April 2, 2025

Punjab Speaks Team / Panjab
ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਹੋਟਲ ਵਿਖੇ ਆਮ ਆਦਮੀ ਪਾਰਟੀ ਦਾ ਕਾਰਜਕਾਰਨੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਕੋਈ ਰਾਜਨੀਤੀ ਦੀ ਗੱਲ ਨਹੀਂ ਸਗੋਂ ਇਕ ਮਿਸ਼ਨ ਲਈ ਇਕੱਠੇ ਹੋਏ ਹਾਂ ਜਿਸ ਵਿਚ ਪੰਜਾਬ 'ਚ ਨਸ਼ੇ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਲੋਕਾਂ ਕੋਲ ਜਜ਼ਬਾ ਹੈ ਜੋ ਵੀ ਕਰਨਾ ਚਾਹੁੰਦੇ ਹਨ ਕਰ ਸਕਦੇ ਹਨ । ਇਸ ਵਾਸਤੇ ਵੀ ਸਭ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਫਿਰ ਪੰਜਾਬ 'ਚੋਂ ਨਸ਼ਾ ਖ਼ਤਮ ਕਰਨ ਲਈ ਕੋਈ ਨਹੀਂ ਰੋਕ ਸਕਦਾ। ਕੇਜਰੀਵਾਲ ਨੇ ਕਿਹਾ ਕਿ ਪਿਛਲੇ ਇਕ ਮਹੀਨੇ 'ਚ ਪੰਜਾਬ 'ਚ ਜੋ ਕੁਝ ਹੋਇਆ ਹੈ ਉਹ 75 ਸਾਲ 'ਚ ਨਹੀਂ ਹੋਇਆ। ਉਨ੍ਹਾਂ ਕਿਹਾ ਜੋ ਕੰਮ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਇਕ | ਮਹੀਨੇ ਅੰਦਰ ਕੀਤਾ ਹੈ ਉਹ ਦੇਸ਼ ਦੇ ਕਿਸੇ ਵੀ ਸੂਬੇ 'ਚ ਨਹੀਂ ਹੋਇਆ। ਉਨ੍ਹਾਂ ਕਿਹਾ ਸਿਰਫ਼ ਇਕ ਮਹੀਨੇ ਅੰਦਰ ਪੰਜਾਬ 'ਚ ਹਜ਼ਾਰਾਂ ਦੀ ਗਿਣਤੀ 'ਚ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਜਿਨ੍ਹਾਂ ਨਸ਼ਾ ਤਸਕਰਾਂ ਕੋਲੋਂ ਲੋਕ ਡਰਦੇ ਸੀ ਉਨ੍ਹਾਂ 'ਤੇ ਕਾਰਵਾਈ ਕਰਦਿਆਂ ਬਲਡੋਜ਼ਰ ਨਾਲ ਘਰ ਢਾਹੇ ਗਏ ਹਨ। ਉਨ੍ਹਾਂ ਕਿਹਾ ਇਸ ਕੰਮ ਤੋਂ ਲੋਕਾਂ ਲਈ ਸੰਦੇਸ਼ ਸਾਫ਼ ਹੈ ਜਾਂ ਤਾਂ ਨਸ਼ਾ ਵੇਚਣਾ ਬੰਦ ਕਰ ਦਿਓ ਜਾਂ ਤਾਂ ਪੰਜਾਬ ਛੱਡ ਕੇ ਚੱਲ ਜਾਓ ਨਹੀਂ ਤਾਂ ਜਿਊਂਦੇ ਨਹੀਂ ਬਚੋਗੇ।
ਉਨ੍ਹਾਂ ਕਿਹਾ ਪਹਿਲਾਂ ਪੰਜਾਬ ਨੰਬਰ ਇਕ 'ਤੇ ਹੁੰਦਾ ਸੀ ਪਰ ਅੱਜ ਪੰਜਾਬ ਨੰਬਰ 18 'ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਹਰ ਕੋਈ ਜਾਣਦਾ ਹੈ ਪੰਜਾਬ 'ਚ ਨਸ਼ਾ ਕੌਣ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਹ ਸਰਕਾਰ ਨਾ ਤਾਂ ਕਿਸੇ ਕੋਲ ਡਰਦੀ ਹੈ ਅਤੇ ਨਾ ਹੀ ਵਿਕਦੀ ਹੈ। ਇਹ ਈਮਾਨਦਾਰ ਪਾਰਟੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜੇਕਰ ਕਿਸੇ ਗਲੀ, ਮਹੁੱਲੇ ਵਿਚ ਨਸ਼ਾ ਵਿਕਦਾ ਹੈ ਤਾਂ ਉਸ ਨੂੰ ਵੇਚਣ ਨਾ ਦਿਓ । ਲੋਕਾਂ ਨੂੰ ਤਸਕਰਾਂ ਕੋਲੋਂ ਡਰਨ ਦੀ ਲੋੜ ਨਹੀਂ ਤੁਹਾਡੇ ਸਾਥ ਪੁਲਸ ਅਤੇ ਸਰਕਾਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ 1 ਅਪ੍ਰੈਲ ਤੋਂ ਹਰ ਪਿੰਡਾਂ 'ਚ ਚੈਕਿੰਗ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਸੀ ਜਿਸ 'ਚ ਹਰ ਮੰਤਰੀ, ਵਿਧਾਇਕ, ਡੀ. ਸੀ. ਨੂੰ ਜਾਣ ਲਈ ਕਿਹਾ ਗਿਆ ਸੀ ਪਰ ਕਿਸਾਨ ਕਣਕ ਦੀ ਵਾਢੀ ਨੂੰ ਲੈ ਕੇ ਵਿਅਸਥ ਹਨ ਇਸ ਲਈ ਇਹ ਮੁਹਿੰਮ ਇਕ ਮਹੀਨੇ ਅੱਗੇ ਵਧਾ ਦਿੱਤੀ ਗਈ ਹੈ। ਇਸ ਦੌਰਾਨ ਕੇਜਰੀਵਾਲ ਨੇ ਆਪ ਵਰਕਰਾਂ ਨੂੰ ਨਸ਼ਿਆਂ ਦੇ ਖ਼ਿਲਾਫ ਨਿਰਨਾਇਕ ਜੰਗ ਲਈ ਸਹੁੰ ਚੁਕਾਈ।
Arvind kejriwal administers oath to aap workers to fight drugs
