ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਪੈਟਰੋਲ-ਡੀਜ਼ਲ ਹੋ ਸਕਦਾ ਹੈ ਸਸਤਾ: ਅਮਰੀਕਾ ਨੇ ਈਰਾਨ ਤੋਂ ਹਟਾਈ ਤੇਲ ਪਾਬੰਦੀ, ਗਲੋਬਲ ਬਾਜ਼ਾਰ 'ਚ ਖੁਸ਼ੀ ਦਾ ਮਾਹੌਲ
June 23, 2026
Petrol-diesel-May-Become-Cheaper

Punjab Speaks Team / Punjab

ਨਵੀਂ ਦਿੱਲੀ :ਅਮਰੀਕਾ ਤੇ ਈਰਾਨ ਵਿਚਾਲੇ ਸ਼ਾਂਤੀ ਸਮਝੌਤੇ 'ਤੇ ਸਹਿਮਤੀ ਬਣਦੀ ਦਿਖਾਈ ਦੇ ਰਹੀ ਹੈ। ਇਸੇ ਲੜੀ ਤਹਿਤ ਅਮਰੀਕਾ ਨੇ ਇਰਾਨ 'ਤੇ ਲੱਗੀ ਤੇਲ ਨਾਲ ਜੁੜੀ ਪਾਬੰਦੀ ਹਟਾ ਦਿੱਤੀ ਹੈ। ਆਪਣੀਆਂ ਨੀਤੀਆਂ ਵਿੱਚ ਇੱਕ ਵੱਡੀ ਤਬਦੀਲੀ ਕਰਦੇ ਹੋਏ ਇਰਾਨ ਨੂੰ 60 ਦਿਨਾਂ ਲਈ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦੇ ਉਤਪਾਦਨ, ਵਿਕਰੀ, ਡਿਲੀਵਰੀ ਅਤੇ ਦਰਾਮਦ ਦੀ ਇਜਾਜ਼ਤ ਮਿਲ ਗਈ ਹੈ। ਇਸ ਫ਼ੈਸਲੇ ਨਾਲ ਗਲੋਬਲ ਮਾਰਕੀਟ ਕਾਫ਼ੀ ਖ਼ੁਸ਼ ਹੈ। ਗਲੋਬਲ ਮਾਰਕੀਟ 'ਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆਉਣ ਲੱਗੀਆਂ ਹਨ ਅਤੇ ਸ਼ੇਅਰ ਬਾਜ਼ਾਰ 'ਚ ਵੀ ਤੇਜ਼ੀ ਦਿਖ ਰਹੀ ਹੈ। ਪਰ ਭਾਰਤ 'ਤੇ ਇਸ ਦਾ ਕੀ ਅਤੇ ਕਿੰਨਾ ਅਸਰ ਹੋਵੇਗਾ, ਇਹ ਇੱਕ ਵੱਡਾ ਸਵਾਲ ਹੈ।

21 ਅਗਸਤ ਤਕ ਮਿਲੀ ਛੋਟ

ਅਮਰੀਕਾ ਤੋਂ ਈਰਾਨ ਨੂੰ ਜੋ ਛੋਟ ਮਿਲੀ ਹੈ, ਉਹ 21 ਅਗਸਤ ਤਕ ਲਾਗੂ ਰਹੇਗੀ। ਜੇਕਰ ਸਭ ਕੁਝ ਠੀਕ ਰਿਹਾ ਤਾਂ ਬਾਅਦ 'ਚ ਇਹ ਛੋਟ ਵਧ ਵੀ ਸਕਦੀ ਹੈ। ਫਿਲਹਾਲ ਦੀ ਸਥਿਤੀ ਨੂੰ ਦੇਖੀਏ ਤਾਂ ਇਹ ਅਜੇ ਮੁਸ਼ਕਿਲ ਹੈ ਕਿ ਭਾਰਤੀ ਬੰਦਰਗਾਹਾਂ 'ਤੇ ਤੁਰੰਤ ਇਰਾਨੀ ਕੱਚੇ ਤੇਲ ਨਾਲ ਲੱਦੇ ਟੈਂਕਰ ਪਹੁੰਚ ਜਾਣ। ਮਗਰ ਕਿਉਂਕਿ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਕੱਚੇ ਤੇਲ ਦੇ ਦਰਾਮਦਕਾਰਾਂ 'ਚੋਂ ਇਕ ਹੈ, ਤਾਂ ਉਸ ਦੇ ਲਈ ਈਰਾਨ ਨੂੰ ਛੋਟ ਮਿਲਣਾ ਅਹਿਮ ਮੌਕਾ ਜ਼ਰੂਰ ਹੋ ਸਕਦਾ ਹੈ। ਅਮਰੀਕਾ ਦਾ ਇਹ ਫ਼ੈਸਲਾ ਭਾਰਤ ਦੇ ਲਈ ਉਸ ਸੰਭਾਵਨਾ ਦੇ ਬੂਹੇ ਖੋਲ੍ਹ ਰਿਹਾ ਹੈ, ਜੋ ਸਾਲਾਂ ਤੋਂ ਨਹੀਂ ਮਿਲੀ ਸੀ।

