April 23, 2025

Punjab Speaks Team / Panjab
ਤਲਵੰਡੀ ਰੋਡ 'ਤੇ ਸਥਿਤ ਪਿੰਡ ਸੇਖਵਾਂ ਅਤੇ ਰਟੌਲ ਰੋਹੀ ਆਦਿ ਪਿੰਡਾਂ ਦੇ ਖੇਤਾਂ 'ਚ ਬੀਤੀ ਕੱਲ੍ਹ ਖੇਤਾਂ 'ਚ ਕਣਕ ਅਤੇ ਨਾੜ ਨੂੰ ਲੱਗੀ ਅੱਗ ਕਾਰਨ ਜਿੱਥੇ ਕਿਸਾਨਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ, ਉੱਥੇ ਹੀ ਜ਼ੀਰਾ ਨਿਵਾਸੀ ਦੋ ਨੌਜਵਾਨ ਇਸ ਅੱਗ ਦੀ ਲਪੇਟ 'ਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਏ ਸਨ ਜਿਨ੍ਹਾਂ ਵਿੱਚੋਂ ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਦੂਜੇ ਨੌਜਵਾਨ ਦਾ ਇਲਾਜ ਚੱਲ ਰਿਹਾ ਸੀ, ਜਿਸ ਦੀ ਵੀ ਹੁਣ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ
ਦੋ ਨੌਜਵਾਨ ਕਰਨਪਾਲ ਸਿੰਘ ਅਰਜੁਨ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਸੋਢੀ ਤੋਂ ਜ਼ੀਰਾ ਵੱਲ ਨੂੰ ਆ ਰਹੇ ਸਨ ਕੇ ਅਚਾਨਕ ਖੇਤਾਂ ਵਿਚ ਲੱਗੀ ਅੱਗ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਉਕਤ ਦੋਵੇਂ ਨੌਜਵਾਨ ਖੇਤਾਂ ਵਿਚ ਲੱਗੀ ਅੱਗ ਵਿੱਚ ਡਿੱਗ ਪਏ, ਜਿਨ੍ਹਾਂ ਵਿੱਚੋਂ ਇਕ ਨੌਜਵਾਨ ਕਰਨ ਕਰਨਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਮੋਟਰਸਾਈਕਲ ਵੀ ਖੇਤਾਂ ਵਿੱਚ ਹੀ ਸੜ ਗਿਆ ਸੀ।
Two Youths Burnt In A Fire In The Fields One Youth Died On The Spot The Other Youth Also Died
