ਅਮਰੀਕਾ ਤੋਂ ਡਿਪੋਰਟ ਹੋਏ ਪ੍ਰਵਾਸੀ ਪੰਜਾਬੀਆਂ ਦੀ ਲਿਸਟ ਹੋਈ ਜਾਰੀ    ਇਕ ਕਰੋੜ 91 ਲੱਖ 35 ਹਜ਼ਾਰ ਰੁਪਏ ਦੀ ਠੱਗੀ ਦੇ ਦੋਸ਼ ’ਚ ਕਾਦੀਆਂ ਦੇ ਤਿੰਨ ਵਿਅਕਤੀਆਂ ’ਚੋਂ ਇੱਕ ਗ੍ਰਿਫਤਾਰ, ਅਗਲੇਰੀ ਕਾਰਵਾਈ ਸ਼ੁਰੂ    ਸਵੀਡਨ ਦੇ ਸਕੂਲ 'ਚ ਹੋਈ ਅੰਨੇਵਾਹ ਗੋਲੀਬਾਰੀ, 10 ਦੀ ਮੌਤ    ਲਾਪਤਾ ਹੋਏ ਨੌਜਵਾਨ ਮੇਜਰ ਸਿੰਘ ਦੀ ਲਾਸ਼ ਭਾਖੜਾ ਨਹਿਰ ਨਹਿਰ ’ਚੋਂ ਬਰਾਮਦ, ਦੋਸਤ ਨੇ ਕੀਤਾ ਦੋਸਤ ਦਾ ਕਤਲ    ਸੋਨਾ ਤੇ ਚਾਂਦੀ ਹੋਇਆ ਮਹਿੰਗਾ, ਰਿਕਾਰਡ ਤੋੜ ਪੱਧਰ ਤੱਕ ਪਹੁੰਚੀਆਂ ਕੀਮਤਾਂ, ਖਰੀਦਣ ਤੋਂ ਪਹਿਲਾਂ ਇੱਥੇ ਜਾਣੋ ਨਵੀਂ ਕੀਮਤਾਂ    ਪੀਏਯੂ ਲੁਧਿਆਣਾ 'ਚ 21 ਤੇ 22 ਮਾਰਚ ਨੂੰ ਲੱਗੇਗਾ ਦੋ ਰੋਜ਼ਾ ਕਿਸਾਨ ਮੇਲਾ, ਮਾਰਚ ਦੇ ਕਿਸਾਨ ਮੇਲਿਆਂ ਦੀਆਂ ਤਰੀਕਾਂ ਦਾ ਐਲਾਨ    '13,500 ਵਾਲੀ ਪੇਟੀ ਮਿਲ ਰਹੀ 22 ਹਜ਼ਾਰ ’ਚ', ਆਪ ਵਿਧਾਇਕ ਭੁੱਲਰ ਨੇ ਕਿਹਾ- ਮੈਰਿਜ ਪੈਲੇਸਾਂ ’ਚ ਲੋਕਾਂ ਨੂੰ ਲੁੱਟ ਰਹੇ ਠੇਕੇਦਾਰ    Canada ਦੇ ਸਾਰੇ ਠੇਕਿਆਂ ਤੋਂ ਅਮਰੀਕਨ ਸ਼ਰਾਬ ਹਟਾਉਣ ਦੇ ਆਦੇਸ਼    ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ੀ ਨੂੰ 20 ਸਾਲ ਦੀ ਕੈਦ ਤੇ ਜੁਰਮਾਨਾ, ਵਿਸ਼ੇਸ਼ ਪੋਕਸੋ ਅਦਾਲਤ ਨੇ ਸੁਣਾਇਆ ਫ਼ੈਸਲਾ    ਅਟਾਰੀ ਅੰਤਰਰਾਸ਼ਟਰੀ ਸਰਹੱਦ 'ਤੇ ਰੋਜ਼ਾਨਾ ਸ਼ਾਮ ਦੇ ਰਿਟਰੀਟ ਸਮਾਰੋਹ ਦਾ ਸਮਾਂ ਬਦਲਿਆ, ਹੁਣ ਸ਼ਾਮ 5 ਵਜੇ ਹੋਵੇਗੀ ਰਿਟਰੀਟ ਸੈਰੇਮਨੀ   
ਬੱਸਾਂ ਦੀ ਹੜਤਾਲ ਹੋਈ ਖ਼ਤਮ, ਮੁੱਖ ਮੰਤਰੀ ਨਾਲ ਯੂਨੀਅਨ ਦੀ ਮੀਟਿੰਗ ਤੈਅ ਹੋਣ ਬਾਅਦ ਕੀਤਾ ਐਲਾਨ
January 7, 2025
The-Bus-Strike-Has-Ended-The-Ann

