April 23, 2025

Punjab Speaks Team / National
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ ਲਗਭਗ 26 ਮਾਸੂਮ ਲੋਕਾਂ ਦੀ ਜਾਨ ਚਲੀ ਗਈ। ਇਸ ਅੱਤਵਾਦੀ ਹਮਲੇ ਤੋਂ ਬਾਅਦ, ਅੱਜ ਯਾਨੀ ਬੁੱਧਵਾਰ ਨੂੰ, ਇਸ ਭਿਆਨਕ ਕਤਲੇਆਮ ਵਿੱਚ ਸ਼ਾਮਲ 3 ਅੱਤਵਾਦੀਆਂ ਦੇ ਸਕੈੱਚ ਜਾਰੀ ਕੀਤੇ ਗਏ ਹਨ। ਇਸ ਭਿਆਨਕ ਅੱਤਵਾਦੀ ਹਮਲੇ ਵਿੱਚ ਆਸਿਫ਼ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਦੇ ਸ਼ਾਮਲ ਹੋਣ ਦਾ ਸ਼ੱਕ ਹੈ।
ਜਿਸ ਰਸਤੇ ਤੋਂ ਇਹ ਅੱਤਵਾਦੀ ਪਹਿਲਗਾਮ ਦਾਖਲ ਹੋਏ, ਉਸ ਦਾ ਵੀ ਪਤਾ ਲੱਗ ਗਿਆ ਹੈ। ਸੂਤਰਾਂ ਅਨੁਸਾਰ, ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਅੱਤਵਾਦੀ ਲਗਭਗ 2 ਹਫ਼ਤੇ ਪਹਿਲਾਂ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਸਨ। ਫਿਰ ਉਹ ਰਾਜੌਰੀ ਅਤੇ ਵਧਾਵਨ ਹੁੰਦੇ ਹੋਏ ਪਹਿਲਗਾਮ ਪਹੁੰਚੇ। ਇਹ ਇਲਾਕਾ ਰਿਆਸੀ ਊਧਮਪੁਰ ਦੇ ਖੇਤਰ ਵਿੱਚ ਪੈਂਦਾ ਹੈ। ਇਸ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦਾ ਸ਼ੱਕ ਹੈ ਪਰ ਗੁਆਂਂਢੀ ਦੇਸ਼ ਪਾਕਿਸਤਾਨ ਨੇ ਇਸ ਵਿਚ ਦਖਲ ਹੋਣ ਤੋਂ ਸਾਫ ਇਨਕਾਰ ਕੀਤਾ ਹੈੈ।
Security Agencies Release Sketches Of 3 Suspected Terrorists Who Killed 26 Tourists