ਆਰਜ਼ੀ ਜਨਰਲ ਲਾਇਸੈਂਸ ਜਾਰੀ

ਈਰਾਨ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਲਈ ਵੱਡਾ ਸਰੋਤ ਹੈ। ਅਮਰੀਕੀ ਟ੍ਰੇਜ਼ਰੀ ਨੇ ਅਜੇ ਉਸ ਨੂੰ ਇਕ ਆਰਜ਼ੀ ਜਨਰਲ ਲਾਇਸੈਂਸ ਜਾਰੀ ਕੀਤਾ ਹੈ ਜਿਸ ਵਿਚ ਈਰਾਨ ਨੂੰ ਸ਼ਿਪਿੰਗ, ਬੀਮਾ ਅਤੇ ਬੈਂਕਿੰਗ ਵਰਗੀਆਂ ਸਬੰਧਤ ਸੇਵਾਵਾਂ ਵੀ ਸ਼ਾਮਲ ਹਨ। ਭਾਰਤ ਆਪਣੀ ਕੱਚੇ ਤੇਲ ਦੀ ਖਪਤ ਦੇ ਲਗਪਗ 85 ਫ਼ੀਸਦੀ ਹਿੱਸੇ ਲਈ ਦਰਾਮਦ 'ਤੇ ਨਿਰਭਰ ਹੈ। ਗਲੋਬਲ ਮਾਰਕੀਟ 'ਚ ਆਉਣ ਵਾਲੇ ਹਰ ਉਤਰਾਅ-ਚੜ੍ਹਾਅ ਦਾ ਸਿੱਧਾ ਅਸਰ ਦੇਸ਼ ਦੇ ਇੰਪੋਰਟ ਬਜਟ ਤੇ ਭਾਰਤੀਆਂ ਦੀ ਜੇਬ 'ਤੇ ਪੈਂਦਾ ਹੈ। 2018 'ਚ ਅਮਰੀਕਾ ਦੀ ਪਾਬੰਦੀ ਤੋਂ ਪਹਿਲਾਂ ਭਾਰਤ ਈਰਾਨ ਤੋਂ ਸਭ ਤੋਂ ਵੱਧ ਤੇਲ ਖਰੀਦਦਾ ਸੀ।

