ਲੁਧਿਆਣਾ ਪੁਲਿਸ ਦੀ ਕਸੀਨੋ ਤੇ ਰੇਡ, ਜੂਆ ਖਿਡਾਉਣ ਵਾਲਾ ਵਰੁਣ ਬੱਗਾ ਗ੍ਰਿਫਤਾਰ
October 7, 2024
Punjab Speaks Team / Ludhiana
ਲੁਧਿਆਣਾ (ਅਰਜੁਨ ਛਾਬੜਾ ) ਲੁਧਿਆਣਾ ਪੁਲਿਸ ਵਲੋਂ ਸ਼ਹਿਰ ਚ ਚਲ ਰਹੇ ਨਜਾਇਜ਼ ਕੈਸੀਨੋ ਤੇ ਛਾਪਾ ਮਾਰਕੇ ਜੂਆ ਖਿਡਾਉਣ ਵਾਲੇ ਵਰੁਣ ਬੱਗਾ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ I
ਪੁਲਿਸ ਨੇ ਥਾਣਾ ਪੀਏਯੂ ਵਿਖੇ ਗੇਮਬਲਿੰਗ ਐਕਟ ਦੀਆਂ ਵੱਖ ਵੱਖ ਧਾਰਾਵਾਂ ਹੇਠ ਸ਼ਹੀਦ ਭਗਤ ਸਿੰਘ ਨਗਰ ਵਾਸੀ ਵਰੁਣ ਬੱਗਾ ਖਿਲਾਫ ਕੇਸ ਦਰਜ ਕੀਤਾ ਹੈ I FIR ਵਿੱਚ ਪੁਲਿਸ ਨੇ ਲਿਖਿਆ ਕਿ ਵਰੁਣ ਬੱਗਾ ਨੇ ਸਾਊਥ ਸਿਟੀ ਇਲਾਕੇ ਵਿੱਚ ਡੀਪੀਐਸ ਸਕੂਲ ਕੋਲ ਫਾਰਮ ਹਾਊਸ ਵਿੱਚ ਕੈਸੀਨੋ ਖੋਲਿਆ ਹੈ I ਕੈਸੀਨੋ ਵਿੱਚ ਤਾਸ਼ ਦੇ ਨਾਲ ਨਾਲ ਮਸ਼ੀਨਾਂ ਤੇ ਜੂਆ ਖਿਡਾਇਆ ਜਾਂਦਾ ਹੈ I
Police Raid On Casino Operator Varun Bagga Arrested
Recommended News
Trending
Punjab Speaks/Punjab
Just Now