ਸੜਕ ਸੁਰੱਖਿਆ ‘ਤੇ ਕੜਾ ਪਹਿਰਾ: ਤਿੰਨ ਗੰਭੀਰ ਟਰੈਫਿਕ ਉਲੰਘਣਾਵਾਂ ਹੁਣ ਸਿੱਧੇ ਅਦਾਲਤੀ ਕਾਰਵਾਈ ਦੇ ਘੇਰੇ ਵਿੱਚ    ਸ਼ਾਰਟ ਸਰਕਿਟ ਨਾਲ ਮੱਚੀ ਤਬਾਹੀ: ਕੈਸ਼ਲ ਨਗਰ ਦੀ ਤਿੰਨ ਮੰਜ਼ਿਲਾ ਨਿਟਵੇਅਰ ਫੈਕਟਰੀ ਅੱਗ ਦੀ ਲਪੇਟ ਵਿੱਚ    ਤੰਗ ਗਲੀਆਂ ਵਿੱਚ ਉੱਚੀਆਂ ਇਮਾਰਤਾਂ ਦਾ ਵਧਦਾ ਜਾਲ: ਸੁਰੱਖਿਆ ਨਿਯਮਾਂ ਦੀ ਉਲੰਘਣਾ ‘ਤੇ ਗੰਭੀਰ ਸਵਾਲ    ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"   
ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਗੱਲਬਾਤ ਅੱਜ ਤੋਂ ਸ਼ੁਰੂ
April 20, 2026
India-US-Trade-Deal-Talks-Begin-

Punjab Speaks Team / Punjab

20 ਅਪ੍ਰੈਲ 2026 :ਭਾਰਤ ਦੇ ਲਗਪਗ ਇੱਕ ਦਰਜਨ ਅਧਿਕਾਰੀ 20 ਅਪਰੈਲ ਨੂੰ ਵਾਸ਼ਿੰਗਟਨ ਪਹੁੰਚਣਗੇ। ਉਹ ਦੁਵੱਲੇ ਵਪਾਰਕ ਸਮਝੌਤੇ (ਬੀ ਟੀ ਏ) ਦੇ ਪਹਿਲੇ ਪੜਾਅ ਬਾਰੇ ਅਮਰੀਕੀ ਅਧਿਕਾਰੀਆਂ ਨਾਲ ਤਿੰਨ ਦਿਨਾ ਗੱਲਬਾਤ ਕਰਨਗੇ।

