April 10, 2025

Punjab Speaks Team / Panjab
ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ’ਤੇ ਹੋਣ ਵਾਲੀਆਂ ਉਪ ਚੋਣ ਦੀਆਂ ਤਿਆਰੀਆਂ ’ਚ ਹਰ ਪਾਰਟੀ ਪੱਬਾਂ ਭਾਰ ਹੋਈ ਹੈ। ਪਰ ਹਲੇ ਤੱਕ ਤਰੀਕਾਂ ਦਾ ਐਲਾਨ ਨਹੀਂ ਹੋਇਆ ਹੈ। ਪਰ ਪਾਰਟੀ ਵਰਕਰ ਜ਼ੋਰਾਂ-ਸ਼ੋਰਾਂ ਦੇ ਨਾਲ ਪ੍ਰਚਾਰ ਕਰਨ 'ਚ ਲੱਗੇ ਹੋਏ ਹਨ। ਇਸ ਦੌਰਾਨ ਹੀ ਜ਼ਿਲਾ ਪ੍ਰਸ਼ਾਸਨ ਵਲੋਂ ਤਿਆਰ ਕੀਤੀ ਡਰਾਫਟ ਵੋਟਰ ਸੂਚੀ ਅਨੁਸਾਰ ਕੁੱਲ 1 ਲੱਖ 73 ਹਜ਼ਾਰ 71 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ, ਪਿਛਲੀਆਂ ਵੋਟਰ ਸੂਚੀਆਂ ਦੇ ਮੁਕਾਬਲੇ 724 ਨਵੇਂ ਵੋਟਰ ਸ਼ਾਮਲ ਹੋਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਹਿਮਾਂਸ਼ੂ ਜੈਨ ਨੇ ਦੱਸਿਆ ਕਿ 7 ਜਨਵਰੀ 2025 ਤੱਕ ਲੁਧਿਆਣਾ ਪੱਛਮੀ ’ਚ 172 ਹਜ਼ਾਰ 347 ਵੋਟਰ ਸਨ, ਜਿਸ ਨੂੰ ਅੱਪਡੇਟ ਕਰਨ ਤੋਂ ਬਾਅਦ ਹੁਣ ਨਵੀਂ ਵੋਟਰ ਸੂਚੀ ’ਚ 89061 ਮਰਦ, 84 ਹਜ਼ਾਰ ਇਸਤਰੀ ਅਤੇ 10 ਤੀਸਰੇ ਲਿੰਗ ਦੇ ਵੋਟਰ ਹਨ, ਜਦਕਿ 192 ਪੋਲਿੰਗ ਸਟੇਸ਼ਨ ਹਨ, ਜਦਕਿ ਇਸ ਖੇਤਰ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੋਟਰਾਂ ਨੂੰ ਨਵੀਂ ਸੂਚੀ ਸੌਂਪ ਰਹੇ ਹਨ।
Big Update On Ludhiana West By Election Draft Voter List Prepared By Administration Released
