ਪਾਦਰੀ ਬਜਿੰਦਰ ਮਾਮਲੇ 'ਚ ਨਵਾਂ ਵਿਵਾਦ, ਜਬਰ ਜਨਾਹ ਪੀੜਤਾ ਦੀ ਪਛਾਣ ਜਨਤਕ ਕਰਨ 'ਤੇ 6 ਖਿਲਾਫ਼ ਕੇਸ ਦਰਜ
April 9, 2025

Punjab Speaks Team / Panjab
ਪਾਦਰੀ ਬਜਿੰਦਰ ਨੂੰ ਲੈ ਕੇ ਇਕ ਹੋਰ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜਬਰ ਜਨਾਹ ਦੀ ਪੀੜਤਾ ਨੇ ਦੋਸ਼ ਲਾਇਆ ਹੈ ਕਿ ਪਾਦਰੀ ਦੇ ਸਮਰਥਕ ਸੋਸ਼ਲ ਮੀਡੀਆ ਰਾਹੀਂ ਉਸ ਦੀ ਪਛਾਣ ਉਜਾਗਰ ਕਰ ਰਹੇ ਹਨ। ਸਮਰਥਕਾਂ ਵੱਲੋਂ ਨਾਂ, ਘਰ ਦਾ ਪਤਾ ਤੇ ਹੋਰ ਨਿੱਜੀ ਜਾਣਕਾਰੀਆਂ ਜਨਤਕ ਕੀਤੀਆਂ ਜਾ ਰਹੀਆਂ ਹਨ। ਓਹਨਾ ਵਲੋਂ ਸਿਰਫ਼ ਪਛਾਣ ਉਜਾਗਰ ਕੀਤੀ ਨਹੀਂ ਜਾ ਰਹੀ ਹੈ, ਸਗੋਂ ਲੋਕਾਂ ਨੂੰ ਉਸ ਦੇ ਵਿਰੁੱਧ ਭੜਕਾਇਆ ਵੀ ਜਾ ਰਿਹਾ ਹੈ। ਉਸ ਨੇ ਆਪਣੀ ਜਾਨ ਨੂੰ ਖਤਰੇ 'ਚ ਦੱਸਦਿਆਂ ਸੁਰੱਖਿਆ ਦੀ ਮੰਗ ਕੀਤੀ ਹੈ।ਇਸ ਸਬੰਧੀ ਬਲੌਂਗੀ ਥਾਣੇ 'ਚ ਕੁੱਲ ਛੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਲਈ ਸਾਈਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ ਅਤੇ ਮਾਮਲੇ ਦੀ ਪੂਰੀ ਜਾਂਚ ਹੋ ਸਕੇ।
New Controversy In Pastor Bajinder Case Case Registered Against 6 For Making Rape Victim S Identity Public
Recommended News

Trending
Punjab Speaks/Punjab
Just Now