ਹੈਲਮਟ ਛੋਟ 'ਤੇ ਹਾਈ ਕੋਰਟ ਦੀ ਮੋਹਰ, ਬੰਬੇ ਸਰਦਾਰਾ ਲਈ ਵਿਸ਼ੇਸ਼ ਵਿਵਸਥਾ ਨੂੰ ਸੰਵਿਧਾਨਕ ਕਰਾਰ    ਤਿੰਨ ਮਾਸੂਮ ਬੱਚਿਆਂ ਦੇ ਅੰਤਿਮ ਸੰਸਕਾਰ ਦੌਰਾਨ ਦੋਸ਼ੀ ਮਾਂ ‘ਤੇ ਲੋਕਾਂ ਦਾ ਵਿਰੋਧ, ਚਿਹਰਾ ਦੇਖਣ ਤੋਂ ਰੋਕਿਆ ਗਿਆ    ਰਿਸ਼ਵਤਖੋਰੀ ਦੇ ਦੋਸ਼ਾਂ ਹੇਠ ਸਿੱਖਿਆ ਵਿਭਾਗ ਦਾ ਅਧਿਆਪਕ ਵਿਜੀਲੈਂਸ ਵੱਲੋਂ ਕਾਬੂ    ਇੰਤਜ਼ਾਰ ਖ਼ਤਮ ... ਬੀਬੀਆਂ ਦੇ ਖ਼ਾਤਿਆਂ 'ਚ ਆਉਣ ਲੱਗੀ ਸਨਮਾਨ ਰਾਸ਼ੀ; ਵੱਜ ਗਈ ਕੈਸ਼ ਵਾਲੀ 'ਟੂ-ਟੂ!'    ਯੂਨੀਵਰਸਿਟੀ ਦੀ ਮਨਜ਼ੂਰੀ ਤੋਂ ਬਿਨਾਂ ਪ੍ਰੀਖਿਆ ਕਰਵਾਉਣ ਦਾ ਦੋਸ਼, ਮੋਬਾਈਲ ਰਾਹੀਂ ਨਕਲ ਦੀਆਂ ਤਸਵੀਰਾਂ ਨਾਲ ਮਚਿਆ ਹੜਕੰਪ    ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਮਚਾਈ ਤਬਾਹੀ, ਹਿਮਾਚਲ ਵਿੱਚ ਜਲ-ਭਰਾਵ, ਜ਼ਮੀਨ ਧਸਣ ਅਤੇ ਹਾਦਸਿਆਂ ਨਾਲ ਹਾਲਾਤ ਗੰਭੀਰ    ਪੰਜ ਸੌ ਚਾਰ ਕਰੋੜ ਦੇ ਬੈਂਕ ਘੁਟਾਲੇ ਵਿੱਚ ਸੀਬੀਆਈ ਦੀ ਵੱਡੀ ਕਾਰਵਾਈ, ਦੋ ਹੋਰ ਅਧਿਕਾਰੀ ਗ੍ਰਿਫ਼ਤਾਰ    ਹਰਪ੍ਰੀਤ ਸਿੰਘ ਸੂਦਨ ਦੀ ਚੰਡੀਗੜ੍ਹ ਵਿੱਚ ਸਕੱਤਰ ਵਜੋਂ ਤਿੰਨ ਸਾਲਾਂ ਲਈ ਨਿਯੁਕਤੀ, ਕੇਂਦਰ ਵੱਲੋਂ ਡੈਪੂਟੇਸ਼ਨ ਮਨਜ਼ੂਰ    15 ਸਾਲਾਂ ਦੀ ਉਡੀਕ ਖ਼ਤਮ: ਸੀਆਰਪੀਐੱਫ ਦੇ 250 ਤੋਂ ਵੱਧ ਅਧਿਕਾਰੀਆਂ ਨੂੰ ਮਿਲੀ ਪਹਿਲੀ ਤਰੱਕੀ    ਬੇਅਦਬੀ ਕਾਨੂੰਨ ‘ਚ ਸੋਧ ਲਾਜ਼ਮੀ: ਜਥੇਦਾਰ ਗੜਗੱਜ ਵੱਲੋਂ ਇੱਕ ਮਹੀਨੇ ਅੰਦਰ ਤਬਦੀਲੀਆਂ ਲਾਗੂ ਕਰਨ ਦੇ ਨਿਰਦੇਸ਼   
ਯੂਰਪ ਮਗਰੋਂ ਹੁਣ ਕੈਨੇਡਾ ਵਿਚ ਵੀ ਗਰਮੀ ਵਧਣ ਦੀ ਚਿਤਾਵਨੀ, ਕਈ ਥਾਈਂ ਚੱਲੀ ਹੀਟਵੇਵ
July 1, 2026
After-Europe-Now-Canada-Also-War

