June 26, 2026
Punjab Speaks Team / Punjab
ਪੁਣੇ 26 ਜੂਨ 2026 :ਕੇਤਨ ਅਗਰਵਾਲ ਹੱਤਿਆ ਕਾਂਡ ਮਾਮਲੇ ਵਿੱਚ ਇੱਕ ਹੋਰ ਵੱਡਾ ਖ਼ੁਲਾਸਾ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸਹਿ-ਮੁਲਜ਼ਮ ਚੇਤਨ ਚੌਧਰੀ ਨੇ ਹੀ ਕੇਤਨ ਦੀ ਮੰਗੇਤਰ ਸਿਆ ਗੋਇਲ ਨੂੰ ਉਸ ਨੂੰ ਰਸਤੇ ਤੋਂ ਹਟਾਉਣ ਲਈ ਉਕਸਾਇਆ ਸੀ। ਜਿਸ ਤੋਂ ਬਾਅਦ ਦੋਵਾਂ ਨੇ ਮਿਲ ਕੇ ਸਾਜ਼ਿਸ਼ ਰਚੀ ਅਤੇ 18 ਜੂਨ ਨੂੰ ਲੋਹਗੜ੍ਹ ਕਿਲ੍ਹੇ ਤੋਂ ਧੱਕਾ ਦੇ ਕੇ ਉਸਦੀ ਹੱਤਿਆ ਕਰ ਦਿੱਤੀ।
ਇੱਕ ਪੁਲਿਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਚੌਧਰੀ ਨੇ ਹੀ ਸਿਆ ਗੋਇਲ ਨੂੰ ਲੋਹਗੜ੍ਹ ਕਿਲ੍ਹੇ ਵਿੱਚ ਅਗਰਵਾਲ ਨੂੰ ਖ਼ਤਮ ਕਰਨ ਲਈ ਉਕਸਾਇਆ ਸੀ। ਇਸ ਮਾਮਲੇ ਵਿੱਚ ਸਿਆ ਗੋਇਲ ਦੇ ਭਰਾ ਤੋਂ ਵੀ ਪੁੱਛਗਿੱਛ ਜਾਰੀ ਹੈ।
ਕੇਤਨ ਨੂੰ ਨਾਪਸੰਦ ਕਰਨ ਦੀ ਵਜ੍ਹਾ ਸਿਰਫ਼ ਵਿੱਗ ਨਹੀਂ
ਮੀਡੀਆ ਵਿੱਚ ਕਿਹਾ ਜਾ ਰਿਹਾ ਸੀ ਕਿ ਗੋਇਲ ਨੂੰ ਅਗਰਵਾਲ ਇਸ ਲਈ ਪਸੰਦ ਨਹੀਂ ਸੀ ਕਿਉਂਕਿ ਉਹ ਵਿੱਗ ਪਹਿਨਦਾ ਸੀ। ਇਸ ‘ਤੇ ਪੁਲਿਸ ਸੂਤਰ ਨੇ ਕਿਹਾ ਕਿ ਹਾਂ, ਅਗਰਵਾਲ ਵਿੱਗ ਪਹਿਨਦਾ ਸੀ ਇਹ ਸੱਚ ਹੈ, ਪਰ ਇਹ ਨਹੀਂ ਕਹਿ ਸਕਦੇ ਕਿ ਸਿਆ ਵੱਲੋਂ ਉਸ ਨੂੰ ਪਸੰਦ ਨਾ ਕਰਨ ਦੀ ਸਿਰਫ਼ ਇਹੀ ਇੱਕ ਵਜ੍ਹਾ ਸੀ।
ਲੇਸ਼ਨਸ਼ਿਪ ਵਿੱਚ ਰਹਿ ਰਹੇ ਸਿਆ ਗੋਇਲ ਅਤੇ ਚੇਤਨ ਚੌਧਰੀ ‘ਤੇ ਕੇਤਨ ਅਗਰਵਾਲ ਦੀ ਹੱਤਿਆ ਦਾ ਦੋਸ਼ ਹੈ। ਵੀਰਵਾਰ ਨੂੰ, ਜਾਂਚ ਵਿੱਚ ਸ਼ਾਮਲ ਪੁਣੇ ਦਿਹਾਤੀ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਕਲਿਫ਼ ਪੁਆਇੰਟ (ਪਹਾੜੀ ਦੀ ਚੋਟੀ) ‘ਤੇ ਪਹੁੰਚਣ ‘ਤੇ ਗੋਇਲ ਨੇ ਚੌਧਰੀ ਨੂੰ ਪਹਿਲਾਂ ਤੋਂ ਤੈਅ ਇਸ਼ਾਰਾ ਦਿੱਤਾ, ਜਿਸ ਤੋਂ ਬਾਅਦ ਚੌਧਰੀ ਨੇ ਬੇਖ਼ਬਰ ਅਗਰਵਾਲ ਨੂੰ ਧੱਕਾ ਦੇ ਕੇ ਉਸਦੀ ਜਾਨ ਲੈ ਲਈ।
