮੁਤਾਬਕ ਆਪ੍ਰੇਸ਼ਨ ਏਪਿਕ ਫਿਊਰੀ ਦੇ ਪਹਿਲੇ 24 ਘੰਟਿਆਂ ਵਿਚ ਹੀ ਅਮਰੀਕਾ ਨੂੰ ਕਰੀਬ 77.9 ਕਰੋੜ ਡਾਲਰ ਦਾ ਖ਼ਰਚਾ ਸਹਿਣ ਕਰਨਾ ਪਿਆ ਸੀ। ਤਿੰਨ ਦਿਨਾਂ ਦੇ ਅੰਦਰ ਇਹ ਲਾਗਤ ਕਰੀਬ 1.24 ਅਰਬ ਡਾਲਰ ਤੱਕ ਪੁੱਜ ਗਈ। ਹੁਣ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਨੂੰ ਹਰ ਰੋਜ਼ ਤਕਰੀਬਨ ਇਕ ਅਰਬ ਡਾਲਰ ਖ਼ਰਚ ਕਰਨੇ ਪੈ ਰਹੇ ਹਨ। ਅਮਰੀਕੀ ਪੈਟ੍ਰੀਅਟ ਤੇ ਟਾਮਹਾਕ ਮਿਜ਼ਾਈਲਾਂ ਦੀ ਕੀਮਤ ਕਰੀਬ 10 ਤੋਂ 30 ਲੱਖ ਡਾਲਰ ਹੁੰਦੀ ਹੈ। ਇਸ ਦੇ ਮੁਕਾਬਲੇ ਈਰਾਨ ਦੀ ਇਕ ਔਸਤ ਬੈਲਿਸਟਿਕ ਮਿਜ਼ਾਈਲ ਦੀ ਕੀਮਤ ਸਿਰਫ਼ 8 ਤੋਂ 10 ਲੱਖ ਡਾਲਰ ਵਿਚਾਲੇ ਹੈ। ਇਸੇ ਤਰ੍ਹਾਂ ਅਮਰੀਕੀ ਐੱਮਕਿਊ-9 ਰੀਪਰ ਡ੍ਰੋਨ ਦੀ ਕੀਮਤ ਕਰੀਬ 3 ਕਰੋੜ ਡਾਲਰ ਹੈ ਜਦਕਿ ਈਰਾਨ ਦਾ ਸ਼ਾਹਿਦ ਡ੍ਰੋਨ ਸਿਰਫ਼ 30 ਤੋਂ 50 ਹਜ਼ਾਰ ਡਾਲਰ ਵਿਚ ਤਿਆਰ ਹੋ ਜਾਂਦਾ ਹੈ। ਫਾਰਚਿਊਨ ਦੀ ਇਕ ਰਿਪੋਰਟ ਮੁਤਾਬਕ ਅਮਰੀਕਾ ਲਈ ਇਸ ਯੁੱਧ ਦੀ ਵਿੱਤੀ ਕੀਮਤ 210 ਅਰਬ ਡਾਲਰ (19 ਲੱਖ ਕਰੋੜ ਰੁਪਏ) ਤੱਕ ਪੁੱਜ ਸਕਦੀ ਹੈ। ਇਸ ਅੰਕੜੇ ਵਿਚ ਪ੍ਰਤੱਖ ਫ਼ੌਜੀ ਖ਼ਰਚੇ ਵੀ ਸ਼ਾਮਲ ਹਨ, ਜਿਸ ਨਾਲ ਕਰੀਬ 95 ਅਰਬ ਡਾਲਰ (870489 ਕਰੋੜ ਰੁਪਏ) ਤੱਕ ਮੰਨਿਆ ਗਿਆ ਹੈ। ਇਸ ਦੇ ਨਾਲ ਹੀ ਸੰਸਾਰ ਪੱਧਰ ’ਤੇ ਵਪਾਰ, ਊਰਜਾ ਬਾਜ਼ਾਰਾਂ ਤੇ ਵਿੱਤੀ ਹਾਲਾਤ ਵਿਚ ਪਏ ਭਾਰੀ ਅੜਿੱਕਿਆਂ ਕਰ ਕੇ ਹੋਣ ਵਾਲਾ ਵਿੱਤੀ ਨੁਕਸਾਨ ਵੀ ਇਸ ਅੰਦਾਜ਼ੇ ਵਿਚ ਸ਼ਾਮਲ ਹੈ।