ਈਰਾਨ ਦਾ ਤੇਲ ਭਾਰਤ ਲਈ ਫ਼ਾਇਦੇਮੰਦ ਸੌਦਾ

ਇਸ ਦੀ ਇਕ ਵਜ੍ਹਾ ਇਹ ਵੀ ਸੀ ਕਿ ਭਾਰਤ 'ਚ ਸਥਿਤ ਰਿਫਾਇਨਰੀਆਂ ਕਾਫ਼ੀ ਹੱਦ ਤਕ ਇਰਾਨੀ ਤੇਲ ਦੇ ਹਿਸਾਬ ਨਾਲ ਡਿਜ਼ਾਈਨ ਸਨ ਅਤੇ ਈਰਾਨ ਤੋਂ ਕ੍ਰੈਡਿਟ ਦੂਜੇ ਦੇਸ਼ਾਂ ਦੇ ਮੁਕਾਬਲੇ ਬਿਹਤਰ ਮਿਲ ਜਾਂਦਾ ਸੀ। ਨਾਲ ਹੀ ਢੋਆ-ਢੁਆਈ ਦਾ ਖ਼ਰਚਾ ਵੀ ਘੱਟ ਆਉਂਦਾ ਸੀ। ਪਾਬੰਦੀ ਤੋਂ ਬਾਅਦ ਭਾਰਤ ਨੂੰ ਰੂਸ, ਯੂਏਈ, ਈਰਾਕ ਤੇ ਸਾਊਦੀ ਅਰਬ ਵਰਗੇ ਦੇਸ਼ਾਂ ਵੱਲ ਰੁਖ਼ ਕਰਨਾ ਪਿਆ। ਹੁਣ ਈਰਾਨ ਤੋਂ ਪਾਬੰਦੀ ਭਾਵੇਂ ਹਟ ਗਈ ਹੋਵੇ, ਪਰ ਇਹ ਸਮਝਣਾ ਜ਼ਰੂਰੀ ਹੈ ਕਿ ਫਿਲਹਾਲ ਇਸ ਦੀ ਮਿਆਦ 60 ਦਿਨਾਂ ਦੀ ਹੈ ਅਤੇ ਰਿਫਾਇਨਰ ਵੱਡੀ ਖਰੀਦ ਬਿਨਾਂ ਲੰਬੇ ਸਮੇਂ ਦੀ ਸਪਸ਼ਟਤਾ ਦੇ ਨਹੀਂ ਕਰਦੇ। ਜੇਕਰ ਇਰਾਨੀ ਤੇਲ ਹੌਲੀ-ਹੌਲੀ ਗਲੋਬਲ ਮਾਰਕੀਟ 'ਚ ਆ ਜਾਂਦਾ ਹੈ, ਤਾਂ ਭਾਰਤ ਨੂੰ ਇਸ ਦਾ ਫ਼ਾਇਦਾ ਯਕੀਨੀ ਤੌਰ 'ਤੇ ਮਿਲੇਗ।

ਹੋਰਮੁਜ਼ ਖੁੱਲ੍ਹਣ ਨਾਲ ਵੀ ਮਿਲੇਗੀ ਰਾਹਤ

ਈਰਾਨ ਗਲੋਬਲ ਮਾਰਕੀਟ 'ਚ ਕੱਚੇ ਤੇਲ ਦਾ ਵੱਡਾ ਖਿਡਾਰੀ ਹੈ। ਮਾਰਕੀਟ 'ਚ ਜ਼ਿਆਦਾ ਤੇਲ ਯਾਨੀ ਖਰੀਦਦਾਰਾਂ ਲਈ ਮੋਲ-ਭਾਅ ਕਰਨ ਦੀ ਜ਼ਿਆਦਾ ਗੁੰਜਾਇਸ਼। ਭਾਰਤ ਲਈ ਸਕੂਨ ਦੀ ਇਕ ਹੋਰ ਵੱਡੀ ਵਜ੍ਹਾ ਹੋਰਮੁਜ਼ ਹੈ। ਭਾਰਤੀ ਤੇਲ ਦਰਾਮਦ ਦਾ ਵੱਡਾ ਹਿੱਸਾ ਇਸੇ ਤੰਗ ਰਸਤੇ ਤੋਂ ਗੁਜ਼ਰਦਾ ਹੈ। ਈਰਾਨ ਦੇ ਨਾਲ ਅਮਰੀਕਾ ਦਾ ਤਣਾਅ ਘੱਟ ਹੋਣ ਨਾਲ ਭਾਰਤ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਚੱਲ ਸਕੇਗੀ। ਭਾਰਤ ਦੇ ਕੱਚੇ ਤੇਲ ਦਰਾਮਦ ਦਾ ਬਿੱਲ ਵੀ ਸਾਲਾਨਾ 100 ਅਰਬ ਡਾਲਰ ਤੋਂ ਵੱਧ ਦਾ ਹੈ। ਹੁਣ ਇਰਾਨ ਦੇ ਮੈਦਾਨ ਵਿੱਚ ਉਤਰਨ ਨਾਲ ਗਲੋਬਲ ਕਰੂਡ ਰੇਟ ਸਸਤਾ ਹੋਇਆ ਤਾਂ ਭਾਰਤ ਨੂੰ ਇਸ ਦਾ ਫ਼ਾਇਦਾ ਮਿਲੇਗਾ।









Petrol diesel May Become Cheaper America Lifts Oil Embargo On Iran Atmosphere Of Joy In Global Market


Recommended News
Trending
Just Now