ਸੜਕ ਸੁਰੱਖਿਆ ‘ਤੇ ਕੜਾ ਪਹਿਰਾ: ਤਿੰਨ ਗੰਭੀਰ ਟਰੈਫਿਕ ਉਲੰਘਣਾਵਾਂ ਹੁਣ ਸਿੱਧੇ ਅਦਾਲਤੀ ਕਾਰਵਾਈ ਦੇ ਘੇਰੇ ਵਿੱਚ    ਸ਼ਾਰਟ ਸਰਕਿਟ ਨਾਲ ਮੱਚੀ ਤਬਾਹੀ: ਕੈਸ਼ਲ ਨਗਰ ਦੀ ਤਿੰਨ ਮੰਜ਼ਿਲਾ ਨਿਟਵੇਅਰ ਫੈਕਟਰੀ ਅੱਗ ਦੀ ਲਪੇਟ ਵਿੱਚ    ਤੰਗ ਗਲੀਆਂ ਵਿੱਚ ਉੱਚੀਆਂ ਇਮਾਰਤਾਂ ਦਾ ਵਧਦਾ ਜਾਲ: ਸੁਰੱਖਿਆ ਨਿਯਮਾਂ ਦੀ ਉਲੰਘਣਾ ‘ਤੇ ਗੰਭੀਰ ਸਵਾਲ    ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"   
ਆਈਆਈਟੀ ਮਦਰਾਸ ਨੇ ਸਿਲੀਕਾਨ ਵੈਲੀ ‘ਚ ਗੱਡਿਆ ਝੰਡਾ; ਭਾਰਤੀ ਸਟਾਰਟਅੱਪਸ ਲਈ ਖੋਲ੍ਹਿਆ ਪਹਿਲਾ ਕੌਮਾਂਤਰੀ ਖੋਜ ਕੇਂਦਰ
May 7, 2026
IIT-Madras-Raises-Flag-In-Silico

Punjab Speaks Team / Punjab

ਵਾਸ਼ਿੰਗਟਨ 07 ਮਈ 2026 : ਭਾਰਤੀ ਦੀ ਤਕਨੀਕੀ ਸਮਰੱਥਾ ਹੁਣ ਸੰਸਾਰ ਦੇ ਸਭ ਤੋਂ ਵੱਡੇ ਇਨੋਵੇਸ਼ਨ ਹਬ ਤੱਕ ਪਹੁੰਚ ਗਈ ਹੈ। ਆਈਆਈਟੀ ਮਦਰਾਸ ਨੇ ਅਮਰੀਕਾ ਵਿਚ ਆਪਣਾ ਪਹਿਲਾ ਕੌਮਾਂਤਰੀ ਖੋਜ ਕੇਂਦਰ ਖੋਲ੍ਹ ਦਿੱਤਾ ਹੈ।

ਕੈਲੀਫੋਰਨੀਆ ਦੇ ਮੈਨਲੋ ਪਾਰਕ ਵਿਚ ਸਥਾਪਤ ਇਹ ਕੇਂਦਰ ਭਾਰਤੀ ਡੀਪ-ਟੈੱਕ ਸਟਾਰਟਅੱਪ ਲਈ ਲਾਂਚਪੈਡ ਵਾਂਗ ਕੰਮ ਕਰੇਗਾ। ਖ਼ਾਸ ਗੱਲ ਇਹ ਹੈ ਕਿ ਇਹ ਸੈਂਟਰ ਸਿਲੀਕਾਨ ਵੈਲੀ ਦੇ ਬੇਹਦ ਕਰੀਬ ਹੈ, ਜਿੱਥੇ ਸੰਸਾਰ ਦੀਆਂ ਵੱਡੀਆਂ ਟੈੱਕ ਕੰਪਨੀਆਂ ਤੇ ਨਿਵੇਸ਼ਕ ਮੌਜੂਦ ਹਨ।

