25 ਸਾਲਾਂ ਨੌਜਵਾਨ ਦੀ ਭੇਦਭਰੇ ਹਲਾਤਾਂ 'ਚ ਮੌਤ, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
April 14, 2025

Punjab Speaks Team / Panjab
ਜਦੋਂ ਪੂਰਾ ਪੰਜਾਬ ਵਿਸਾਖੀ ਦੀ ਖੁਸ਼ੀ ਮਨਾ ਰਿਹਾ ਸੀ, ਉਦੋਂ ਹੋਰ ਪਾਸੇ ਜ਼ਿਲ੍ਹਾ ਗੁਰਦਾਸਪੁਰ ਦੇ ਕਾਦੀਆਂ ਹਲਕੇ ਦੇ ਪਿੰਡ ਨੀਲ ਕਲਾਂ ਵਿਚ ਇਕ 25 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਹਚਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਪਰਿਵਾਰ ਨੇ ਨੌਜਵਾਨ ਦੀ ਮੌਤ ਨੂੰ ਲੈ ਕੇ ਕਤਲ ਦਾ ਸ਼ੱਕ ਜਤਾਇਆ ਹੈ।
ਸੁਖਵਿੰਦਰ ਸਿੰਘ ਦੇ ਤਾਏ ਸੁਖਦੇਵ ਸਿੰਘ ਅਤੇ ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਕੱਲ੍ਹ ਸ਼ਾਮ ਗੁਰਦੁਆਰਾ ਮੱਕਾ ਸਾਹਿਬ ਵਿਖੇ ਸੇਵਾ ਕਰਨ ਗਿਆ ਸੀ। ਉੱਥੇ ਇੱਕ ਹੋਰ ਨੌਜਵਾਨ, ਜੋ ਪਿੰਡ ਦਾ ਹੀ ਰਹਿਣ ਵਾਲਾ ਹੈ, ਉਹ ਉਸ ਨੂੰ ਆਪਣੇ ਘਰ ਲੈ ਗਿਆ। ਅਗਲੇ ਦਿਨ ਦੁਪਹਿਰ 12 ਵਜੇ ਉਸ ਨੌਜਵਾਨ ਵੱਲੋਂ ਪਰਿਵਾਰ ਨੂੰ ਫੋਨ ਕਰ ਕੇ ਦੱਸਿਆ ਗਿਆ ਕਿ ਸੁਖਵਿੰਦਰ ਦੀ ਤਬੀਅਤ ਠੀਕ ਨਹੀਂ ਹੈ।
25 Year Old Youth Dies Under Mysterious Circumstances Family Suspects Murder
Recommended News

Trending
Punjab Speaks/Punjab
Just Now