ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਖੰਨਾ ਦੇ ਪ੍ਰਾਚੀਨ ਮੰਦਰ ਵਿੱਚ ਹੋਈ ਘਟਨਾ ਸਥਾਨ ਦਾ ਜਾਇਜ਼ਾ     ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਕੀਤਾ ਗਿਆ ਅਦਾਲਤ ਚ ਪੇਸ਼ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ਚ ,     ਲੁਧਿਆਣਾ: ਹਰ ਐਤਵਾਰ ਪੈਟਰੋਲ ਪੰਪ ਰਹਿਣਗੇ ਬੰਦ- ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਨੇ ਲਿਆ ਵੱਡਾ ਫ਼ੈਸਲਾ    ਫੌਜ ਦੀ ਭਰਤੀ ਰੈਲੀ ਦਾ ਆਯੋਜਨ 1 ਤੋਂ 4 ਅਗਸਤ ਤੱਕ    ਸ਼ਹੀਦ ਕਿਸਾਨ ਸ਼ੁਭਕਰਨ ਦੀ ਭੈਣ ਨੇ ਕੀਤੀ Duty Join, ਭਰਾ ਨੂੰ ਚੇਤੇ ਕਰ ਭਰ ਲਿਆ ਮਨ, CM ਮਾਨ ਨੂੰ ਕੀਤੀ ਅਪੀਲ,    ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ, ਟਰਮੀਨਲ-1 ਦੀ ਛੱਤ ਡਿੱਗੀ; ਕਈ ਕਾਰਾਂ ਦੱਬੀਆਂ, 1 ਦੀ ਮੌਤ, 5 ਜ਼ਖਮੀ     ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵੱਲੋਂ ਨਸ਼ਿਆਂ ਖਿਲਾਫ ਬਾਸਕਟ ਬਾਲ ਟੂਰਨਾਮੈਂਟ ਦਾ ਅਯੋਜਨ ਕੀਤਾ ਗਿਆ।     ਪੰਜਾਬ ਪੁਲਿਸ ਵਿਚ 10 ਹਜ਼ਾਰ ਨਵੀਆਂ ਭਰਤੀਆਂ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਹੈ।    ਕੁਲਦੀਪ ਸਿੰਘ ਚਾਹਲ ਨੂੰ ਮੁੜ ਲੁਧਿਆਣਾ ਦਾ ਪੁਲਸ ਕਮਿਸ਼ਨਰ ਲਗਾਇਆ ਗਿਆ    16 ਜੂਨ ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਹੋਵੇਗਾ ਵਿਆਹ   
ਪੰਜਾਬੀਆਂ ਨੇ ਕਿਸ ਨੂੰ ਦਿੱਤਾ ਫਤਵਾ ? ਜਾਣੋ ਨਤੀਜਿਆਂ ਤੋਂ ਪਹਿਲਾਂ ਸਟੀਕ Exit Poll
June 2, 2024
NDA-350-India-Alliance-125-150-

