January 7, 2025
Punjab Speaks Team / Panjab
ਗਿਆਸਪੁਰਾ ਇਲਾਕੇ ਵਿੱਚ ਪੈਂਦੀ ਇੱਕ ਧਾਗਾ ਫੈਕਟਰੀ ਨੂੰ ਨਿਸ਼ਾਨਾ ਬਣਾਉਂਦਿਆਂ ਚੋਰ ਗਿਰੋਹ ਨੇ ਫੈਕਟਰੀ ਦੇ ਦਫ਼ਤਰ ਚੋਂ 40 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਨਿਊ ਰਾਜਗੁਰੂ ਨਗਰ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਅਰੋੜਾ ਨੇ ਦੱਸਿਆ ਕਿ ਉਹ ਗਿਆਸਪੁਰਾ ਵਿੱਚ ਪੈਂਦੀ ਅਰੀਸੂਦਾਨਾ ਇੰਡਸਟਰੀ ਲਿਮਿਟਿਡ ਵਿੱਚ ਬਤੌਰ ਚੀਫ ਫਾਈਨੈਂਸ਼ੀਅਲ ਅਫਸਰ ਕੰਮ ਕਰਦੇ ਹਨ । ਉਨ੍ਹਾਂ ਦੱਸਿਆ ਕਿ ਬੀਤੇ ਦਿਨ ਫੈਕਟਰੀ ਦੇ ਦਫਤਰ ਚੋਂ 40 ਲੱਖ ਰੁਪਏ ਚੋਰੀ ਹੋ ਗਏ। ਕਿਸੇ ਵਿਅਕਤੀ ਨੇ ਫੈਕਟਰੀ ਦੇ ਦਰਵਾਜ਼ੇ ਤੋੜਨ ਤੋਂ ਬਾਅਦ ਦਫ਼ਤਰ ਦੀ ਤਿਜੋਰੀ ਤੋੜ ਕੇ ਰਕਮ ਚੋਰੀ ਕੀਤੀ ਸੀ ।
ਫੈਕਟਰੀ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇ ਚੈੱਕ ਕੀਤੀ ਗਈ ਤਾਂ ਇੱਕ ਵਿਅਕਤੀ ਫੈਕਟਰੀ ਦੇ ਅੰਦਰ ਦਾਖ਼ਲ ਹੁੰਦਾ ਦਿਖਾਈ ਦਿੱਤਾ। ਉਧਰੋਂ ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਦਾ ਕਹਿਣਾ ਹੈ ਕਿ ਫੈਕਟਰੀ ਦੇ ਅਧਿਕਾਰੀ ਪ੍ਰਦੀਪ ਸਿੰਘ ਅਰੋੜਾ ਦੀ ਸ਼ਿਕਾਇਤ ਤੇ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।
Cash Theft Of 40 Lakhs From The Thread Factory The Entire Incident Was Captured In The CCTV Camera