April 23, 2025

Punjab Speaks Team / National
ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਈ ਇਕ ਅੱਤਵਾਦੀ ਘਟਨਾ ਦਾ ਸਮਰਥਨ ਕਰਨ ਵਾਲੇ ਤੇ ਅੱਤਵਾਦੀਆਂ ਅਤੇ ਪਾਕਿਸਤਾਨ ਨੂੰ ਥੈਂਕਯੂ ਲਿਖਣ ਵਾਲੇ ਇਕ ਮੁਸਲਮਾਨ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦਾ ਨਾਂ 31 ਸਾਲਾ ਨੌਸ਼ਾਦ ਹੈ। ਬਾਲੀਡੀਹ ਥਾਣੇ ਦੇ ਮਿੱਲਤ ਨਗਰ ਦਾ ਰਹਿਣ ਵਾਲਾ ਇਹ ਨੌਜਵਾਨ ਮੂਲ ਰੂਪ 'ਚ ਬਿਹਾਰ ਨਿਵਾਸੀ ਹੈ। ਉਸਦੇ ਪਿਤਾ ਬੋਕਾਰੋ ਇਸਪਾਤ ਪਲਾਂਟ ਦੇ ਸੇਵਾਮੁਕਤ ਮੁਲਾਜ਼ਮ ਹਨ। ਬਾਲੀਡੀਹ ਥਾਣੇ ਦੀ ਪੁਲਿਸ ਨੇ ਇਸਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।ਐਕਸ ਹੈਂਡਲ 'ਤੇ ਪੋਸਟ ਪਾਉਂਦੇ ਹੀ ਰਾਤ ਸਮੇਂ ਰਾਂਚੀ ਦੇ ਵਿਧਾਇਕ ਸੀਪੀ ਸਿੰਘ ਅਤੇ ਬੋਕਾਰੋ ਦੇ ਸਾਬਕਾ ਵਿਧਾਇਕ ਵਿਰਾਂਚੀ ਨਾਰਾਇਣ ਨੇ ਐਸਪੀ ਬੋਕਾਰੋ ਮਨੋਜ ਸਵਰਗਿਆਰੀ ਨੂੰ ਫੋਨ ਕਰ ਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ। ਬਾਲੀਡੀਹ ਦੇ ਥਾਣੇਦਾਰ ਨਵੀਨ ਕੁਮਾਰ ਸਿੰਘ ਨੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।
Police Arrested A Man Who Wrote Thank You To Terrorists And Pakistan For The Pahalgam Attack
