ਪੰਜਾਬ ਚ ਨਗਰ ਨਿਗਮ ਦੀਆ ਵੋਟਾਂ ਨੂੰ ਲੈਕੇ 21 ਦਸੰਬਰ ਨੂੰ ਛੁੱਟੀ ਦਾ ਕੀਤਾ ਐਲਾਨ     ਸ਼੍ਰੀ ਕਟਾਸਰਾਜ ਧਾਮ ਦੇ ਦਰਸ਼ਨਾਂ ਲਈ 72 ਹਿੰਦੂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਨੂੰ ਹੋਇਆ ਰਵਾਨਾ    SGPC ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ 'ਤੇ ਲਾਈ ਰੋਕ, ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਸੌਂਪਿਆ ਚਾਰਜ    ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਮੂਹ ਸਾਧ ਸੰਗਤ ਨੂੰ ਅਪੀਲ, 22 ਤੋਂ 27 ਦਸੰਬਰ ਤਕ ਰੋਜ਼ਾਨਾ ਸਵੇਰੇ 10 ਵਜੇ ਜਪੋ ਮੂਲ ਮੰਤਰ    ਸਰਬੀਆ ਤੋਂ ਪੁਰਤਗਾਲ ਦੀ ਡੌਂਕੀ ਲਗਵਾਉਣ ਦੇ ਨਾਂ 'ਤੇ ਟਰੈਵਲ ਏਜੰਟ ਨੇ ਦੋ ਸਕੇ ਭਰਾਵਾਂ ਕੋਲੋਂ ਲਏ 13 ਲੱਖ 66 ਹਜ਼ਾਰ     ਵਿਆਹ ਤੋਂ 5 ਦਿਨ ਬਾਅਦ ਹੀ ਨੌਜਵਾਨ ਵਕੀਲ ਦੀ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਕੇ ਹੋਈ ਮੌ*ਤ     ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਣੀ ਨਾਜ਼ੁਕ, ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਸ਼ੁਰੂ,    LMIA ਦੇ ਪੁਆਇੰਟ ਬੰਦ ਕਰਨ ਦਾ ਕੈਨੇਡਾ ਸਰਕਾਰ ਨੇ ਕੀਤਾ ਐਲਾਨ, ਬਾਰਡਰ 'ਤੇ ਫਲੈਗ ਪੁਲਿੰਗ ਵੀ ਖ਼ਤਮ    ਡੇਢ ਸਾਲ ਪਹਿਲਾਂ ਗਏ ਸਮਾਣਾ ਦੇ ਨੌਜਵਾਨ ਦੀ ਜਾਰਜੀਆ ’ਚ ਮੌਤ    ਪੰਜਾਬ ਬੰਦ ਦਾ ਕਿਸਾਨਾਂ ਵੱਲੋਂ ਕੀਤਾ ਐਲਾਨ, ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੀਤੀ ਸਾਥ ਦੇਣ ਦੀ ਅਪੀਲ   
ਐਮਪੀ ਸੰਜੀਵ ਅਰੋੜਾ ਨੇ ਸਿਵਲ ਹਸਪਤਾਲ, ਹਲਵਾਰਾ ਏਅਰਪੋਰਟ ਅਤੇ ਐਨ.ਐਚ.ਏ.ਆਈ ਦੇ ਪ੍ਰੋਜੈਕਟਾਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ
September 27, 2024
MP-Arora-Reviews-Development-Wor

Punjab Speaks Bureau / Punjab

ਲੁਧਿਆਣਾ, 27 ਸਤੰਬਰ, 2024: ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਹੋਰ ਅਧਿਕਾਰੀਆਂ ਨਾਲ ਲੁਧਿਆਣਾ ਅਤੇ ਜ਼ਿਲ੍ਹੇ ਦੇ ਹੋਰ ਹਿੱਸਿਆਂ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ।



ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ, ਗਲਾਡਾ ਦੇ ਮੁੱਖ ਪ੍ਰਸ਼ਾਸਕ ਹਰਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਐਸਡੀਐਮ ਪਾਇਲ ਕ੍ਰਿਤਿਕਾ ਗੋਇਲ, ਸਿਵਲ ਸਰਜਨ ਡਾ: ਪ੍ਰਦੀਪ ਕੁਮਾਰ ਮਹਿੰਦਰਾ ਅਤੇ ਸਿਵਲ ਹਸਪਤਾਲ, ਐਨ.ਐਚ.ਏ.ਆਈ., ਏਅਰਪੋਰਟ ਅਥਾਰਟੀ ਆਫ਼ ਇੰਡੀਆ, ਲੋਕ ਨਿਰਮਾਣ ਵਿਭਾਗ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਹੋਰਾਂ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।



ਹਲਵਾਰਾ ਏਅਰਪੋਰਟ, ਐੱਨ.ਐੱਚ.ਏ.ਆਈ. ਦੇ ਪ੍ਰੋਜੈਕਟਾਂ, ਸਿਵਲ ਹਸਪਤਾਲ, ਸਰਕਾਰੀ ਸਕੂਲਾਂ ਅਤੇ ਐਮ.ਪੀ.ਐਲ.ਏ.ਡੀ ਸਕੀਮ ਨਾਲ ਸਬੰਧਿਤ ਪ੍ਰੋਜੈਕਟਾਂ ਦੇ ਵਿਕਾਸ ਕਾਰਜਾਂ ਦੀ ਪ੍ਰਗਤੀ 'ਤੇ ਚਰਚਾ ਕੀਤੀ ਗਈ। ਅਰੋੜਾ ਨੇ ਹਲਵਾਰਾ ਏਅਰਪੋਰਟ ਪ੍ਰੋਜੈਕਟ ਦੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਦਖਲ ਦੀ ਲੋੜ ਵਾਲੇ ਮੁੱਦਿਆਂ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਅਤੇ ਹੋਰ ਏਜੰਸੀਆਂ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇੰਡੀਅਨ ਏਅਰ ਫੋਰਸ (ਆਈਏਐਫ) ਵਾਲੇ ਪਾਸੇ ਦੇ ਕੰਮ ਨੂੰ ਛੱਡ ਕੇ ਏਅਰਪੋਰਟ ਤਿਆਰ ਹੈ, ਜਿਸ ਬਾਰੇ ਅਰੋੜਾ ਨੇ ਆਈਏਐਫ ਕਰਮਚਾਰੀਆਂ ਨਾਲ ਗੱਲਬਾਤ ਕਰਨ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ, ਆਈਏਐਫ ਵੱਲ ਅਤੇ ਅਤੇ ਸਿਵਲ ਦੇ ਵਿਚਕਾਰ ਸਥਾਪਤ ਕੀਤੀ ਜਾਣ ਵਾਲੀ ਸੁਰੱਖਿਆ ਪ੍ਰਣਾਲੀ ਬਾਰੇ ਬੇਲ ਸੁਰੱਖਿਆ ਪ੍ਰਣਾਲੀ ਦੇ ਕਰਮਚਾਰੀਆਂ ਨਾਲ ਵਿਸਥਾਰ ਵਿੱਚ ਚਰਚਾ ਕੀਤੀ ਗਈ।



ਇਸ ਤੋਂ ਇਲਾਵਾ ਉਨ੍ਹਾਂ ਨੇ ਦਿੱਲੀ-ਕਟੜਾ, ਲੁਧਿਆਣਾ-ਰੋਪੜ ਹਾਈਵੇਅ, ਲੁਧਿਆਣਾ-ਬਠਿੰਡਾ, ਦੱਖਣੀ ਬਾਈਪਾਸ, ਸਿੱਧਵਾਂ ਨਹਿਰ 'ਤੇ ਚਾਰ ਪੁਲਾਂ ਦੀ ਉਸਾਰੀ, ਲੁਧਿਆਣਾ-ਫਿਰੋਜ਼ਪੁਰ ਐਲੀਵੇਟਿਡ ਹਾਈਵੇ ਦੇਅਧੀਨ ਸੁੰਦਰੀਕਰਨ, ਸਾਈਕਲ ਟਰੈਕ ਅਤੇ ਪਾਰਕਿੰਗ ਦੀ ਥਾਂਹ ਸਮੇਤ ਨੈਸ਼ਨਲ ਹਾਈਵੇਜ਼ ਅਥਾਰਿਟੀ (ਐਨਐਚਏਆਈ) ਦੇ ਵੱਖ-ਵੱਖ ਪ੍ਰੋਜੈਕਟਾਂ 'ਤੇ ਚਰਚਾ ਕੀਤੀ। ਸਾਰੇ ਪ੍ਰੋਜੈਕਟ ਟ੍ਰੈਕ 'ਤੇ ਹਨ ਅਤੇ ਐਨਐਚਏਆਈ ਨੂੰ ਪ੍ਰਕਿਰਿਆ ਤੇਜ਼ ਕਰਨ ਲਈ ਕਿਹਾ ਗਿਆ।



