ਹਰਪ੍ਰੀਤ ਸਿੰਘ ਸੂਦਨ ਦੀ ਚੰਡੀਗੜ੍ਹ ਵਿੱਚ ਸਕੱਤਰ ਵਜੋਂ ਤਿੰਨ ਸਾਲਾਂ ਲਈ ਨਿਯੁਕਤੀ, ਕੇਂਦਰ ਵੱਲੋਂ ਡੈਪੂਟੇਸ਼ਨ ਮਨਜ਼ੂਰ    15 ਸਾਲਾਂ ਦੀ ਉਡੀਕ ਖ਼ਤਮ: ਸੀਆਰਪੀਐੱਫ ਦੇ 250 ਤੋਂ ਵੱਧ ਅਧਿਕਾਰੀਆਂ ਨੂੰ ਮਿਲੀ ਪਹਿਲੀ ਤਰੱਕੀ    ਬੇਅਦਬੀ ਕਾਨੂੰਨ ‘ਚ ਸੋਧ ਲਾਜ਼ਮੀ: ਜਥੇਦਾਰ ਗੜਗੱਜ ਵੱਲੋਂ ਇੱਕ ਮਹੀਨੇ ਅੰਦਰ ਤਬਦੀਲੀਆਂ ਲਾਗੂ ਕਰਨ ਦੇ ਨਿਰਦੇਸ਼    ਇਕਪਾਸੜ ਪਿਆਰ ’ਚ ਨੌਜਵਾਨ ਨੇ ਖਿੜਕੀ ਤੋਂ ਪਾਈਪ ਪਾ ਕੇ ਲੜਕੀ ਦੇ ਕਮਰੇ ’ਚ ਪੈਟਰੋਲ ਛਿੜਕ ਕੇ ਲਗਾਈ ਅੱਗ    ਸਾਜ਼ਿਸ਼ ਦੇ ਪਰਦੇ ਹਟੇ: ਵਿਆਹੀ ਰਿਸ਼ਤੇ ਤੋਂ ਪਹਿਲਾਂ ਹੀ ਘਾਤਕ ਯੋਜਨਾ ਨਾਲ ਕੇਤਨ ਅਗਰਵਾਲ ਦੀ ਹੱਤਿਆ ਦਾ ਖੁਲਾਸਾ    ਪੈਸਿਆਂ ਦੇ ਵਿਵਾਦ ਨੇ ਲਿਆ ਹਿੰਸਕ ਰੂਪ: ਤਰਨਤਾਰਨ ਦੇ ਪਿੰਡ ਬੈਂਕਾ ਵਿੱਚ ਘਰ ’ਤੇ ਹਮਲਾ, ਦਸ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ    ਮੋਗਾ ਦੇ ਪਿੰਡ ਕਪੂਰੇ ਨੇੜੇ ਅਵਾਰਾ ਕੁੱਤਿਆਂ ਦੇ ਹਮਲੇ ਵਿੱਚ ਮਜ਼ਦੂਰ ਦੀ ਜਾਨ ਗਈ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ    ਨਸ਼ਾ ਮੁਕਤ ਸੂਬਾ ਬਣਨ ਵੱਲ ਵਧ ਰਿਹਾ ਪੰਜਾਬ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ 'ਸੂਰਮੇ' ਵਜੋਂ ਕੀਤਾ ਸਨਮਾਨਿਤ    ਅਕਾਲ ਤਖ਼ਤ ਸਾਹਿਬ ਪੇਸ਼ੀ ਤੋਂ ਪਹਿਲਾਂ ਸਿਆਸੀ ਸਰਗਰਮੀ ਤੇਜ਼: ਆਪ ਵਿਧਾਇਕਾਂ ਨੇ ਆਦੇਸ਼ ਦੀ ਪਾਲਣਾ ਦਾ ਦਿੱਤਾ ਭਰੋਸਾ    ਸੀਲ ਸੁਰੱਖਿਅਤ ਹੋਣ ਕਾਰਨ ਰੇਲਵੇ ਨੂੰ ਜ਼ਿੰਮੇਵਾਰ ਨਾ ਮੰਨਣ ਦਾ ਫੈਸਲਾ, ਬੀਮਾ ਕੰਪਨੀ ਦੀ ਅਪੀਲ ਰੱਦ   
ਹਾਈ ਕੋਰਟ ਨੇ ਕਿਹਾ- ਡਿੱਗ ਰਿਹਾ ਕਾਨੂੰਨ ਦੀ ਸਮਝ ਦਾ ਪੱਧਰ, PIL ਨੂੰ ਬੇਤੁਕੀ ਦੱਸਦਿਆਂ ਲਾਇਆ 50 ਹਜ਼ਾਰ ਦਾ ਜੁਰਮਾਨਾ
June 30, 2026
High-Court-Said-The-Level-Of-Und

Punjab Speaks Team / Punjab

ਪ੍ਰਯਾਗਰਾਜ 30 ਜੂਨ 2026 :ਇਲਾਹਾਬਾਦ ਹਾਈ ਕੋਰਟ ਨੇ ਇੱਕ ਅਪਰਾਧਿਕ ਜਨਹਿਤ ਪਟੀਸ਼ਨ (PIL) ਨੂੰ ਸਿਰੇ ਤੋਂ ਖਾਰਜ ਕਰਦਿਆਂ ਪਟੀਸ਼ਨਕਰਤਾ ‘ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

