May 25, 2026
Punjab Speaks Team / Punjab
ਨਵੀਂ ਦਿੱਲੀ 25 ਮਈ 2026: ਰਾਜਧਾਨੀ ਦਿੱਲੀ ਸਥਿਤ ਅਮਰੀਕੀ ਦੂਤਘਰ ’ਚ ਮਨਾਇਆ ਗਿਆ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦਾ ਸਮਾਰੋਹ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਈਵ ਸੰਬੋਧਨ ’ਚ ਭਾਰਤ ਪ੍ਰਤੀ ਆਪਣਾ ਡੂੰਘਾ ਪਿਆਰ ਪ੍ਰਗਟ ਕੀਤਾ। ਇਸ ਦੌਰਾਨ ਉਨ੍ਹਾਂ ਖ਼ੁਦ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਪ੍ਰਸ਼ੰਸਕ ਤੇ ਉਨ੍ਹਾਂ ਦਾ ਦੋਸਤ ਵੀ ਦੱਸਿਆ। ਇਸ ਸਮਾਰੋਹ ’ਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਅਮਰੀਕੀ ਰਾਜਦੂਤ ਸਰਜੀਓ ਗੋਰ ਤੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੀ ਮੌਜੂਦ ਸਨ।
ਟਰੰਪ ਨੇ ਸਮਾਰੋਹ ਵਿਚ ਲੱਗੀ ਵੱਡੀ ਸਕਰੀਨ ਰਾਹੀਂ ਵਰਚੂਅਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, ‘ਮੈਨੂੰ ਭਾਰਤ ਨਾਲ ਪਿਆਰ ਹੈ। ਤੁਹਾਨੂੰ (ਰਾਜਦੂਤ ਗੋਰ) ਸਾਡੇ ਦੇਸ਼ ਦੇ ਪ੍ਰਤੀਨਿਧੀ ਦੇ ਤੌਰ ‘ਤੇ ਇਕ ਚੰਗਾ ਭਾਸ਼ਣ ਦੇਣਾ ਹੋਵੇਗਾ। ਮੈਂ ਸਿਰਫ ਸਾਰਿਆਂ ਨੂੰ ਹੈਲੋ ਕਹਿਣਾ ਚਾਹੁੰਦਾ ਹਾਂ। ਮੈਂ ਪ੍ਰਧਾਨ ਮੰਤਰੀ (ਮੋਦੀ) ਨੂੰ ਬਹੁਤ ਪਸੰਦ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਮਹਾਨ ਹਨ; ਉਹ ਮੇਰੇ ਦੋਸਤ ਹਨ।’
ਟਰੰਪ ਨੇ ਕਿਹਾ, ‘ਅਸੀਂ ਭਾਰਤ ਦੇ ਨਾਲ ਕਦੇ ਵੀ ਇੰਨਾ ਨੇੜੇ ਨਹੀਂ ਰਹੇ। ਭਾਰਤ ਮੇਰੇ ਅਤੇ ਸਾਡੇ ਦੇਸ਼ ’ਤੇ 100 ਪ੍ਰਤੀਸ਼ਤ ਭਰੋਸਾ ਕਰ ਸਕਦਾ ਹੈ। ਜੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ, ਤਾਂ ਉਨ੍ਹਾਂ ਨੂੰ ਪਤਾ ਹੈ ਕਿ ਕਿਸ ਨੂੰ ਫੋਨ ਕਰਨਾ ਹੈ। ਉਹ ਸਿੱਧਾ ਇੱਥੇ ਫੋਨ ਕਰ ਸਕਦੇ ਹਨ। ਅਸੀਂ ਚੰਗਾ ਕਰ ਰਹੇ ਹਾਂ। ਅਸੀਂ ਰਿਕਾਰਡ ਬਣਾ ਰਹੇ ਹਾਂ। ਸਾਡੀ ਅਰਥਵਿਵਸਥਾ ਰਿਕਾਰਡ ਪੱਧਰ ’ਤੇ ਹੈ, ਸ਼ੇਅਰ ਬਾਜ਼ਾਰ ਰਿਕਾਰਡ ਪੱਧਰ ’ਤੇ ਹਨ ਅਤੇ ਭਾਰਤ ਜੋ ਕੁਝ ਵੀ ਚਾਹੁੰਦਾ ਹੈ, ਉਸ ਨੂੰ ਮਿਲ ਜਾਂਦਾ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ।
ਰੂਬੀਓ ਦੀ ਪ੍ਰਸ਼ੰਸਾ ਕਰਦਿਆਂ ਟਰੰਪ ਨੇ ਕਿਹਾ, ‘ਮਾਰਕੋ ਸਾਡੇ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਮਹਾਨ ਵਿਦੇਸ਼ ਮੰਤਰੀ ਦੇ ਤੌਰ ‘ਤੇ ਯਾਦ ਕੀਤੇ ਜਾਣਗੇ।’ ਜ਼ਿਕਰਯੋਗ ਹੈ ਕਿ ਅਮਰੀਕਾ ਨੂੰ ਚਾਰ ਜੁਲਾਈ, 1776 ਨੂੰ ਬ੍ਰਿਟੇਨ ਤੋਂ ਆਜ਼ਾਦੀ ਮਿਲੀ ਸੀ। ਸਮਾਰੋਹ ’ਚ ਆਸਕਰ ਇਨਾਮ ਜਿੱਤਣ ਵਾਲੇ ਸੰਗੀਤਕਾਰ ਏਆਰ ਰਹਿਮਾਨ ਨੇ ਸ਼ਾਨਦਾਰ ਪੇਸ਼ਕਾਰੀ ਦਿੱਤੀ, ਜਿਸ ਵਿਚ ਉਨ੍ਹਾਂ ਦਾ ਮਸ਼ਹੂਰ ਗੀਤ ‘ਜੈ ਹੋ’ ਮੁੱਖ ਆਕਰਸ਼ਣ ਰਿਹਾ।
I Love India I Am A Big Fan Of PM Modi Donald Trump s Big Statement At The US Embassy Event