April 17, 2025

Punjab Speaks Team / Panjab
ਰਿਸ਼ਤੇਦਾਰ ਦੀ ਸੋਗ ਸਭਾ 'ਤੇ ਗਏ ਜਮੀਂਦਾਰ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਘਰ 'ਚੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਚਿੱਟੇ ਦਿਨ ਸਰੀਹ ਇਲਾਕੇ ਵਿੱਚ ਵਾਪਰੀ ਇਸ ਵਾਰਦਾਤ ਤੋਂ ਬਾਅਦ ਆਲੇ ਦੁਆਲੇ ਦੇ ਘਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਦਿੰਦਿਆਂ, ਪਿੰਡ ਸਰੀਹ ਦੇ ਵਾਸੀ ਗੁਰਮੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲੋਂ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ। ਬੀਤੇ ਦਿਨ ਉਹ ਆਪਣੇ ਘਰ ਨੂੰ ਤਾਲੇ ਲਗਾ ਕੇ ਪਤਨੀ ਅਤੇ ਬੇਟੇ ਨਾਲ ਸਗੋ ਸਭਾ ਵਿੱਚ ਸ਼ਾਮਿਲ ਹੋਣ ਚਲੇ ਗਏ। ਜਮੀਂਦਾਰ ਨੇ ਦੱਸਿਆ ਕਿ ਉਹ ਦੁਪਹਿਰੇ 2.30 ਵਜੇ ਜਦੋਂ ਵਾਪਸ ਆਏ ਤਾਂ ਘਰ ਦੇ ਤਾਲੇ ਟੁੱਟੇ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ। ਘਰ ਦੀਆਂ ਅਲਮਾਰੀਆਂ ਚੈੱਕ ਕਰਨ 'ਤੇ ਪਤਾ ਲੱਗਾ ਕਿ ਅਲਮਾਰੀਆਂ 'ਚੋਂ ਚਾਂਦੀ ਦਾ ਕੜਾ, ਇੱਕ ਚਾਂਦੀ ਦੀ ਚੈਨ, ਕੰਨਾਂ ਦੇ ਟੋਪਸ, ਇੱਕ ਘੜੀ ਅਤੇ 38 ਹਜ਼ਾਰ ਦੀ ਨਗਦੀ ਚੋਰੀ ਹੋ ਚੁੱਕੀ ਸੀ। ਸ਼ਾਤਰ ਚੋਰ ਜਾਂਦੇ ਸਮੇਂ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਚੋਰੀ ਕਰਕੇ ਲੈ ਗਏ।
Burglary In Broad Daylight At Landlord S House Cash And Jewellery Stolen After Breaking The Locks
