ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਖੰਨਾ ਦੇ ਪ੍ਰਾਚੀਨ ਮੰਦਰ ਵਿੱਚ ਹੋਈ ਘਟਨਾ ਸਥਾਨ ਦਾ ਜਾਇਜ਼ਾ     ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਕੀਤਾ ਗਿਆ ਅਦਾਲਤ ਚ ਪੇਸ਼ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ਚ ,     ਲੁਧਿਆਣਾ: ਹਰ ਐਤਵਾਰ ਪੈਟਰੋਲ ਪੰਪ ਰਹਿਣਗੇ ਬੰਦ- ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਨੇ ਲਿਆ ਵੱਡਾ ਫ਼ੈਸਲਾ    ਫੌਜ ਦੀ ਭਰਤੀ ਰੈਲੀ ਦਾ ਆਯੋਜਨ 1 ਤੋਂ 4 ਅਗਸਤ ਤੱਕ    ਸ਼ਹੀਦ ਕਿਸਾਨ ਸ਼ੁਭਕਰਨ ਦੀ ਭੈਣ ਨੇ ਕੀਤੀ Duty Join, ਭਰਾ ਨੂੰ ਚੇਤੇ ਕਰ ਭਰ ਲਿਆ ਮਨ, CM ਮਾਨ ਨੂੰ ਕੀਤੀ ਅਪੀਲ,    ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ, ਟਰਮੀਨਲ-1 ਦੀ ਛੱਤ ਡਿੱਗੀ; ਕਈ ਕਾਰਾਂ ਦੱਬੀਆਂ, 1 ਦੀ ਮੌਤ, 5 ਜ਼ਖਮੀ     ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵੱਲੋਂ ਨਸ਼ਿਆਂ ਖਿਲਾਫ ਬਾਸਕਟ ਬਾਲ ਟੂਰਨਾਮੈਂਟ ਦਾ ਅਯੋਜਨ ਕੀਤਾ ਗਿਆ।     ਪੰਜਾਬ ਪੁਲਿਸ ਵਿਚ 10 ਹਜ਼ਾਰ ਨਵੀਆਂ ਭਰਤੀਆਂ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਹੈ।    ਕੁਲਦੀਪ ਸਿੰਘ ਚਾਹਲ ਨੂੰ ਮੁੜ ਲੁਧਿਆਣਾ ਦਾ ਪੁਲਸ ਕਮਿਸ਼ਨਰ ਲਗਾਇਆ ਗਿਆ    16 ਜੂਨ ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਹੋਵੇਗਾ ਵਿਆਹ   
ਮਾਤਾ ਚਿੰਤਪੁਰਨੀ ਦੇ ਮੇਲੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ,
August 8, 2024
Savan-Mela-Mata-Chintpurni-Ji-

Punjab Speaks Team / Punjab

ਹੁਸ਼ਿਆਰਪੁਰ -5 ਅਗਸਤ ਤੋਂ ਸ਼ੁਰੂ ਹੋਏ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਪ੍ਰਬੰਧਾਂ ਦਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਬੁੱਧਵਾਰ ਸਾਂਝੇ ਤੌਰ ’ਤੇ ਮਾਤਾ ਚਿੰਤਪੁਰਨੀ ਮੇਲੇ ਦਾ ਦੌਰਾ ਕਰਦਿਆਂ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਨੂੰ ਮੇਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਰਧਾਲੂਆਂ ਦੀ ਸੁਵਿਧਾ ਦਾ ਪੂਰਾ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਰਿਲਾਇੰਸ ਇੰਡਸਟਰੀ ਦੇ ਨਾਲ ਬਣਾਏ ਗਏ ਕੰਟਰੋਲ ਰੂਮ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਦਾ ਨੰਬਰ 01882-290934 ਹੈ। ਜੇਕਰ ਕਿਸੇ ਸ਼ਰਧਾਲੂ ਨੂੰ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਉਕਤ ਨੰਬਰ ’ਤੇ ਸੰਪਰਕ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸੁਵਿਧਾ ਲਈ ਪ੍ਰਸ਼ਾਸਨ ਵੱਲੋਂ ਅਸਥਾਈ ਪਖਾਨੇ, ਡਸਟਬਿਨ, ਦਵਾਈਆਂ, ਫਾਇਰ ਬ੍ਰਿਗੇਡ ਤੋਂ ਇਲਾਵਾ ਹੋਰ ਕਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਟ੍ਰੈਫਿਕ ਕੰਟਰੋਲ ਅਤੇ ਸਾਫ਼-ਸਫ਼ਾਈ ਲਈ ਵੀ ਟੀਮਾਂ ਤਾਇਨਾਤ ਹਨ। ਉਨ੍ਹਾਂ ਲੰਗਰ ਕਮੇਟੀਆਂ ਨਾਲ ਵੀ ਸਫ਼ਾਈ ਵਿਵਸਥਾ ਬਣਾਈ ਰੱਖਣ ਅਤੇ ਨਿਰਵਿਘਨ ਆਵਾਜਾਈ ਲਈ ਸੜਕ ’ਤੇ ਆ ਕੇ ਲੰਗਰ ਨਾ ਵੰਡਣ ਲਈ ਕਿਹਾ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਭਾਰ ਢੋਹਣ ਵਾਲੇ ਵਾਹਨਾਂ ’ਤੇ ਮਾਤਾ ਦੇ ਦਰਸ਼ਨਾਂ ਲਈ ਨਾ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਭਾਰੀ ਵਾਹਨ ਅਤੇ ਟਿੱਪਰਾਂ ਨੂੰ ਹਿਮਾਚਲ ਤੋਂ ਡਾਇਵਰਟ ਕਰ ਦਿੱਤਾ ਗਿਆ ਹੈ ਅਤੇ ਹੁਸ਼ਿਆਰਪੁਰ ਤੋਂ ਜਾਣ ਵਾਲੇ ਭਾਰੀ ਵਾਹਨਾਂ ਅਤੇ ਟਿਪਰਾਂ ਨੂੰ ਭੰਗੀ ਚੋਅ ਤੋਂ ਡਾਇਵਰਟ ਕਰਦੇ ਹੋਏ ਊਨਾ ਭੇਜਿਆ ਜਾ ਰਿਹਾ ਹੈ।


Savan Mela Mata Chintpurni Ji


Recommended News
Punjab Speaks ad image
Trending
Just Now