ਡੇਢ ਸਾਲ ਪਹਿਲਾਂ ਗਏ ਸਮਾਣਾ ਦੇ ਨੌਜਵਾਨ ਦੀ ਜਾਰਜੀਆ ’ਚ ਮੌਤ
December 18, 2024
Public Times Bureau / Georgia
ਜਾਰਜੀਆ ਦੇ ਗੁਡੋਰੀ ’ਚ ਪਿਛਲੇ ਦਿਨੀ ਇਕ ਰੈਸਟੋਰੈਂਟ ’ਚ 11 ਭਾਰਤੀਆਂ ਦੀਆਂ ਲਾਸ਼ਾਂ ਮਿਲਣ ’ਤੇ ਫੈਲੀ ਸਨਸਨੀ ਤੋਂ ਬਾਅਦ ਸਮਾਣਾ ਦੇ ਇਕ ਨੌਜਵਾਨ ਵਰਿੰਦਰ ਸਿੰਘ (33) ਪੁੱਤਰ ਕਾਲਾ ਸਿੰਘ ਡੇਰਾ ਕਾਨਗੜ੍ਹ ਰੋਡ ਦੀ ਵੀ ਉਸ ਘਟਨਾ ’ਚ ਮੌਤ ਹੋਣ ਦਾ ਸਮਾਚਾਰ ਹੈ। ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਕਰੀਬ ਡੇਢ ਸਾਲ ਪਹਿਲਾ ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਜਾਰਜੀਆ ਗਿਆ ਸੀ। ਜਿਥੇ ਉਹ ਇਕ ਰੈਸਟੋਰੈਂਟ ਵਿੱਚ ਕੰਮ ਕਰ ਰਿਹਾ ਸੀ। ਜਿਸ ਦੇ ਮੌਤ ਦੀ ਸੂਚਨਾ ਉਨ੍ਹਾਂ ਨੂੰ ਮੋਬਾਇਲ ਫੋਨ ’ਤੇ ਮਿਲੀ ਹੈ। ਮ੍ਰਿਤਕ ਦਾ ਅੱਠ ਸਾਲ ਪਹਿਲਾ ਵਿਆਹ ਹੋਇਆ ਸੀ, ਜਿਸ ਦੀ ਇੱਕ ਪੰਜ ਸਾਲਾ ਲੜਕੀ ਹੈ। ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਵਰਿੰਦਰ ਸਿੰਘ ਦੀ ਲਾਸ਼ ਭਾਰਤ ਲਿਆਉਣ ਦੀ ਮੰਗ ਕੀਤੀ ਹੈ।
One And A Half Years Ago A Young Man From Samana Died In Georgia
Recommended News
Trending
Punjab Speaks/Punjab
Just Now