April 23, 2025

Punjab Speaks Team / Panjab
ਕਮਿਸ਼ਨਰੇਟ ਪੁਲਿਸ ਜਲੰਧਰ ਨੇ ਇੱਕ ਵਾਰ ਫਿਰ ਜਨਤਕ ਸੁਰੱਖਿਆ ਪ੍ਰਤੀ ਆਪਣੀ ਅਟੱਲ ਵਚਨਬੱਧਤਾ ਦਾ ਪ੍ਰਦਰਸ਼ਨ ਕਰਦਿਆਂ ਤਿੰਨ ਨਾਬਾਲਗ ਲੜਕੀਆਂ ਨੂੰ ਕਪੂਰਥਲਾ ਤੋਂ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਵੇਰਵਾ ਸਾਂਝਾ ਕਰਦੇ ਹੋਏ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਇਕ ਸ਼ਿਕਾਇਤ ਦੇ ਆਧਾਰ 'ਤੇ 20 ਫਰਵਰੀ 2025 ਨੂੰ ਪੁਲਿਸ ਸਟੇਸ਼ਨ ਡਿਵੀਜ਼ਨ-8, ਜਲੰਧਰ ਵਿਖੇ ਐਫ.ਆਈ.ਆਰ. (ਨੰਬਰ 41, ਧਾਰਾ 127 (6) ਬੀ.ਐਨ.ਐਸ.) ਦਰਜ ਕੀਤੀ ਗਈ ਸੀ ਕਿ ਇੱਕ 9 ਸਾਲਾ ਲੜਕੀ ਨੂੰ ਇੱਕ ਵਿਅਕਤੀ ਦੁਆਰਾ ਅਗਵਾ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ 21ਅਪ੍ਰੈਲ 2025 ਨੂੰ ਪੁਲਿਸ ਟੀਮ ਨੇ ਦੋਸ਼ੀ ਰਾਜੇਸ਼ ਪਾਂਡੇ ਪੁੱਤਰ ਤ੍ਰਿਵੇਣੀ (ਵਾਸੀ ਪਾਰਾ, ਪੀਐਸ ਖੇਹਰੀਘਾਟ, ਜ਼ਿਲ੍ਹਾ ਬਹਿਰੀਚ, ਉੱਤਰ ਪ੍ਰਦੇਸ਼) ਨੂੰ ਕਪੂਰਥਲਾ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਅਗਵਾ ਹੋਈ 9 ਸਾਲਾ ਬੱਚੀ ਨੂੰ ਦੋ ਹੋਰ ਨਾਬਾਲਗ ਕੁੜੀਆਂ ਸਮੇਤ ਸਫਲਤਾਪੂਰਵਕ ਬਰਾਮਦ ਕਰ ਲਿਆ ਹੈ।
Jalandhar Commissionerate Police S Big Success Person Who Kidnapped Minor Girls Arrested