Punjab Speaks Team / Panjab

ਪੰਜਾਬ ਵਿੱਚ ਪੀਆਰਟੀਸੀ ਅਤੇ ਪਨਬਸ ਕੰਟਰੈਕਟ ਯੂਨੀਅਨ ਦੀ ਹੜਤਾਲ ਖ਼ਤਮ ਹੋ ਗਈ ਹੈ। ਯੂਨੀਅਨ ਦੀਆਂ ਮੰਗਾਂ ਨੂੰ ਲੈ ਕੇ 15 ਜਨਵਰੀ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਹੋਵੇਗੀ। ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਮੰਗਲਵਾਰ ਦੁਪਹਿਰ ਨੂੰ ਇੱਕ ਮੀਟਿੰਗ ਕੀਤੀ ਤੇ ਯੂਨੀਅਨ ਦੀ ਮੁੱਖ ਮੰਤਰੀ ਨਾਲ ਮੀਟਿੰਗ ਤਹਿ ਕੀਤੀ। ਯੂਨੀਅਨ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਕਰ ਰਹੀ ਹੈ। ਜ਼ਿਕਰ ਕਰ ਦਈਏ ਕਿ ਪੰਜਾਬ ਵਿੱਚ ਸਰਕਾਰੀ ਬੱਸਾਂ ਦੇ ਡਰਾਈਵਰਾਂ-ਕੰਡਕਟਰਾਂ ਤੇ ਹੋਰ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਅੱਜ ਦੂਜਾ ਦਿਨ ਸੀ। ਹੁਣ ਮੁਲਾਜ਼ਮਾਂ ਵੱਲੋਂ ਭਲਕੇ ਹੜਤਾਲ ਨਹੀਂ ਕੀਤੀ ਜਾਵੇਗੀ। ਯੂਨੀਅਨ ਨਾਲ ਹੋਈ ਮੀਟਿੰਗ ਵਿੱਚ ਸਰਕਾਰ ਨੇ ਸੀਐਮ ਮਾਨ ਨਾਲ 15 ਜਨਵਰੀ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਹੈ। ਕੱਲ੍ਹ ਯਾਨੀ ਸੋਮਵਾਰ ਤੋਂ ਸਰਕਾਰੀ ਪੰਜਾਬ ਰੋਡਵੇਜ਼, ਪੀਆਰਟੀਸੀ ਅਤੇ ਪਨਬੱਸ ਦੀਆਂ 3 ਹਜ਼ਾਰ ਤੋਂ ਵੱਧ ਬੱਸਾਂ ਬੰਦ ਰਹੀਆਂ ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਕਤ ਬੰਦ ਕਾਰਨ ਸਰਕਾਰ ਨੂੰ 3.5 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਅੱਜ ਉਨ੍ਹਾਂ ਦੀ ਹੜਤਾਲ ਦਾ ਦੂਜਾ ਦਿਨ ਸੀ।

The Bus Strike Has Ended The Announcement Was Made After The Meeting Of The Union With The Chief Minister Was Fixed


Recommended News
Punjab Speaks ad image
Trending
Just Now