Punjab Speaks Team / Punjab

01 ਜੁਲਾਈ 2026 : ਯੂਰਪ ਹਾਲੇ ਭਿਆਨਕ ਗਰਮੀ ਦੇ ਪ੍ਰਕੋਪ ਤੋਂ ਉੱਭਰਿਆ ਵੀ ਨਹੀਂ ਸੀ ਕਿ ਕੈਨੇਡਾ ਅਤੇ ਅਮਰੀਕਾ ਵਿਚ ਵੀ ਤਾਪਮਾਨ ਵਧਣ ਦੀ ਚਿਤਾਵਨੀ ਜਾਰੀ ਹੋ ਗਈ ਹੈ। ਕੈਨੇਡਾ ਦੇ ਮੌਸਮ ਵਿਭਾਗ ‘ਐਨਵਾਇਰਨਮੈਂਟ ਕੈਨੇਡਾ’ ਨੇ ਅਨੁਮਾਨ ਲਗਾਇਆ ਹੈ ਕਿ ਕੁਝ ਖੇਤਰਾਂ ਵਿਚ ਅਗਲੇ ਤਿੰਨ ਦਿਨਾਂ ਤੱਕ ਭਿਆਨਕ ਗਰਮੀ ਪੈ ਸਕਦੀ ਹੈ। ਵਿਭਾਗ ਅਨੁਸਾਰ, ਬੁੱਧਵਾਰ ਨੂੰ ਕੈਨੇਡਾ ਦਿਵਸ ਤੋਂ ਬਾਅਦ ਤਾਪਮਾਨ ਆਮ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਦੱਖਣੀ ਓਂਟਾਰੀਓ ਅਤੇ ਟੋਰਾਂਟੋ ਵਿਚ ਹੀਟਵੇਵ ਮਹਿਸੂਸ ਕੀਤੀ ਗਈ। ਇਸ ਲਈ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ ਜੋ ਦੂਜੇ ਦਰਜੇ ਦੀ ਚਿਤਾਵਨੀ ਮੰਨੀ ਜਾਂਦੀ ਹੈ। ਇਸ ਤਹਿਤ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।

ਵੀਰਵਾਰ ਤੱਕ ਗਰਮੀ ਆਪਣੇ ਸਿਖਰ ’ਤੇ ਰਹਿਣ ਦੀ ਸੰਭਾਵਨਾ ਹੈ। ਟੋਰਾਂਟੋ ਵਿਚ ਜੂਨ ਦਾ ਔਸਤ ਤਾਪਮਾਨ 26 ਡਿਗਰੀ ਸੈਲਸੀਅਸ ਹੁੰਦਾ ਹੈ। ਨਮੀ ਵਧ ਜਾਣ ਕਾਰਨ ਹੀਟ ਇੰਡੈਕਸ 45 ਡਿਗਰੀ ਤੱਕ ਪਹੁੰਚਣ ਦੀ ਆਸ ਹੈ ਜਿਸ ਨਾਲ ਘੱਟ ਤਾਪਮਾਨ ਵਿਚ ਵੀ ਵੱਧ ਗਰਮੀ ਮਹਿਸੂਸ ਹੋਵੇਗੀ। ਅਮਰੀਕਾ ਵਿਚ ਵੀ ਗਰਮੀ ਦਾ ਕਹਿਰ ਜਾਰੀ ਹੈ। ਮਿਡਵੈਸਟ ਤੋਂ ਈਸਟ ਕੋਸਟ ਤੱਕ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਜਿਸ ਨਾਲ ਲਗਪਗ 10 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਨਿਊਯਾਰਕ ਸਿਟੀ, ਵਾਸ਼ਿੰਗਟਨ ਡੀਸੀ ਅਤੇ ਫਿਲਾਡੈਲਫੀਆ ਵਿਚ ਅਗਲੇ ਹਫ਼ਤੇ ਤੱਕ ਗਰਮੀ ਆਪਣੇ ਸਿਖਰ ’ਤੇ ਰਹਿਣ ਦੀ ਸੰਭਾਵਨਾ ਹੈ।

After Europe Now Canada Also Warned Of Rising Temperatures Heatwave Hits Many Places


Recommended News
Punjab Speaks ad image
Trending
Just Now