April 3, 2025

Daily Gianwan Bureau / Panjab
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਤਹਿਤ ਨਸ਼ਿਆਂ ਵਿਰੁੱਧ ਦੇ ਤਹਿਤ ਬੱਸੀ ਪਠਾਣਾ ਵਿਖੇ ਕਾਸੋ ਆਪਰੇਸ਼ਨ ਚਲਾਇਆ ਗਿਆ। ਇਸ ਮੌਕੇ ਤੇ ਬੱਸੀ ਪਠਾਣਾ ਪੁਲਿਸ ਵੱਲੋਂ ਆਉਂਦੇ ਜਾਂਦੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ । ਜ਼ਿਲਾ ਪੁਲਿਸ ਮੁਖੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਫਤਿਹਗੜ੍ਹ ਸਾਹਿਬ ਵਿੱਚ ਵੱਖ-ਵੱਖ 14 ਥਾਵਾਂ ਤੇ ਸਪੈਸ਼ਲ ਪੁਲਿਸ ਨਾਕੇ ਲਗਾਏ ਗਏ ਹਨ ਤੇ ਹੁਣ ਤੱਕ ਦੇ ਲਗਭਗ 550 ਵਹੀਕਲ ਚੈੱਕ ਕੀਤੇ ਜਾ ਚੁੱਕੇ ਹਨ। ਜਿਨਾਂ ਜਦੋਂ ਕਿ 295 ਵਾਹਨਾ ਦੇ ਟਰੈਫਿਕ ਚਲਾਨ ਤੇ 8 ਵਹੀਕਲਾਂ ਨੂੰ ਇਮਪਾਊਂਡ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਦੇਰ ਰਾਤ ਤੱਕ ਇਹ ਮੁਹਿਮ ਇਸੇ ਤਰ੍ਹਾਂ ਜਾਰੀ ਰਹੇਗੀ।
ਉਹਨਾਂ ਦੱਸਿਆ ਕਿ ਚੈਕਿੰਗ ਦੌਰਾਨ ਪੁਲਿਸ ਨੂੰ ਇੱਕ ਡਰੱਗ ਸਬੰਧੀ ਉਪਲਬਧੀ ਵੀ ਹਾਸਿਲ ਹੋਈ ਹੈ ਜਿਸ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਥਾਣਾ ਖੇੜੀ ਨੋਧ ਸਿੰਘ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਡਰੱਗ ਬਰਾਮਦ ਹੋਇਆ ਹੈ, ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਅਜਿਹੀ ਮੁਹਿੰਮ ਭਵਿੱਖ ਵਿੱਚ ਜਾਰੀ ਰਹੇਗੀ ਅਤੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਉਹ ਜਿਆਦਾ ਤਾਂ ਨਸ਼ਾ ਵੇਚਣਾ ਛੱਡ ਦੇਣ ਜਾਂ ਜਿਲ੍ਹਾ ਜਾਂ ਪੰਜਾਬ ਸਟੇਟ ਨੂੰ ਛੱਡ ਦੇਣ ਕਿਉਂਕਿ ਉਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
Basin Pathana Police Conducted Vehicle Checking Under Operation Caso