1. ਅਮਰੀਕਾ ਸਭ ਤੋਂ ਮਹਿੰਗੀ ਫ਼ੌਜੀ ਮੁਹਿੰਮ : ਅਮਰੀਕਾ ਦੀ ਫ਼ੌਜੀ ਭਾਈਵਾਲੀ ਸਭ ਤੋਂ ਮਹਿੰਗੀ ਮੰਨੀ ਜਾਂਦੀ ਹੈ ਕਿਉਂਜੋ ਉਹ ਲੰਮੀ ਦੂਰੀ ਦੀਆਂ ਮਿਜ਼ਾਈਲਾਂ, ਜਹਾਜ਼ਵਾਹਕ ਬੇੜੇ ਤੇ ਅਤਿ-ਆਧੁਨਿਕ ਲੜਾਕੂ ਜਹਾਜ਼ਾਂ ਦੀ ਵਰਤੋਂ ਕਰਦਾ ਹੈ।
– ਟਾਮਹਾਕ ਕਰੂਜ਼ ਮਿਜ਼ਾਈਲ : 20-25 ਲੱਖ ਡਾਲਰ ਪ੍ਰਤੀ ਮਿਜ਼ਾਈਲ
– ਐੱਸਐੱਮ-3 ਇੰਟਰਸਪੇਸ ਮਿਜ਼ਾਈਲ : 1-3 ਕਰੋੜ ਡਾਲਰ
– ਜਹਾਜ਼ਵਾਹਕ ਬੇੜਾ ਸੰਚਾਲਨ : 60-70 ਲੱਖ ਡਾਲਰ ਹਰ ਰੋਜ਼।
– ਲੰਮੀ ਦੂਰੀ ਦੇ ਬੰਬ ਸੁੱਟਣ ਵਾਲੇ ਲੜਾਕੂ ਜਹਾਜ਼ਾਂ ਦਾ ਸੰਚਾਲਨ।
– ਅਨੁਮਾਨਤ ਅਮਰੀਕੀ ਖ਼ਰਚਾ :
20 ਤੋਂ 40 ਕਰੋੜ ਡਾਲਰ ਹਰ ਰੋਜ਼ (ਲਗਭਗ 1600-3300 ਕਰੋੜ ਰੁਪਏ ਹਰ ਰੋਜ਼)
2. ਇਜ਼ਰਾਈਲ : ਏਅਰ ਡਿਫੈਂਸ ਤੇ ਹਵਾਈ ਹਮਲਿਆਂ ’ਤੇ ਭਾਰੀ ਖ਼ਰਚ।
ਇਜ਼ਰਾਈਲ ਦਾ ਸਭ ਤੋਂ ਵੱਡਾ ਖ਼ਰਚਾ
ਮਿਜ਼ਾਈਲ ਰੱਖਿਆ ਪ੍ਰਣਾਲੀ ਤੇ ਹਵਾਈ ਮੁਹਿੰਮਾਂ ’ਤੇ ਹੁੰਦਾ ਹੈ।
-ਏਅਰ ਡਿਫੈਂਸ ਇੰਟਰਸੈਪਟਰ : 7 ਤੋਂ 40 ਲੱਖ ਡਾਲਰ ਪ੍ਰਤੀ ਮਿਜ਼ਾਈਲ।
-ਵੱਡੀਆਂ ਮੁਹਿੰਮਾਂ ’ਚ 150-200 ਲੜਾਕੂ ਜਹਾਜ਼ ਤੱਕ ਤਾਇਨਾਤ।
– ਐੱਫ-35 ਲਾਈਟਨਿੰਗ। ਸਟੀਲਥ ਫਾਈਟਰ ਦੀ ਉਡਾਣ ਕਰੀਬ 44,000 ਡਾਲਰ ਪ੍ਰਤੀ ਘੰਟਾ।
