ਪਤੀ ਨੂੰ ਸੁੱਤਾ ਛੱਡ ਕੇ ਗਹਿਣੇ ਤੇ ਲੱਖ ਰੁਪਿਆ ਲੈਕੇ ਪ੍ਰੇਮੀ ਨਾਲ ਫਰਾਰ ਹੋਈ ਵਿਆਹੁਤਾ
April 23, 2025

Punjab Speaks Team / National
ਸ਼ਿਕਾਰਪੁਰ ਥਾਣਾ ਖੇਤਰ ਦੇ ਇਕ ਪਿੰਡ 'ਚ ਪਤੀ ਨੂੰ ਬਿਸਤਰ 'ਤੇ ਸੁੱਤਾ ਹੋਇਆ ਛੱਡ ਕੇ ਪਤਨੀ ਫਰਾਰ ਹੋ ਗਈ। ਅਗਲੇ ਦਿਨ ਸਵੇਰੇ ਜਦੋਂ ਪਤੀ ਦੀ ਨੀਂਦ ਖੁੱਲ੍ਹੀ ਤਾਂ ਉਸ ਦੀ ਪਤਨੀ ਗਾਇਬ ਸੀ। ਉਹ ਆਪਣੇ ਨਾਲ ਘਰ 'ਚ ਰੱਖੇ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਇਕ ਲੱਖ ਰੁਪਿਆ ਕੈਸ਼ ਵੀ ਲੈ ਗਈ ਹੈ।ਇਸ ਮਾਮਲੇ 'ਚ ਪਤੀ ਨੇ ਸ਼ਿਕਾਰਪੁਰਾ ਥਾਣੇ 'ਚ ਇਕ ਰਿਪੋਰਟ ਦਰਜ ਕਰਵਾਈ ਹੈ। ਉਸ ਨੇ ਲੌਰੀਆ ਥਾਣਾ ਖੇਤਰ ਦੇ ਗੋਖੁਲਾ ਨਿਵਾਸੀ ਪ੍ਰਭੂ ਰਾਮ 'ਤੇ ਆਪਣੀ ਪਤਨੀ ਨੂੰ ਅਗਵਾ ਦਾ ਦੋਸ਼ ਲਗਾਇਆ ਹੈ।ਉਸ ਨੇ ਦੱਸਿਆ ਕਿ ਪਹਿਲਾਂ ਵੀ ਮੁਲਜ਼ਮ ਪ੍ਰਭੂ ਰਾਮ ਬਹਿਲਾ-ਫੁਸਲਾ ਕੇ ਉਸ ਦੀ ਪਤਨੀ ਨੂੰ ਲੈ ਕੇ ਭੱਜਿਆ ਸੀ। ਇਸ ਮਾਮਲੇ 'ਚ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Married Woman Leaves Husband Sleeping Flees With Lover After Taking Jewellery And Lakhs Of Rupees
Recommended News

Trending
Punjab Speaks/Punjab
Just Now