ਅਮਰੀਕਾ ਵਿੱਚ ਦਰਾਮਦ ਡਿਊਟੀ ਦੇ ਬਦਲਦੇ ਹਾਲਾਤ ਕਾਰਨ ਦੋਵੇਂ ਧਿਰਾਂ ਸਮਝੌਤੇ ਦੇ ਉਸ ਢਾਂਚੇ ’ਤੇ ਮੁੜ ਗ਼ੌਰ ਕਰਨਾ ਚਾਹੁਣਗੀਆਂ, ਜਿਸ ਦਾ ਖਰੜਾ 7 ਫਰਵਰੀ ਨੂੰ ਜਾਰੀ ਕੀਤਾ ਗਿਆ ਸੀ। ਇਹ ਬੈਠਕ 20 ਤੋਂ 22 ਅਪਰੈਲ ਤੱਕ ਵਾਸ਼ਿੰਗਟਨ ਡੀ ਸੀ ਵਿੱਚ ਹੋਵੇਗੀ। ਭਾਰਤੀ ਟੀਮ ਦੀ ਅਗਵਾਈ ਮੁੱਖ ਵਾਰਤਾਕਾਰ ਵਜੋਂ ਵਣਜ ਵਿਭਾਗ ਦੇ ਵਧੀਕ ਸਕੱਤਰ ਦਰਪਣ ਜੈਨ ਕਰਨਗੇ। ਇਸ ਟੀਮ ਵਿੱਚ ਕਸਟਮ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਵੀ ਸ਼ਾਮਲ ਹਨ। ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕਈ ਦੇਸ਼ਾਂ ’ਤੇ ਲਗਾਏ ਗਏ ਭਾਰੀ ਟੈਕਸਾਂ ਵਿਰੁੱਧ ਫ਼ੈਸਲਾ ਸੁਣਾਇਆ ਸੀ ਅਤੇ ਇਸ ਤੋਂ ਬਾਅਦ, ਟਰੰਪ ਪ੍ਰਸ਼ਾਸਨ ਨੇ 24 ਫਰਵਰੀ ਤੋਂ 150 ਦਿਨਾਂ ਲਈ ਸਾਰੇ ਦੇਸ਼ਾਂ ’ਤੇ 10 ਫ਼ੀਸਦ ਟੈਰਿਫ ਲਗਾ ਦਿੱਤਾ ਹੈ। ਅਮਰੀਕੀ ਵਪਾਰ ਪ੍ਰਤੀਨਿਧੀ (ਯੂ ਐੱਸ ਟੀ ਆਰ) ਵੱਲੋਂ ਸ਼ੁਰੂ ਕੀਤੀਆਂ ਗਈਆਂ ਦੋ ਇਕਪਾਸੜ ਜਾਂਚਾਂ ’ਤੇ ਵੀ ਇਸ ਦੌਰਾਨ ਚਰਚਾ ਹੋ ਸਕਦੀ ਹੈ। ਭਾਰਤ ਨੇ ਇਨ੍ਹਾਂ ਜਾਂਚਾਂ ਵਿੱਚ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ ਅਤੇ ਇਨ੍ਹਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ। ਪਹਿਲਾਂ ਤੈਅ ਹੋਏ ਢਾਂਚੇ ਮੁਤਾਬਕ ਅਮਰੀਕਾ, ਭਾਰਤ ’ਤੇ ਟੈਰਿਫ 50 ਫ਼ੀਸਦ ਤੋਂ ਘਟਾ ਕੇ 18 ਫ਼ੀਸਦ ਕਰਨ ਲਈ ਸਹਿਮਤ ਹੋਇਆ ਸੀ। ਰੂਸੀ ਤੇਲ ਖ਼ਰੀਦਣ ਕਾਰਨ ਭਾਰਤੀ ਵਸਤਾਂ ’ਤੇ ਲਾਏ ਗਏ 25 ਫ਼ੀਸਦ ਟੈਰਿਫ ਨੂੰ ਵੀ ਹਟਾ ਦਿੱਤਾ ਗਿਆ ਸੀ, ਜਿਸ ਨੂੰ ਇਸ ਸਮਝੌਤੇ ਤਹਿਤ ਹੋਰ ਘਟਾਇਆ ਜਾਣਾ ਸੀ; ਹਾਲਾਂਕਿ 20 ਫਰਵਰੀ ਨੂੰ ਅਮਰੀਕੀ ਸੁਪਰੀਮ ਕੋਰਟ ਨੇ 1977 ਦੇ ਇੰਟਰਨੈਸ਼ਨਲ ਐਮਰਜੈਂਸੀ ਇਕਨੌਮਿਕ ਪਾਵਰਜ਼ ਐਕਟ (ਆਈ ਈ ਈ ਪੀ ਏ) ਤਹਿਤ ਲਾਏ ਗਏ ਟਰੰਪ ਦੇ ਟੈਰਿਫਾਂ ਵਿਰੁੱਧ ਫ਼ੈਸਲਾ ਸੁਣਾਇਆ, ਜਿਸ ਕਾਰਨ ਹੁਣ ਨਵੇਂ ਸਿਰੇ ਤੋਂ ਗੱਲਬਾਤ ਦੀ ਲੋੜ ਪੈ ਰਹੀ ਹੈ।

India US Trade Deal Talks Begin Today


Recommended News
Punjab Speaks ad image
Trending
Just Now