March 18, 2026
Punjab Speaks Team / Panjab
ਨਵੀਂ ਦਿੱਲੀ, 18 ਮਾਰਚ 2026 :-ਇਸਲਾਮਿਕ ਰਿਵੋਲਿਊਸ਼ਨ ਗਾਰਡਸ ਕਾਰਪਸ (IRGC) ਨੇ ਅਲੀ ਲਾਰੀਜਾਨੀ ਦੀ ਹੱਤਿਆ ਦੇ ਬਦਲੇ ਵਿੱਚ ਤੇਲ ਅਵੀਵ ਵਿੱਚ 100 ਤੋਂ ਵੱਧ ਟਿਕਾਣਿਆਂ ‘ਤੇ ਹਮਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਸਰਕਾਰੀ ਬ੍ਰੌਡਕਾਸਟਰ ‘ਪ੍ਰੈੱਸ ਟੀਵੀ’ ਨੇ ਦਿੱਤੀ
ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਆਈ.ਆਰ.ਜੀ.ਸੀ. ਨੇ ਐਲਾਨ ਕੀਤਾ ਕਿ ਇਨ੍ਹਾਂ ਟਿਕਾਣਿਆਂ ਨੂੰ ਉਸ ਦੇ ਚੱਲ ਰਹੇ ਜਵਾਬੀ ਆਪ੍ਰੇਸ਼ਨ ‘ਟਰੂ ਪ੍ਰੌਮਿਸ 4’ ਦੀ 61ਵੀਂ ਲਹਿਰ ਦੌਰਾਨ ਨਿਸ਼ਾਨਾ ਬਣਾਇਆ ਗਿਆ। ਪ੍ਰੈੱਸ ਟੀਵੀ ਅਨੁਸਾਰ, ਇਸ ਆਪ੍ਰੇਸ਼ਨ ਵਿੱਚ ਕਈ ਵਾਰਹੈੱਡ ਵਾਲੀਆਂ ਖੁੱਰਮਸ਼ਹਿਰ-4 ਅਤੇ ਕਦਰ ਮਿਸਾਈਲਾਂ ਦੇ ਨਾਲ-ਨਾਲ ਇਮਾਦ ਅਤੇ ਖੈਬਰ ਸ਼ਿਕਨ ਪ੍ਰੋਜੈਕਟਾਈਲਜ਼ ਦਾ ਇਸਤੇਮਾਲ ਕੀਤਾ ਗਿਆ। ਇਨ੍ਹਾਂ ਨੂੰ ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਲਾਰੀਜਾਨੀ ਦੀ ਮੌਤ ਦਾ ਬਦਲਾ ਲੈਣ ਲਈ ਤਾਇਨਾਤ ਕੀਤਾ ਗਿਆ ਸੀ।
‘ਤੇਲ ਅਵੀਵ ‘ਚ ਬਲੈਕਆਊਟ’
ਆਈ.ਆਰ.ਜੀ.ਸੀ. ਨੇ ਦਾਅਵਾ ਕੀਤਾ ਕਿ ਇਨ੍ਹਾਂ ਹਮਲਿਆਂ ਦੌਰਾਨ ਮਿਜ਼ਾਈਲਾਂ ਨੇ ਕਬਜ਼ੇ ਵਾਲੇ ਇਲਾਕਿਆਂ ਦੇ ਵਿਚਕਾਰੋਂ-ਵਿਚਕਾਰ 100 ਤੋਂ ਵੱਧ ਫ਼ੌਜੀ ਅਤੇ ਸੁਰੱਖਿਆ ਟਿਕਾਣਿਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਨਿਸ਼ਾਨਾ ਬਣਾਇਆ। ਪ੍ਰੈੱਸ ਟੀਵੀ ਨੇ ਜ਼ਮੀਨੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਹਮਲਿਆਂ ਦੇ ਨਤੀਜੇ ਵਜੋਂ ਤੇਲ ਅਵੀਵ ਵਿੱਚ ਅੰਸ਼ਕ ਬਲੈਕਆਊਟ ਹੋ ਗਿਆ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਇਸ ਸਥਿਤੀ ਕਾਰਨ ਜ਼ਮੀਨ ‘ਤੇ ਮੌਜੂਦ ਫ਼ੌਜਾਂ ਲਈ ਕੰਟਰੋਲ ਬਣਾਈ ਰੱਖਣਾ ਜਾਂ ਬਚਾਅ ਮੁਹਿੰਮ ਚਲਾਉਣਾ ਹੋਰ ਵੀ ਮੁਸ਼ਕਲ ਹੋ ਗਿਆ। ਆਈ.ਆਰ.ਜੀ.ਸੀ. ਨੇ ਅੱਗੇ ਦਾਅਵਾ ਕੀਤਾ ਕਿ ਆਪ੍ਰੇਸ਼ਨ ‘ਟਰੂ ਪ੍ਰੌਮਿਸ 4’ ਵਿੱਚ 230 ਤੋਂ ਵੱਧ ਲੋਕ ਹਤਾਹਤ ਹੋਏ ਹਨ, ਜਿਨ੍ਹਾਂ ਵਿੱਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਲੋਕ ਸ਼ਾਮਲ ਹਨ।
ਹੋਰ ਕਿਹੜੇ ਟਿਕਾਣਿਆਂ ਨੂੰ ਬਣਾਇਆ ਗਿਆ ਨਿਸ਼ਾਨਾ?
ਇਹ ਜਵਾਬੀ ਕਾਰਵਾਈ ਵਾਸ਼ਿੰਗਟਨ ਅਤੇ ਤੇਲ ਅਵੀਵ ਵੱਲੋਂ ਇਸਲਾਮਿਕ ਗਣਰਾਜ ਦੇ ਖ਼ਿਲਾਫ਼ ਸ਼ੁਰੂ ਕੀਤੀਆਂ ਗਈਆਂ ਹਾਲੀਆ ਫ਼ੌਜੀ ਕਾਰਵਾਈਆਂ ਤੋਂ ਬਾਅਦ ਸ਼ੁਰੂ ਹੋਈ। ਤੇਲ ਅਵੀਵ ਤੋਂ ਇਲਾਵਾ ਇਨ੍ਹਾਂ ਹਮਲਿਆਂ ਵਿੱਚ ਅਲ-ਕੁਦਸ, ਹਾਈਫਾ ਬੰਦਰਗਾਹ ਅਤੇ ਬੀਰ ਸ਼ੇਵਾ ਦੇ ਨਾਲ-ਨਾਲ ਨੇਗੇਵ ਰੇਗਿਸਤਾਨ ਵਿੱਚ ਸਥਿਤ ਰਣਨੀਤਕ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।
ਪ੍ਰੈੱਸ ਟੀਵੀ ਅਨੁਸਾਰ, ਇਸ ਖੇਤਰ ਵਿੱਚ ਮੌਜੂਦ ਅਮਰੀਕੀ ਚੌਕੀਆਂ ਨੂੰ ਵੀ ਸਖ਼ਤ ਜਵਾਬੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਕਤਰ, ਬਹਿਰੀਨ, ਸੰਯੁਕਤ ਅਰਬ ਅਮੀਰਾਤ, ਕੁਵੈਤ ਅਤੇ ਸਾਊਦੀ ਅਰਬ ਵਿੱਚ ਸਥਿਤ ਟਿਕਾਣਿਆਂ ‘ਤੇ ਇਨ੍ਹਾਂ ਹਮਲਿਆਂ ਦੇ ਅਸਰ ਦੀਆਂ ਖ਼ਬਰਾਂ ਮਿਲੀਆਂ ਹਨ।
War Intensifies After Larijani s Death Iran Carries Out More Than 100 Attacks In Tel Aviv