ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਉੱਤਰ ਭਾਰਤ ‘ਚ ਭਿਆਨਕ ਗਰਮੀ, ਬਾਂਦਾ ਬਣਿਆ ਏਸ਼ੀਆ ਦਾ ਸਭ ਤੋਂ ਗਰਮ ਸ਼ਹਿਰ
May 20, 2026
Terrible-Heat-In-North-India-Ban

Punjab Speaks Team / Punjab

ਨਵੀਂ ਦਿੱਲੀ 20 ਮਈ 2026 :ਉੱਤਰ ਭਾਰਤ ’ਚ ਜ਼ਬਰਦਸਤ ਗਰਮੀ ਤੇ ਲੂ ਦਾ ਕਹਿਰ ਜਾਰੀ ਹੈ, ਜਿਸ ’ਚ ਯੂਪੀ ਦਾ ਬਾਂਦਾ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੈ। ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਬਾਂਦਾ ਏਸ਼ੀਆ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ ਇਤਿਹਾਸ ’ਚ ਤੀਜੀ ਵਾਰ 48.2 ਡਿਗਰੀ ਸੈਲਸੀਅਸ ’ਤੇ ਪੁੱਜ ਗਿਆ। ਇਸ ਤੋਂ ਪਹਿਲਾਂ ਸਾਲ 2019 ਦੇ ਮਈ ਮਹੀਨੇ ’ਚ 48.1 ਡਿਗਰੀ ਤੇ ਸਾਲ 2022 ’ਚ 49 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੀ।

ਦੇਸ਼ ’ਚ ਦੂਜੇ ਨੰਬਰ ’ਤੇ ਮੱਧ ਪ੍ਰਦੇਸ਼ ਦੇ ਨੌਗਾਓਂ ਤੇ ਹਰਿਆਣਾ ਦੇ ਰੋਹਤਕ ਦਾ ਤਾਪਮਾਨ ਤੀਜੇ ਸਥਾਨ ’ਤੇ ਹੈ। ਉੱਤਰ ਪ੍ਰਦੇਸ਼ ’ਚ ਆਗਰਾ ਤੇ ਝਾਂਸੀ 46.5 ਡਿਗਰੀ ਤਾਪਮਾਨ ਨਾਲ ਬਾਂਦਾ ਤੋਂ ਬਾਅਦ ਸਭ ਤੋਂ ਗਰਮ ਜ਼ਿਲ੍ਹੇ ਰਹੇ। ਮੌਸਮ ਵਿਭਾਗ ਮੁਤਾਬਕ ਪੱਛਮ ਤੋਂ ਲੈ ਕੇ ਪੂਰਬ ਤੱਕ ਅਗਲੇ ਪੰਜ-ਛੇ ਦਿਨਾਂ ਤੱਕ ਤਪਸ਼ ਤੋਂ ਰਾਹਤ ਦੇ ਆਸਾਰ ਨਹੀਂ ਹਨ। ਇਸ ਦੌਰਾਨ ਲਖਨਊ ਸਮੇਤ 60 ਤੋਂ ਵੱਧ ਜ਼ਿਲ੍ਹਿਆਂ ’ਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਪ੍ਰਯਾਗਰਾਜ ਵੀ ਤਿੰਨ -ਚਾਰ ਦਿਨਾਂ ਤੋਂ ਜ਼ਬਰਦਸਤ ਲੂ ਦੀ ਲਪੇਟ ’ਚ ਹੈ। ਜ਼ਿਲ੍ਹੇ ’ਚ ਸੋਮਵਾਰ ਨੂੰ ਜਿੱਥੇ ਦਿਨ ਦਾ ਪਾਰਾ 44.8 ਡਿਗਰੀ ਸੈਲਸੀਅਸ ਪਹੁੰਚ ਗਿਆ ਸੀ, ਉੱਥੇ ਮੰਗਲਵਾਰ ਨੂੰ 45.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਿਹੜਾ ਸਾਧਾਰਨ ਤੋਂ ਕਰੀਬ ਚਾਰ ਡਿਗਰੀ ਸੈਲਸੀਅਸ ਜ਼ਿਆਦਾ ਹੈ। ਅਸਲ ’ਚ ਪੱਛਮੀ ਗੜਬੜੀ ਦੇ ਕਮਜ਼ੋਰ ਪੈਣ ਨਾਲ ਉੱਤਰ ਭਾਰਤ ’ਚ ਖ਼ੁਸ਼ਕ ਤੇ ਗਰਮ ਹਵਾ ਦਾ ਅਸਰ ਕਾਫ਼ੀ ਵਧ ਗਿਆ ਹੈ। ਇਸ ਕਾਰਨ ਸੂਬੇ ’ਚ ਲੂ ਦੀ ਸਥਿਤੀ ਲਗਾਤਾਰ ਗੰਭੀਰ ਹੋ ਰਹੀ ਹੈ। ਰਾਤ ਨੂੰ ਵੀ ਗਰਮੀ ਦਾ ਅਸਰ ਦਿਸਣ ਲੱਗਾ ਹੈ। ਕਰੀਬ ਇਕ ਦਰਜਨ ਤੋਂ ਜ਼ਿਆਦਾ ਜ਼ਿਲ੍ਹਿਆਂ ’ਚ ਘੱਟ ਤੋਂ ਘੱਟ ਤਾਪਮਾਨ 25 ਜਾਂ ਉਸ ਤੋਂ ਜ਼ਿਆਦਾ ਬਣਿਆ ਹੈ। ਫਿਲਹਾਲ ਇਸ ਹਫ਼ਤੇ ਰਾਹਤ ਦੀ ਉਮੀਦ ਨਹੀਂ ਹੈ।

ਦੇਸ਼ ਦੇ ਸਭ ਤੋਂ ਜ਼ਿਆਦਾ ਗਰਮ ਪੰਜ ਸ਼ਹਿਰ

ਸ਼ਹਿਰ / ਸਥਾਨ (ਰਾਜ)ਤਾਪਮਾਨ (°C)
ਬਾਂਦਾ (ਯੂਪੀ)48.20
ਨੌਗਾਂਵ (ਮੱਧ ਪ੍ਰਦੇਸ਼)47.00
ਰੋਹਤਕ (ਹਰਿਆਣਾ)46.90
ਅਮਰਾਵਤੀ (ਮਹਾਰਾਸ਼ਟਰ)46.80
ਦਿੱਲੀ ਰਿਜ46.50

ਜੰਮੂ ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ਦੇ ਇਨ੍ਹਾਂ ਸ਼ਹਿਰਾਂ ’ਚ ਪਾਰਾ 40 ਡਿਗਰੀ ਤੋਂ ਜ਼ਿਆਦਾ

ਕਠੂਆ 44.6 ਡਿਗਰੀ

ਜੰਮੂ 42.0 ਡਿਗਰੀ

ਰੁੜਕੀ 41 ਡਿਗਰੀ

ਪੰਤਨਗਰ 40.2 ਡਿਗਰੀ

ਊਨਾ 43.4

ਨੇਰੀ (ਹਮੀਰਪੁਰ) 41.2

ਮੰਡੀ 40 ਡਿਗਰੀ

Terrible Heat In North India Banda Becomes The Hottest City In Asia


Recommended News
Trending
Just Now