April 8, 2025

Punjab Speaks Team / Panjab
ਸਮਰਾਲਾ ਪੁਲਿਸ ਨੇ ਦੇਰ ਸ਼ਾਮ ਹੇਡੋਂ ਪੁਲਿਸ ਚੌਂਕੀ ਦੇ ਬਾਹਰ ਕੀਤੀ ਨਾਕਾਬੰਦੀ ਦੌਰਾਨ ਗੱਡੀਆਂ ਦੀ ਚੈਕਿੰਗ ਦੌਰਾਨ ਇੱਕ ਇਨੋਵਾ ਗੱਡੀ ਨੂੰ ਪੁਲਿਸ ਵੱਲੋਂ ਚੈਕਿੰਗ ਲਈ ਰੋਕਿਆ ਗਿਆ। ਇਸ ਇਨੋਵਾ ਗੱਡੀ ਵਿਚ ਦੋ ਵਿਅਕਤੀ ਸਵਾਰ ਸਨ ਅਤੇ ਚੰਡੀਗੜ੍ਹ ਵੱਲੋਂ ਆਉਂਦੀ ਇਸ ਗੱਡੀ ਨੂੰ ਨਾਕੇ ‘ਤੇ ਰੋਕਿਆ ਗਿਆ। ਜਦ ਇਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿਚੋਂ 500 ਦੇ ਨੋਟਾਂ ਦੀਆਂ 100 ਗੁਟੀਆਂ 50 ਲੱਖ ਰੁਪਏ ਦੀ ਨਗਦੀ ਬਰਾਮਦ ਹੋਈ
ਇਸ ਗੱਡੀ ’ਚ ਸਵਾਰ ਉਸ ਦੇ ਚਾਲਕ ਅਤੇ ਨਾਲ ਬੈਠੇ ਦੂਜੇ ਵਿਅਕਤੀ ਨੂੰ ਜਦੋਂ ਇਸ ਰਕਮ ਬਾਰੇ ਪੁੱਛਿਆ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਇਹ ਵਿਅਕਤੀ ਜ਼ਿਨ੍ਹਾਂ ਨੇ ਆਪਣੀ ਪਹਿਚਾਣ ਰਣਜੀਤ ਸਿੰਘ ਵਾਸੀ ਚੰਡੀਗੜ ਅਤੇ ਦੂਜੇ ਵਿਅਕਤੀ ਨੇ ਵੀ ਆਪਣਾ ਨਾ ਰਣਜੀਤ ਸਿੰਘ ਵਾਸੀ ਬਨੂੜ ਥਾਣਾ ਮੋਹਾਲੀ ਵਜੋਂ ਦੱਸੀ ਹੈ, ਮੁੱਢਲੀ ਪੁੱਛਗਿਛ ਵਿਚ ਇਨ੍ਹਾਂ ਵਿਅਕਤੀਆਂ ਵੱਲੋਂ ਇਹ ਵੀ ਦੱਸਿਆ ਗਿਆ ਹੈ, ਕਿ ਉਹ ਪ੍ਰਾਪਟੀ ਡੀਲਰ ਹਨ ਅਤੇ ਇਹ ਰਕਮ ਉਹ ਕੁਰਾਲੀ ਤੋਂ ਲੁਧਿਆਣਾ ਲੈ ਕੇ ਜਾ ਰਹੇ ਸਨ।
Rs 50 Lakh Found In Car Police Seize Innova Vehicle During Checkpoint