ਇਸ ਤੋਂ ਇਲਾਵਾ, ਸੰਸਦ ਮੈਂਬਰ ਨੇ ਸਿਵਲ ਹਸਪਤਾਲ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਵਿੱਚ ਵਰਤੀ ਜਾ ਰਹੀ ਗੁਣਵੱਤਾ ਵਾਲੀ ਸਮੱਗਰੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਐਮ.ਪੀ.ਐੱਲ.ਏ.ਡੀ. ਸਕੀਮ ਅਧੀਨ ਕੀਤੇ ਗਏ ਕੰਮਾਂ ਦੀ ਤਾਜ਼ਾ ਸਥਿਤੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ, "ਇਹ ਸੱਚ ਹੈ ਕਿ ਕਿਸੇ ਵੀ ਹਸਪਤਾਲ ਵਿੱਚ ਡਾਕਟਰ ਅਤੇ ਸਟਾਫ਼ ਦੀ ਅਹਿਮ ਭੂਮਿਕਾ ਹੁੰਦੀ ਹੈ, ਪਰ ਇੱਕ ਬਿਹਤਰ ਵਾਤਾਵਰਨ ਵੀ ਪੀੜਤ ਲੋਕਾਂ ਨੂੰ ਰਾਹਤ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।" ਇਸ ਲਈ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦਾ ਸਮੁੱਚਾ ਵਾਤਾਵਰਨ ਹਰ ਪਹਿਲੂ ਤੋਂ ਸਾਫ਼, ਸਾਫ਼-ਸੁਥਰਾ ਅਤੇ ਸਿਹਤਮੰਦ ਦਿਖਾਈ ਦੇਣਾ ਚਾਹੀਦਾ ਹੈ।



ਸਿਵਲ ਸਰਜਨ ਅਤੇ ਐਸਐਮਓ ਨੇ ਅਰੋੜਾ ਨੂੰ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਫੋਰੈਂਸਿਕ ਮਾਹਿਰ ਦੀ ਸਖ਼ਤ ਲੋੜ ਹੈ। ਇਸ 'ਤੇ ਅਰੋੜਾ ਨੇ ਤੁਰੰਤ ਸਿਹਤ ਮੰਤਰੀ ਪੰਜਾਬ ਡਾ: ਬਲਬੀਰ ਸਿੰਘ ਨੂੰ ਮੋਬਾਈਲ 'ਤੇ ਬੇਨਤੀ ਕੀਤੀ ਅਤੇ ਉਨ੍ਹਾਂ ਅੱਗੇ ਇਹ ਮਾਮਲਾ ਉਠਾਇਆ | ਮੰਤਰੀ ਨੇ ਅਰੋੜਾ ਨੂੰ ਹਾਂ ਪੱਖੀ ਜਵਾਬ ਦਿੱਤਾ।



ਫਿਰੋਜ਼ਪੁਰ ਰੋਡ ’ਤੇ ਨਵੀਂ ਬਣੀ ਐਲੀਵੇਟਿਡ ਰੋਡ ਤਹਿਤ ਸੁੰਦਰੀਕਰਨ ਸਬੰਧੀ ਅਰੋੜਾ ਨੇ ਦੱਸਿਆ ਕਿ ਇਸ ਦੀ ਸਾਂਭ-ਸੰਭਾਲ ਲਈ 7 ਉਦਯੋਗਪਤੀਆਂ ਦੀ ਚੋਣ ਕੀਤੀ ਗਈ ਹੈ।



