ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਖੰਨਾ ਦੇ ਪ੍ਰਾਚੀਨ ਮੰਦਰ ਵਿੱਚ ਹੋਈ ਘਟਨਾ ਸਥਾਨ ਦਾ ਜਾਇਜ਼ਾ     ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਕੀਤਾ ਗਿਆ ਅਦਾਲਤ ਚ ਪੇਸ਼ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ਚ ,     ਲੁਧਿਆਣਾ: ਹਰ ਐਤਵਾਰ ਪੈਟਰੋਲ ਪੰਪ ਰਹਿਣਗੇ ਬੰਦ- ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਨੇ ਲਿਆ ਵੱਡਾ ਫ਼ੈਸਲਾ    ਫੌਜ ਦੀ ਭਰਤੀ ਰੈਲੀ ਦਾ ਆਯੋਜਨ 1 ਤੋਂ 4 ਅਗਸਤ ਤੱਕ    ਸ਼ਹੀਦ ਕਿਸਾਨ ਸ਼ੁਭਕਰਨ ਦੀ ਭੈਣ ਨੇ ਕੀਤੀ Duty Join, ਭਰਾ ਨੂੰ ਚੇਤੇ ਕਰ ਭਰ ਲਿਆ ਮਨ, CM ਮਾਨ ਨੂੰ ਕੀਤੀ ਅਪੀਲ,    ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ, ਟਰਮੀਨਲ-1 ਦੀ ਛੱਤ ਡਿੱਗੀ; ਕਈ ਕਾਰਾਂ ਦੱਬੀਆਂ, 1 ਦੀ ਮੌਤ, 5 ਜ਼ਖਮੀ     ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵੱਲੋਂ ਨਸ਼ਿਆਂ ਖਿਲਾਫ ਬਾਸਕਟ ਬਾਲ ਟੂਰਨਾਮੈਂਟ ਦਾ ਅਯੋਜਨ ਕੀਤਾ ਗਿਆ।     ਪੰਜਾਬ ਪੁਲਿਸ ਵਿਚ 10 ਹਜ਼ਾਰ ਨਵੀਆਂ ਭਰਤੀਆਂ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਹੈ।    ਕੁਲਦੀਪ ਸਿੰਘ ਚਾਹਲ ਨੂੰ ਮੁੜ ਲੁਧਿਆਣਾ ਦਾ ਪੁਲਸ ਕਮਿਸ਼ਨਰ ਲਗਾਇਆ ਗਿਆ    16 ਜੂਨ ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਹੋਵੇਗਾ ਵਿਆਹ   
ਲੋਕ ਸਭਾ ਚੋਣਾਂ-2024 ਦੇ ਮਦੇਨਜਰ ਕੱਲ ਮਿਤੀ 22.05.24 ਨੂੰ ਪੁਲਿਸ ਜਿਲ੍ਹਾ ਲੁਧਿ(ਦਿਹਾਤੀ) ਦੀ ਪੁਲਿਸ ਵੱਲੋਂ ਥਾਣਾ ਸਿੱਧਵਾਂ ਬੇਟ ਅਤੇ ਥਾਣਾ ਦਾਖਾ ਦੇ ਏਰੀਆ ਵਿੱਚ ਚੈਕਿੰਗ ਕਰਵਾਈ ਗਈ