Punjab Speaks Bureau / Chandigarh

ਅੱਜ ਸੱਤਵੇਂ ਤੇ ਅੰਤਿਮ ਦੌਰ ਦੀਆਂ ਵੋਟਾਂ ਪੈ ਗਈਆਂ ਹਨ। ਇਸ ਮਗਰੋਂ 4 ਜੂਨ ਨੂੰ ਚੋਣਾਂ ਦੇ ਨਤੀਜੇ ਆਉਣਗੇ ਪਰ ਇਸ ਤੋਂ ਪਹਿਲਾਂ ਹੀ ਵੱਖ-ਵੱਖ ਨਿਊਜ਼ ਚੈਨਲ ਆਪਣੇ ਐਗਜ਼ਿਟ ਪੋਲ ਰਾਹੀਂ ਖੁਲਾਸਾ ਕਰਨਗੇ ਕਿ ਇਸ ਵਾਰ ਸਰਕਾਰ ਕਿਸ ਦੀ ਬਣੇਗੀ। ਬੇਸ਼ੱਕ ਐਗਜ਼ਿਟ ਪੋਲ ਕਈ ਵਾਰ ਗਲਤ ਵੀ ਸਾਬਤ ਹੁੰਦੇ ਹਨ ਪਰ ਇਨ੍ਹਾਂ ਦਾ ਅਧਿਐਨ ਕਰਕੇ ਮੋਟੀ-ਮੋਟੀ ਤਸਵੀਰ ਸਾਹਮਣੇ ਆ ਜਾਂਦੀ ਹੈ। ਦਰਅਸਲ ਮੰਨਿਆ ਜਾਂਦਾ ਹੈ ਕਿ ਓਪੀਨੀਅਨ ਪੋਲ ਨਾਲੋਂ ਐਗਜ਼ਿਟ ਪੋਲ ਜ਼ਿਆਦਾ ਸਟੀਕ ਹੁੰਦੇ ਹਨ। ਉਂਝ ਬਹੁਤੇ ਲੋਕ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਵਿਚਾਲੇ ਫਰਕ ਨੂੰ ਨਹੀਂ ਸਮਝ ਪਾਉਂਦੇ ਜਿਸ ਕਰਕੇ ਇਸ ਨੂੰ ਸਿਰੇ ਤੋਂ ਹੀ ਰੱਦ ਕਰ ਦਿੰਦੇ ਹਨ। ਇਸ ਲਈ ਆਓ ਜਾਣਦੇ ਹਾਂ ਕਿ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਵਿਚਾਲੇ ਕੀ ਫਰਕ ਹੈ। ਐਗਜ਼ਿਟ ਪੋਲ ਇਹ ਸਰਵੇਖਣ ਵੋਟਿੰਗ ਤੋਂ ਤੁਰੰਤ ਬਾਅਦ ਕੀਤਾ ਜਾਂਦਾ ਹੈ। ਇਸ ਵਿੱਚ ਸਿਰਫ਼ ਵੋਟ ਪਾਉਣ ਵਾਲੇ ਲੋਕ ਹੀ ਸ਼ਾਮਲ ਹੁੰਦੇ ਹਨ। ਇੱਕ ਤਰ੍ਹਾਂ ਨਾਲ ਇਹ ਵਿਸਤਾਰ ਨਾਲ ਇਹ ਜਾਣਨ ਦੀ ਕੋਸ਼ਿਸ਼ ਹੁੰਦੀ ਕਿ ਜਨਤਾ ਨੇ ਕਿਸ ਪਾਰਟੀ ਨੂੰ ਵੋਟ ਪਾਈ ਹੈ। ਚੋਣ ਕਮਿਸ਼ਨ ਵੱਲੋਂ ਪਾਬੰਦੀ ਹੁੰਦੀ ਹੈ ਕਿ ਸਾਰੇ ਗੇੜਾਂ ਦੀ ਵੋਟਿੰਗ ਮੁਕੰਮਲ ਹੋਣ ਤੱਕ ਐਗਜ਼ਿਟ ਪੋਲ ਜਾਰੀ ਨਹੀਂ ਕੀਤਾ ਜਾ ਸਕਦਾ। ਇਸ ਲਈ ਵੋਟਿੰਗ ਪੂਰੀ ਤਰ੍ਹਾਂ ਖਤਮ ਹੋਣ ਤੋਂ ਬਾਅਦ ਹੀ ਐਗਜ਼ਿਟ ਪੋਲ ਦਾ ਨਤੀਜਾ ਜਾਰੀ ਕੀਤਾ ਜਾਂਦਾ ਹੈ ਓਪੀਨੀਅਨ ਪੋਲ ਇਹ ਸਰਵੇਖਣ ਚੋਣਾਂ ਤੋਂ ਪਹਿਲਾਂ ਕੀਤਾ ਜਾਂਦਾ ਹੈ। ਇਸ ਵਿੱਚ ਹਰ ਕਿਸੇ ਦੀ ਰਾਏ ਲਈ ਜਾਂਦੀ ਹੈ, ਚਾਹੇ ਉਹ ਵਿਅਕਤੀ ਵੋਟਰ ਹੈ ਜਾਂ ਨਹੀਂ। ਅਸਲ ਵਿੱਚ ਇਸ ਸਰਵੇਣ ਦੌਰਾਨ ਪੂਰਾ ਧਿਆਨ ਮੁੱਦਿਆਂ 'ਤੇ ਰਹਿੰਦਾ ਹੈ। ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਓਪੀਨੀਅਨ ਪੋਲ ਪ੍ਰਸਾਰਿਤ ਕਰਨ ਉਪਰ ਕੋਈ ਪਾਬੰਦੀ ਨਹੀਂ ਹੁੰਦੀ।

NDA 350 India Alliance 125 150


Recommended News
Punjab Speaks ad image
Trending
Just Now