ਇਸ ਦੌਰਾਨ, ਸਿਆ ਗੋਇਲ ਦੀ ਮਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਬੇਟੀ 18 ਜੂਨ ਨੂੰ ਲੋਹਗੜ੍ਹ ਕਿਲ੍ਹੇ ਜਾਣ ਲਈ ਤਿਆਰ ਨਹੀਂ ਸੀ ਪਰ ਕੇਤਨ ਅਗਰਵਾਲ ਅਤੇ ਉਸਦੀ ਮਾਂ ਨੇ ਉਸ ਨੂੰ ਇਸ ਯਾਤਰਾ ਲਈ ਮਨਾ ਲਿਆ ਸੀ।
ਸਿਆ ਦੀ ਮਾਂ ਨੇ ਦਾਅਵਾ ਕੀਤਾ, “17 ਜੂਨ ਦੀ ਸ਼ਾਮ ਨੂੰ ਸਿਆ ਅਤੇ ਕੇਤਨ ਦੇ ਵਿਚਕਾਰ ਵੀਡੀਓ ਕਾਲ ਹੋਈ ਸੀ, ਜਿਸ ਵਿੱਚ ਕੇਤਨ ਨੇ ਉਸ ਨੂੰ ਲੋਹਗੜ੍ਹ ਚੱਲਣ ਲਈ ਕਿਹਾ। ਕਾਲ ਦੌਰਾਨ, ਕੇਤਨ ਦੀ ਮਾਂ ਨੇ ਵੀ ਸਿਆ ਨਾਲ ਗੱਲ ਕੀਤੀ ਅਤੇ ਉਸ ਨੂੰ ਕੇਤਨ ਨਾਲ ਜਾਣ ਦੀ ਗੁਜ਼ਾਰਿਸ਼ ਕੀਤੀ। ਸਿਆ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਟ੍ਰੈਕਿੰਗ ‘ਤੇ ਨਹੀਂ ਜਾਣੀ ਚਾਹੁੰਦੀ ਕਿਉਂਕਿ ਅਗਲੇ ਦਿਨ ਇੱਕ ਪ੍ਰੋਗਰਾਮ ਸੀ ਅਤੇ ਉਹ ਆਰਾਮ ਕਰਨਾ ਚਾਹੁੰਦੀ ਸੀ।”
3 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਹੀਂ ਸੀ ਬਜਟ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਆ ਗੋਇਲ ਦੇ ਪਿਤਾ ਨੇ ਉਨ੍ਹਾਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪਰਿਵਾਰ ਨੇ ਵਿਆਹ ਲਈ ਉਦੈਪੁਰ ਵਿੱਚ ਇੱਕ ਮਹਿਲ ਬੁੱਕ ਕੀਤਾ ਸੀ ਅਤੇ ਚਾਰਟਰਡ ਜਹਾਜ਼ ਦਾ ਪ੍ਰਬੰਧ ਕੀਤਾ ਸੀ। ਉਨ੍ਹਾਂ ਕਿਹਾ, “ਇਹ ਸੱਚ ਹੈ ਕਿ ਵਿਆਹ ਉਦੈਪੁਰ ਵਿੱਚ ਹੋਣਾ ਸੀ। ਹੋਟਲ ਦਾ ਕਿਰਾਇਆ ਪ੍ਰਤੀ ਜੋੜਾ ਪ੍ਰਤੀ ਦਿਨ ਲਗਪਗ 81,000 ਰੁਪਏ ਸੀ ਅਤੇ ਅਸੀਂ 70 ਕਮਰੇ ਬੁੱਕ ਕੀਤੇ ਸਨ। ਵਿਆਹ ‘ਤੇ ਸਾਡਾ ਕੁੱਲ ਖ਼ਰਚਾ 3 ਕਰੋੜ ਰੁਪਏ ਤੋਂ ਜ਼ਿਆਦਾ ਨਹੀਂ ਸੀ।”
Did Sia Kill Ketan Because He Wore A Wig Police Reveal The Conspiracy Between The Fianc e And Her Lover