ਪੰਜਾਬ ਕਾਂਗਰਸ ਦਾ ਵੱਡਾ ਐਕਸ਼ਨ, ਇਸ ਨੇਤਾ ਨੂੰ AICC ਦੇ ਸਕੱਤਰ ਪਦ ਤੋਂ ਹਟਾਇਆ

April 11, 2025

Public Times Bureau / Panjab
ਪੰਜਾਬ 'ਚ ਕਾਂਗਰਸ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਪ੍ਰਧਾਨ ਵੱਲੋਂ ਆਲੋਕ ਸ਼ਰਮਾ ਨੂੰ ਪੰਜਾਬ ਇੰਚਾਰਜ ਮਹਾਂਸਚਿਵ ਨਾਲ ਜੁੜੇ ਏਆਈਸੀਸੀ ਸਕੱਤਰ ਦੇ ਤੌਰ 'ਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਤੁਰੰਤ ਪ੍ਰਭਾਵ ਨਾਲ ਮੁਕਤ ਕਰ ਦਿੱਤਾ ਗਿਆ ਹੈ। ਹਾਲਾਂਕਿ ਉਹ ਏਆਈਸੀਸੀ ਮੀਡੀਆ ਪੈਨਲਿਸਟ ਦੇ ਤੌਰ 'ਤੇ ਆਪਣਾ ਕੰਮ ਜਾਰੀ ਰੱਖਣਗੇ। ਦਰਅਸਲ, ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਇਸ ਸਬੰਧੀ ਇਕ ਪੱਤਰ ਜਾਰੀ ਕਰਦੇ ਹੋਏ ਆਲੋਕ ਸ਼ਰਮਾ ਨੂੰ ਏਆਈਸੀਸੀ ਸਕੱਤਰ ਦੇ ਪਦ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਗਿਆ ਹੈ। ਉਹ ਜਨਰਲ ਸਕੱਤਰ ਇੰਚਾਰਜ, ਪੰਜਾਬ ਨਾਲ ਜੁੜੇ ਹੋਏ ਹਨ। ਹਾਲਾਂਕਿ ਉਹ ਏਆਈਸੀਸੀ ਮੀਡੀਆ ਪੈਨਲਿਸਟ ਵਜੋਂ ਕੰਮ ਜਾਰੀ ਰੱਖਣਗੇ।
Punjab Congress S Big Action This Leader Removed From The Post Of Aicc Secretary

Recommended News

Trending
Punjab Speaks/Punjab
Just Now