April 23, 2025

Punjab Speaks Team / National
ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਕਾਇਰਾਨਾ ਅੱਤਵਾਦੀ ਹਮਲੇ 'ਚ ਰਾਏਪੁਰ ਦੀ ਸਮਤਾ ਕਾਲੋਨੀ ਨਿਵਾਸੀ ਦਿਨੇਸ਼ ਮਿਰਾਨੀਆ ਦੀ ਮੌਤ ਹੋ ਗਈ। ਇਸ ਘਟਨਾ ਨਾਲ ਸ਼ਹਿਰ 'ਚ ਸੋਗ ਦੀ ਲਹਿਰ ਦੌੜ ਗਈ। ਦਿਨੇਸ਼ ਆਪਣੇ ਪਰਿਵਾਰ ਨਾਲ ਵਿਆਹ ਦੀ ਸਾਲਗਿਰਾ ਮਨਾਉਣ ਲਈ ਗਏ ਸਨ, ਪਰ ਪਰਿਵਾਰਕ ਮੈਂਬਰਾਂ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਮੌਤ ਦੀ ਖ਼ਬਰ ਆਵੇਗੀ। ਇਸ ਖ਼ਬਰ ਨੇ ਪੂਰੇ ਸ਼ਹਿਰ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਪਰਿਵਾਰ ਮੁਤਾਬਕ ਅੱਤਵਾਦੀਆਂ ਨੇ ਪਰਿਵਾਰ ਦੇ ਸਾਹਮਣੇ ਉਨ੍ਹਾਂ ਨੂੰ ਗੋਲ਼ੀਆਂ ਮਾਰੀਆਂ।ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੰਗਲਵਾਰ ਨੂੰ ਸਾਬਕਾ ਵਿਧਾਇਕ, ਕਲੈਕਟਰ, ਸੀਨੀਅਰ ਪੁਲਿਸ ਅਧਿਕਾਰੀ, ਨਿਗਮ ਕਮਿਸ਼ਨਰ ਸਮੇਤ ਹੋਰ ਅਧਿਕਾਰੀ ਤੇ ਸੰਬੰਧਤ ਥਾਣੇ ਦੇ ਇੰਚਾਰਜ ਮਿਰਾਨੀਆ ਦੇ ਰਿਹਾਇਸ਼ ਸਥਾਨ ਸਮਤਾ ਕਾਲੋਨੀ ਪਹੁੰਚੇ।
ਅਧਿਕਾਰੀਆਂ ਨੇ ਪੀੜਤ ਪਰਿਵਾਰ ਨਾਲ ਮਿਲ ਕੇ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ ਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਇਸ ਅੱਤਵਾਦੀ ਹਮਲੇ 'ਤੇ ਸੂਬੇ ਦੇ ਰਾਜਪਾਲ ਰਮੇਨ ਡੇਕਾ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਪੂਰਾ ਦੇਸ਼ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਮਿਰਾਨੀਆ ਇਕ ਵਪਾਰੀ ਸਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੰਗਲਵਾਰ ਸ਼ਾਮ ਸਮੇਂ ਉਨ੍ਹਾਂ ਦੇ ਘਰ ਨੇੜੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ। ਮਿਲੀ ਜਾਣਕਾਰੀ ਦੇ ਅਨੁਸਾਰ, ਮਿਰਾਨੀਆ ਪਰਿਵਾਰ ਵਿਆਹ ਦੀ ਵਰ੍ਹੇਗੰਢ ਮਨਾਉਣ ਜੰਮੂ-ਕਸ਼ਮੀਰ ਗਿਆ ਸੀ।
Dinesh Who Went To Jammu Kashmir To Celebrate His Anniversary Was Shot Dead By Terrorists In Front Of His Family