——
ਅਨੁਮਾਨਤ ਇਜ਼ਰਾਇਲੀ ਖ਼ਰਚਾ :
– 10 ਤੋਂ 20 ਕਰੋੜ ਡਾਲਰ ਹਰ ਰੋਜ਼ (ਕਰੀਬ 800-1600 ਕਰੋੜ ਰੁਪਏ ਰੋਜ਼)
3. ਈਰਾਨ : ਮੁਕਾਬਲਤਨ ਸਸਤਾ ਪਰ ਲਗਾਤਾਰ ਹਮਲੇ
ਈਰਾਨ ਦੀ ਰਣਨੀਤੀ ’ਚ ਮੁਕਾਬਲਤਨ ਘੱਟ ਲਾਗਤ ਵਾਲੀ ਬੈਲਿਸਟਿਕ ਮਿਜ਼ਾਈਲਾਂ ਤੇ ਡ੍ਰੋਨ ਦੀ ਵਰਤੋਂ ਸ਼ਾਮਲ ਹੈ।
– ਬੈਲਿਸਟਿਕ ਮਿਜ਼ਾਈਲ : 5 ਤੋਂ 10 ਲੱਖ ਡਾਲਰ।
— ਹਮਲਾਵਰ ਡ੍ਰੋਨ : 20 ਹਜ਼ਾਰ ਤੋਂ ਇਕ ਲੱਖ ਡਾਲਰ ਤੱਕ।
– ਵੱਡੇ ਹਮਲਿਆਂ ’ਚ ਦਰਜਨਾਂ ਮਿਜ਼ਾਈਲਾਂ ਦੀ ਵਰਤੋਂ।
ਅਨੁਮਾਨਤ ਈਰਾਨੀ ਖ਼ਰਚਾ :
– 5 ਤੋਂ 15 ਕਰੋੜ ਡਾਲਰ ਹਰ ਰੋਜ਼ (ਕਰੀਬ 400-1.200 ਕਰੋੜ ਰੁਪਏ ਹਰ ਰੋਜ਼)
—
ਕੁਲ ਯੁੱਧ ਖ਼ਰਚਾ
ਤਿੰਨਾਂ ਮੁਲਕਾਂ ਦਾ ਅਨੁਮਾਨਤ ਸਾਂਝਾ ਖ਼ਰਚਾ :
– 50 ਕਰੋੜ ਤੋਂ 1 ਅਰਬ ਡਾਲਰ ਹਰ ਰੋਜ਼ (ਯਾਨੀ ਕਰੀਬ 4000-8000 ਕਰੋੜ ਰੁਪਏ ਹਰ ਰੋਜ਼)
– ਯਾਨੀ ਹਰ ਘੰਟੇ 4 ਕਰੋੜ ਡਾਲਰ ਤੋਂ ਵੱਧ ਖ਼ਰਚਾ ਸਿਰਫ਼ ਫ਼ੌਜੀ ਹਥਿਆਰ ’ਤੇ ਹੋ ਰਿਹਾ ਹੈ।
– ਜੇ ਯੁੱਧ 10-15 ਦਿਨਾਂ ਤੱਕ ਜਾਰੀ ਰਹਿੰਦਾ ਹੈ ਤਾਂ ਕੁਲ ਖ਼ਰਚਾ 5 ਤੋਂ 10 ਅਰਬ ਡਾਲਰ ਤੱਕ ਪੁੱਜ ਸਕਦਾ ਹੈ।
The War In West Asia Has Become An Expensive War 40 Million Spent Every Hour America Is The Most Affected