ਇਸ ਮੀਟਿੰਗ ਦੌਰਾਨ ਅਰੋੜਾ ਨੇ ਸੜਕ ਹਾਦਸਿਆਂ ਨੂੰ ਰੋਕਣ ਲਈ ਸ਼ਹਿਰ ਦੇ ਕੁਝ ਬਲੈਕ ਸਪਾਟਸ ਅਤੇ ਫਿਰੋਜ਼ਪੁਰ ਰੋਡ 'ਤੇ ਐਲੀਵੇਟਿਡ ਰੋਡ ਦੇ ਨਾਲ 700 ਪਾਰਕਿੰਗ ਥਾਵਾਂ ਬਣਾਉਣ ਬਾਰੇ ਵੀ ਚਰਚਾ ਕੀਤੀ।



ਅਰੋੜਾ ਨੇ ਨਗਰ ਨਿਗਮ ਕਮਿਸ਼ਨਰ ਨੂੰ ਇਸ ਗੱਲ 'ਤੇ ਵਿਚਾਰ ਕਰਨ ਲਈ ਕਿਹਾ ਕਿ ਕੀ ਐਨ.ਐਚ.ਏ.ਆਈ ਵੱਲੋਂ ਪਹਿਲਾਂ ਹੀ ਮਨਜ਼ੂਰ ਕੀਤੇ ਗਏ 21 ਕਿਲੋਮੀਟਰ ਲੰਬੇ ਸਾਈਕਲ ਟਰੈਕ ਤੋਂ ਇਲਾਵਾ ਸ਼ਹਿਰ ਵਿੱਚ ਕੁਝ ਸਾਈਕਲ ਟਰੈਕ ਸਥਾਪਿਤ ਕੀਤੇ ਜਾ ਸਕਦੇ ਹਨ।



ਉਨ੍ਹਾਂ ਨੇ ਨਿਰਮਾਣ ਅਧੀਨ ਹਲਵਾਰਾ ਹਵਾਈ ਅੱਡੇ ਦੇ ਠੇਕੇਦਾਰਾਂ ਅਤੇ ਹੋਰ ਅਧਿਕਾਰੀਆਂ ਨੂੰ ਆਪਣਾ ਕੰਮ ਮਿੱਥੇ ਸਮੇਂ ਅੰਦਰ ਮੁਕੰਮਲ ਕਰਨ ਲਈ ਸਖ਼ਤ ਹਦਾਇਤ ਕੀਤੀ। ਉਨ੍ਹਾਂ ਸਪੱਸ਼ਟ ਕਿਹਾ ਕਿ ਕਿਸੇ ਵੀ ਕੀਮਤ 'ਤੇ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਇਹ ਪ੍ਰਾਜੈਕਟ ਵਿੱਚ ਪਹਿਲਾਂ ਹੀ ਕਿਸੇ ਨਾ ਕਿਸੇ ਕਾਰਨ ਦੇਰੀ ਹੋ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਇਸ ਹਵਾਈ ਅੱਡੇ ਤੋਂ ਵਪਾਰਕ ਉਡਾਣਾਂ ਸ਼ੁਰੂ ਹੋ ਜਾਣਗੀਆਂ।



ਡਿਪਟੀ ਕਮਿਸ਼ਨਰ ਜੋਰਵਾਲ ਨੇ ਸਾਰੇ ਵਿਭਾਗਾਂ ਅਤੇ ਏਜੰਸੀਆਂ ਨੂੰ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਆਪਣੀ ਰਫ਼ਤਾਰ ਵਧਾਉਣ ਦੀ ਹਦਾਇਤ ਕਰਦਿਆਂ ਸਬੰਧਤ ਠੇਕੇਦਾਰਾਂ ਨਾਲ ਮੀਟਿੰਗਾਂ ਕਰਨ ਦੀ ਹਦਾਇਤ ਕੀਤੀ।

MP Arora Reviews Development Works Of Civil Hospital Halwara Airport


Recommended News
Punjab Speaks ad image
Trending
Just Now