October 5, 2024
ਦੁਕਾਨਦਾਰਾਂ ਨੇ ਲਾਏ ਦੋਸ਼
Arjun Chhabra / Ludhiana
ਲੁਧਿਆਣਾ- ਸ਼ਹਿਰ ਦੀ ਮਸ਼ਹੂਰ ਮਾਰਕਿਟ ਸਰਾਭਾ ਨਗਰ ਜੋ ਕਿਪਸ ਮਾਰਕਿਟ ਦੇ ਨਾਮ ਨਾਲ ਮਸ਼ਹੂਰ ਹੈ ਵਿਖੇ ਪਾਰਕਿੰਗ ਲਈ ਵੱਧ ਪੈਸੇ ਵਸੂਲੇ ਜਾਣ ਦੀਆਂ ਸ਼ਿਕਾਇਤਾਂ ਹਨ I ਮਾਰਕਿਟ ਦੇ ਦੁਕਾਨਦਾਰਾਂ ਨੇ ਪਾਰਕਿੰਗ ਠੇਕੇਦਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ I ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਪਾਰਕਿੰਗ ਠੇਕੇਦਾਰ ਦੇ ਕਰਿੰਦੇ 20 ਰੁਪਏ ਵਾਲੀ ਪਰਚੀ ਦੇ 50 ਰੁਪਏ ਤੱਕ ਵਸੂਲਦੇ ਹਨ I ਹੇਠੋ ਤੱਕ ਕਿ ਕਰਿੰਦੇ ਸ਼ਰਾਬ ਜਾ ਕਿਸੇ ਹੋਰ ਨਸ਼ੇ ਵਿੱਚ ਮਾਰਕਿਟ ਵਿੱਚ ਆਇਆਂ ਮਹਿਲਾਵਾਂ ਨਾਲ ਗ਼ਲਤ ਸਲੂਕ ਵੀ ਕਰਦੇ ਹਨ I
ਦੁਕਾਨਦਾਰਾਂ ਨੇ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਮਾਰਕਿਟ ਵਿੱਚ ਰਸ਼ ਹੁੰਦਾ ਹੈ ਅਤੇ ਇਸਦਾ ਫਾਇਦਾ ਚੁੱਕਦੇ ਹੋਏ ਪਾਰਕਿੰਗ ਵਾਲੇ ਲੋਕਾਂ ਤੋਂ ਜ਼ਿਆਦਾ ਪੈਸੇ ਵਸੂਲਦੇ ਹਨ I
ਦੁਕਾਨਦਾਰਾਂ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਪਾਰਕਿੰਗ ਫੀਸ 20 ਰੁਪਏ ਨਿਰਧਾਰਿਤ ਕੀਤੀ ਗਈ ਹੈ ਪਰ ਪਾਰਕਿੰਗ ਠੇਕੇਦਾਰ ਦੇ ਕਰਿੰਦੇ 50 ਰੁਪਏ ਤੱਕ ਲੈਂਦੇ ਹਨ I ਪੈਸੇ ਦੇਣ ਦੇ ਬਾਵਜੂਦ ਵੀ ਮਾਰਕਿਟ ਵਿੱਚ ਆਏ ਗ੍ਰਾਹਕ ਨੂੰ ਪਾਰਕਿੰਗ ਲਈ ਜਗ੍ਹਾ ਨਹੀਂ ਮਿਲਦੀ I ਜੇ ਕੋਈ ਪਾਰਕਿੰਗ ਵਾਲੀ ਨੂੰ ਸ਼ਿਕਾਇਤ ਕਰੇ ਤਾ ਅੱਗੋਂ ਉਹ ਪੁੱਠਾ ਬੋਲਦੇ ਹਨ I ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਬਹੁਤੇ ਪਾਰਕਿੰਗ ਵਾਲੇ ਮੁਲਾਜ਼ਮ ਨਸ਼ੇ ਵਿੱਚ ਹੁੰਦੇ ਹਨ I
Overcharging In Sarabha Nagar Market By Parking Contractor