May 23, 2024
Punjab-Police-

ਸ੍ਰੀ ਨਵਨੀਤ ਸਿੰਘ,ਆਈ.ਪੀ.ਐਸ.ਸੀਨੀਅਰ ਕਪਤਾਨ ਪੁਲਿਸ,ਲੁਧਿਆਣਾ (ਦਿਹਾਤੀ) ਵੱਲੋਂ ਕੀਤੀ ਗਈ ਚੈਕਿੰਗ

Punjab Speaks Bureau / Ludhiana

ਸ੍ਰੀ ਨਵਨੀਤ ਸਿੰਘ,ਆਈ.ਪੀ.ਐਸ.ਸੀਨੀਅਰ ਕਪਤਾਨ ਪੁਲਿਸ,ਲੁਧਿਆਣਾ (ਦਿਹਾਤੀ) ਵੱਲੋਂ ਜਾਣਕਾਰੀ ਹੋਏ ਦੱਸਿਆ ਹੈ ਕਿ ਲੋਕ ਸਭਾ ਚੋਣਾਂ-2024 ਦੇ ਮਦੇਨਜਰ ਕੱਲ ਮਿਤੀ 22.05.24 ਨੂੰ ਪੁਲਿਸ ਜਿਲ੍ਹਾ ਲੁਧਿ(ਦਿਹਾਤੀ) ਦੀ ਪੁਲਿਸ ਵੱਲੋਂ ਥਾਣਾ ਸਿੱਧਵਾਂ ਬੇਟ ਅਤੇ ਥਾਣਾ ਦਾਖਾ ਦੇ ਏਰੀਆ ਵਿੱਚ ਪੈਂਦੇ ਦਰਿਆ ਸਤਲੁਜ ਦੇ ਬੰਨਾਂ ਪਰ ਨਜਾਇਜ ਸ਼ਰਾਬ ਸਬੰਧੀ ਆਬਕਾਰੀ ਵਿਭਾਗ ਦੇ ਕਰਮਚਾਰੀਆ ਨਾਲ ਮਿਲਕੇ ਪੁਲਿਸ ਪਾਰਟੀਆਂ ਬਣਾਕੇ ਚੈਕਿੰਗ ਕਰਦਾਈ ਗਈ ਸੀ।ਦੌਰਾਨੇ ਚੈਕਿੰਗ ਪਿੰਡ ਵਲੀਪੁਰ ਖੁਰਦ ਦੇ ਨੇੜੇ ਦਰਿਆ ਕਿਨਾਰੇ ਤੇ 40,000 ਲੀਟਰ लट घरभर वक्वे भुर्वेरभावित 66 भिडी 22.05.24 भ.प 61/1/14 भवती ਐਕਟ ਥਾਣਾ ਦਾਖਾ ਦਰਜ ਕੀਤਾ ਗਿਆ। घण्टा ਸਿੱਧਵਾ ਬੇਟ ਦੇ ਏਰੀਆ ਵਿੱਚ ਪੈਂਦੇ ਪਿੰਡ ਬਹਾਦਰਕੇ ਅਤੇ ਪਰਜੀਆਂ ਬਿਹਾਰੀਪੁਰ ਦੇ ਨੇੜੇ ਦਰਿਆ ਸਤਲੁਜ ਦੇ ਬੰਨ ਪਰ 01 ਲੱਖ ਲੀਟਰ ਲਾਹਣ ਅਤੇ ਪਿੰਡ ਕੰਨੀਆ ਹੁਸੈਨੀ ਦਰਿਆ ਕਿਨਾਰੇ ਤੋਂ 48,000 ਲੀਟਰ ਲਾਹਣ ਬਰਾਮਦ ਕਰਕੇ ਮੌਕਾ ਪਰ ਹੀ ਨਸ਼ਟ ਕੀਤੀ ਗਈ। ਇਸ ਤੋਂ ਇਲਾਵਾ ਮਲਕੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਰਜੀਆਂ ਬਿਹਾਰੀ ਪੁਰ ਨੂੰ 15 ਬੋਤਲਾਂ ਨਜਾਇਜ ਸ਼ਰਾਬ, 400 ਲੀਟਰ ਲਾਹਣ, 02 ਡਰੰਮ ਅਤੇ ਚਲਦੀ ਭੱਠੀ ਸਮੇਤ वश्व वतने भुर्वेस घर 85 भिडी 22.05.2024 अ/प 61/1/14 भाववरती भेवट घाटा ਸਿੱਧਵਾਂ ਬੇਟ ਦਰਜ ਰਜਿਸਟਰ ਕੀਤਾ ਗਿਆ। ਇਸ ਤਰਾਂ ਕੱਲ ਮਿਤੀ 22.05.2024 ਨੂੰ ਕੁੱਲ 01,88,400 ਲੀਟਰ ਲਾਹਣ, 15 ਬੋਤਲਾਂ ਨਜਾਇਜ ਸਰਾਬ ਦੀ ਬਰਾਮਦਗੀ ਕੀਤੀ ਹੈ। ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਲੋਕ ਸਭਾ ਚੋਣਾਂ- 2024 ਨੂੰ ਸ਼ਾਂਤੀਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵਿਖੇ ਲਾਇਸੰਸੀ ਅਸਲਾ ਧਾਰਕਾਂ ਦੇ ਕੁੱਲ 8629 ਅਸਲਾ ਲਾਈਸੰਸ ਹਨ. ਜਿਹਨਾਂ ਪਾਸ ਕੁੱਲ 9525 ਵੇਪਨ ਹਨ, ਜਿਹਨਾਂ ਵਿੱਚੋਂ 9017 ਵੈਪਨ ਜਮਾਂ ਕੀਤੇ ਜਾ ਚੁੱਕੇ ਹਨ ਅਤੇ ਬਾਕੀ 506 ਅਸਲਾ ਧਾਰਕਾਂ ਨੂੰ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਅਸਲਾ ਜਮਾਂ ਕਰਵਾਉਣ ਤੋਂ ਛੋਟ ਦਿੱਤੀ ਗਈ ਹੈ। ਇਸਤੋਂ ਇਲਾਵਾ ਚੈਕਿੰਗ ਦੌਰਾਨ 57.23,850 ਰੁਪਏ ਨਗਦੀ ਬਰਾਮਦ ਕੀਤੀ ਗਈ ਹੈ। ਮਿਤੀ 16.03.2024 ਤੋਂ ਚੋਣ ਜਾਬਤਾ ਲੱਗਣ ਤੋਂ ਹੁਣ ਤੱਕ ਐਨ.ਡੀ.ਪੀ.ਐਸ ਐਕਟ ਦੇ ਕੁੱਲ 48 ਮੁਕੰਦਮਾਤ ਦਰਜ ਰਜਿਸਟਰ ਕਰਕੇ 01 ਕਿੱਲੋ 102.5 ਗ੍ਰਾਮ ਹੈਰੋਇਨ, 07 ਕਿੱਲੇ 790 ਗ੍ਰਾਮ ਅਫੀਮ, 18 ਕਿਲੇ 780 ਗ੍ਰਾਮ ਭੁੱਕੀ ਚੂਰਾ ਪੋਸਤ, 3695 ਨਸ਼ੀਲੀਆਂ ਗੋਲੀਆਂ, 260 ਨਸ਼ੀਲੇ ਕੈਪਸੂਲ ਅਤੇ 02,89,500/- ਰੁਪਏ ਦੀ ਡਰੰਗ ਮਨੀ ਬ੍ਰਾਮਦ ਕਰਵਾਈ ਹੈ, ਜਦਕਿ ਵਿਧਾਨ ਸਭਾ ਚੋਣਾਂ 2022 ਦੌਰਾਨ ਕੁੱਲ 24 ਮੁਕੱਦਮਾਤ ਦਰਜ ਕਰਕੇ 169 ਗ੍ਰਾਮ 500 ਮਿਲੀਗ੍ਰਾਮ ਹੈਰੋਇਨ, 13 ਕਿੱਲੋ ਅਫੀਮ, 188 ਕਿੱਲੋ ਭੁੱਕੀ ਚੂਰਾ ਪੋਸਤ, 6850 ਨਸ਼ੀਲੀਆਂ ਗੋਲੀਆਂ ਅਤੇ 31 ਗ੍ਰਾਮ ਚਰਸ ਬ੍ਰਾਮਦ ਕੀਤੀ ਗਈ ਸੀ। ਪੁਲਿਸ ਜਿਲਾ ਲੁਧਿਆਣਾ (ਦਿਹਾਤੀ) ਵੱਲੋਂ ਹੁਣ ਤੱਕ 83 ਸਮੱਗਲਰਾਂ ਦੀ ਕੁੱਲ 