ਜਸਟਿਸ ਜੇ.ਜੇ. ਮੁਨੀਰ ਅਤੇ ਜਸਟਿਸ ਅਰੁਣ ਕੁਮਾਰ ਦੇ ਬੈਂਚ ਨੇ ਪਟੀਸ਼ਨ ਦੇ ਵਿਸ਼ੇ ਨੂੰ ਨਾ ਸਿਰਫ਼ ‘ਬੇਤੁਕਾ’ ਕਰਾਰ ਦਿੱਤਾ, ਸਗੋਂ ਕਾਨੂੰਨ ਦੀ ਡਿੱਗ ਰਹੀ ਸਮਝ ’ਤੇ ਵੀ ਡੂੰਘੀ ਚਿੰਤਾ ਪ੍ਰਗਟਾਈ।

ਕੋਰਟ ਨੇ ਕਿਹਾ, ਅੱਜ ਦੇ ਸਮੇਂ ਵਿੱਚ ਵਿਗਿਆਨਕ ਵਿਸ਼ਿਆਂ ਵੱਲ ਵੱਧਦੇ ਰੁਝਾਨ ਦੇ ਵਿਚਕਾਰ ਲੋਕਾਂ ਦੀ ਕਾਨੂੰਨੀ ਜਾਗਰੂਕਤਾ ਦਾ ਪੱਧਰ ਚਿੰਤਾਜਨਕ ਰੂਪ ਵਿੱਚ ਹੇਠਾਂ ਡਿੱਗ ਗਿਆ ਹੈ, ਜਿਸਦੀ ਮਿਸਾਲ ਇਹ ਪਟੀਸ਼ਨ ਹੈ।

ਆਜ਼ਮਗੜ੍ਹ ਦੇ ਰਹਿਣ ਵਾਲੇ ਲਾਲ ਚੰਦ ਯਾਦਵ ਵੱਲੋਂ ਦਾਇਰ ਅਪਰਾਧਿਕ ਜਨਹਿਤ ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਹਾਈ ਕੋਰਟ ਦੇ ਬੈਂਚ ਵੱਲੋਂ ਇੱਕ ਕ੍ਰਿਮੀਨਲ ਅਪੀਲ ਵਿੱਚ ਪਾਸ ਕੀਤੇ ਗਏ ਜ਼ਮਾਨਤ ਅਤੇ ਸਜ਼ਾ ਨੂੰ ਮੁਅੱਤਲ ਕਰਨ ਦੇ ਹੁਕਮ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਵਾਪਸ ਲਿਆ ਜਾਵੇ।

ਇਸ ਦੇ ਨਾਲ ਹੀ ਅਪੀਲ ਨੂੰ ਕਿਸੇ MP/MLA ਕੋਰਟ ਵਿੱਚ ਤਬਦੀਲ ਕਰਨ ਦੀ ਵੀ ਬੇਨਤੀ ਕੀਤੀ ਗਈ ਸੀ। ਅਦਾਲਤ ਨੇ ਇਹਨਾਂ ਮੰਗਾਂ ਨੂੰ ਕਾਨੂੰਨ ਦੀ ਮੁਢਲੀ ਸਮਝ ਤੋਂ ਪਰ੍ਹੇ ਦੱਸਿਆ। ਕੋਰਟ ਨੇ ਕਿਹਾ ਕਿ ਉੱਚ ਅਦਾਲਤ ਵੱਲੋਂ ਪਾਸ ਕੀਤੇ ਗਏ ਨਿਆਂਇਕ ਹੁਕਮ ਨੂੰ ਕਿਸੇ ਅਧਿਕਾਰੀ ਦੁਆਰਾ ਵਾਪਸ ਲੈਣ ਦਾ ਨਿਰਦੇਸ਼ ਦੇਣ ਦੀ ਮੰਗ ਕਰਨਾ ਕਾਨੂੰਨੀ ਤੌਰ ‘ਤੇ ਪੂਰੀ ਤਰ੍ਹਾਂ ਅਸੰਭਵ ਅਤੇ ਬੇਤੁਕਾ ਹੈ।

ਬੈਂਚ ਨੇ ਇਸ ਗੱਲ ‘ਤੇ ਵੀ ਸਖ਼ਤ ਰੁਖ਼ ਅਖਤਿਆਰ ਕੀਤਾ ਕਿ ਇੱਕ ਜਾਣਕਾਰ ਵਕੀਲ ਵੱਲੋਂ ਅਜਿਹੀ ਪਟੀਸ਼ਨ ਤਿਆਰ ਕੀਤੀ ਗਈ ਅਤੇ ਕੋਰਟ ਦੇ ਸਾਹਮਣੇ ਪੇਸ਼ ਕੀਤੀ ਗਈ। ਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ, ਮਾਮਲੇ ਵਿੱਚ ਕੀਤੀਆਂ ਗਈਆਂ ਮੰਗਾਂ ਇੰਨੀਆਂ ਹੈਰਾਨ ਕਰਨ ਵਾਲੀਆਂ ਸਨ ਕਿ ਉਹ ਅਦਾਲਤ ਦੀ ਮਾਣਹਾਨੀ ਦੇ ਘੇਰੇ ਵਿੱਚ ਆ ਸਕਦੀਆਂ ਸਨ ਪਰ ਕੋਰਟ ਨੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਉਣਾ ਹੀ ਉਚਿਤ ਸਮਝਿਆ।

High Court Said The Level Of Understanding Of Law Is Declining Terming The PIL As Absurd And Imposed A Fine Of Rs 50 Thousand


Recommended News
Punjab Speaks ad image
Trending
Just Now