ਕਰੀਬ 75 ਲੱਖ ਡਾਲਰ ਦੇ ਨਿਵੇਸ਼ ਨਾਲ ਤਿਆਰ ਹੋ ਰਿਹਾ ਇਹ ਕੇਂਦਰ ਭਾਰਤੀ ਤਕਨੀਕੀ ਪ੍ਰਤਿਭਾਵਾਨਾਂ ਨੂੰ ਆਲਮੀ ਬਾਜ਼ਾਰ, ਪੂੰਜੀ, ਮਾਹਿਰਾਂ ਦਾ ਮਾਰਗਦਰਸ਼ਨ ਤੇ ਕੌਮਾਂਤਰੀ ਨੈੱਟਵਰਕ ਨਾਲ ਜੋੜੇਗਾ।

ਆਈਆਈਟੀ ਮਦਰਾਸ ਗਲੋਬਲ ਰਿਸਰਚ ਫਾਊਂਡੇਸ਼ਨ ਤਹਿਤ ਸ਼ੁਰੂ ਕੀਤੀ ਗਈ ਇਸ ਪਹਿਲ ਦਾ ਮਕਸਦ ਭਾਰਤ ਵਿਚ ਵਿਕਸਤ ਹੋ ਰਹੀਆਂ ਨਵੀਆਂ ਤਕਨੀਕਾਂ ਨੂੰ ਲੈਬ ਵਿਚੋਂ ਕੱਢ ਕੇ ਕੌਮਾਂਤਰੀ ਬਾਜ਼ਾਰ ਤੱਕ ਪਹੁੰਚਾਉਣਾ ਹੈ। ਇਹ ਖੋਜ ਕੇਂਦਰ ਨਵੀਆਂ ਕਾਢਾਂ ਨੂੰ ਉਤਸ਼ਾਹਤ ਕਰਨ ਦੇ ਨਾਲ ਨਾਲ ਸਟਾਰਅੱਪ ਇੰਕਿਊਬੇਸ਼ਨ, ਉਦਯੋਗ-ਅਕਾਦਮਿਕ ਸਹਿਯੋਗ ਤੇ ਵੈਂਚਰ ਨਿਵੇਸ਼ ਦੇ ਨਵੇਂ ਮੌਕੇ ਖੋਲ੍ਹੇਗਾ। ਇਸ ਨਾਲ ਭਾਰਤੀ ਸਟਰਾਟਅੱਪ ਨੂੰ ਕੌਮਾਂਤਰੀ ਸਾਂਝੇਦਾਰੀ ਤੇ ਨਿਵੇਸ਼ ਦੇ ਨਵੇਂ ਮੌਕੇ ਮਿਲਣਗੇ।

ਆਈਆਈਟੀ ਮਦਰਾਸ ਨੇ ਅਮਰੀਕ ਦੇ ਈਸਟ ਕੋਸਟ ਵਿਚ ਦੂਸਰਾ ਸੈਂਟਰ ਖੋਲ੍ਹਣ ਦੀ ਯੋਜਨਾ ਬਣਾਈ ਹੈ, ਜਿਸ ਨਾਲ ਭਾਰਤ-ਅਮਰੀਕਾ ਇਨੋਵੇਸ਼ਨ ਨੈੱਟਵਰਕ ਹੋਰ ਮਜ਼ਬੂਤ ਹੋਵੇਗਾ। ਭਾਰਤੀ ਰਾਜਦੂਨ ਵਿਨੇ ਮੋਹਨ ਕਵਾਤੜਾ ਨੇ ਇਸ ਪਹਿਲ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਭਾਰਤ ਤੇ ਅਮਰੀਕਾ ਦਰਮਿਆਨ ਤਕਨੀਕੀ ਸਹਿਯੋਗ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣ ਵਾਲਾ ਕਦਮ ਹੈ।

IIT Madras Raises Flag In Silicon Valley Opens First International Research Center For Indian Startups


Recommended News
Punjab Speaks ad image
Trending
Just Now