09,63,08,029/- ਰੁਪਏ ਦੀ ਪ੍ਰਾਪਰਟੀ ਅਟੈਚ ਕਰਵਾਈ ਜਾ ਚੁੱਕੀ ਹੈ, ਇਸਤੋਂ ਇਲਾਵਾ 12 ਸਮੱਗਲਰਾਂ ਦੀ 05,23,13,700/- ਰੁਪਏ ਦੀ ਪ੍ਰਾਪਰਟੀ ਅਟੈਚ ਕਰਵਾਉਣ ਸਬੰਧੀ ਕੇਸ ਕੰਪੀਟੈਂਟ ਅਥਾਰਟੀ ਪਾਸ ਪੈਂਡਿੰਗ ਹਨ। ਇਸ ਤਰਾਂ ਹੀ ਮਿਤੀ 16.03.2024 ਤੋਂ ਚੋਣ ਜਾਬਤਾ ਲੱਗਣ ਤੋਂ ਹੁਣ ਤੱਕ ਐਕਸਾਈਜ ਐਕਟ ਦੇ ਅਧੀਨ 947,250 ਲੀਟਰ ਨਜਾਇਜ ਸ਼ਰਾਬ, 934,500 ਲੀਟਰ ਸ਼ਰਾਬ ਠੇਕਾ, 04,27,740 ਲੀਟਰ ਲਾਹਣ ਬ੍ਰਾਮਦ ਕੀਤਾ ਹੈ ਅਤੇ 04 ਚਾਲੂ ਭੇਨੀਆਂ ਬ੍ਰਾਮਦ ਕੀਤੀਆਂ ਹਨ, ਜਦਕਿ ਵਿਧਾਨ ਸਭਾ ਚੋਣਾਂ 2022 ਦੌਰਾਨ ਕੁੱਲ 52 ਮੁਕੱਦਮਾਤ ਦਰਜ ਕਰਕੇ 527.437 ਲੀਟਰ ਨਜਾਇਜ ਸ਼ਰਾਬ, 11028 ਲੀਟਰ ਸ਼ਰਾਬ ਠੇਕਾ ਅਤੇ 03,21,125 ਲੀਟਰ ਲਾਹਣ ਬ੍ਰਾਮਦ ਕੀਤੀ ਗਈ ਸੀ। ਇਸ ਤਰਾਂ ਹੀ ਚੋਣ ਜਾਬਤਾ ਦੌਰਾਨ ਅਸਲਾ ਐਕਟ ਤਹਿਤ 02 ਰਿਵਾਲਵਰ .32 ਬੋਰ ਸਮੇਤ 10 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ ਅਤੇ ਇਸ ਅਰਸੇ ਦੌਰਾਨ ਹੀ ਵੱਖ-ਵੱਖ ਮੁਕੱਦਮਾਤ ਦੇ ਕੁੱਲ 40 ਪੀ.ਓਜ਼ (ਭਗੋੜੇ) ਗ੍ਰਿਫਤਾਰ ਕੀਤੇ ਗਏ ਹਨ। ਇਸ ਤਰਾਂ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਵੱਲੋਂ ਵਿਧਾਨ ਸਭਾ ਚੋਣਾ-2022 ਵਿੱਚ ਕੁੱਲ 02,60,86,759 ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਅਤੇ ਸ਼ਰਾਬ ਦੀ ਬ੍ਰਾਮਦਗੀ ਦੇ ਮੁਕਾਬਲੇ ਇਸ ਵਾਰ ਕੁੱਲ 06,03,28,540 ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਅਤੇ ਸ਼ਰਾਬ ਦੀ ਬ੍ਰਾਮਦਗੀ ਕਰਵਾਈ ਹੈ।

Punjab Police


Recommended News
Punjab Speaks ad image
Trending
Just Now