April 17, 2025

Punjab Speaks Team / Panjab
ਪੰਜਾਬ ਵਿੱਚ ਨਸ਼ਾ ਤਸਕਰੀ ਖਿਲਾਫ ਛੇੜੀ ਜੰਗ ਦੌਰਾਨ ਵੱਡਾ ਖੁਲਾਸਾ ਹੋਇਆ ਹੈ। ਸੂਬੇ ਵਿੱਚ ਨਸ਼ਾ ਤਸਕਰੀ ਵਿੱਚ ਵੱਡੀ ਗਿਣਤੀ ਔਰਤਾਂ ਸ਼ਾਮਲ ਹਨ। ਪੰਜਾਬ ਪੁਲਿਸ ਨੇ 1 ਮਾਰਚ, 2025 ਤੋਂ ਹੁਣ ਤੱਕ 407 ਮਹਿਲਾ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਜ ਪੁਲਿਸ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, ਇਹ ਪਹਿਲੀ ਵਾਰ ਹੈ ਜਦੋਂ ਐਨਡੀਪੀਐਸ ਐਕਟ ਤਹਿਤ ਇੰਨੀ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਦਰਅਸਲ ਪੁਲਿਸ ਨੇ ਅਜੇ ਤੱਕ ਸਿਰਫ ਉਨ੍ਹਾਂ ਔਰਤਾਂ ਨੂੰ ਕਾਬੂ ਕੀਤਾ ਹੈ ਜੋ ਸ਼ਰੇਆਮ ਨਸ਼ਾ ਤਸਕਰੀ ਕਰਦੀਆਂ ਸੀ। ਉਂਝ ਨਸ਼ਾ ਤਸਕਰੀ ਵਿੱਚ ਔਰਤਾਂ ਦੀ ਸ਼ਮੂਲੀਅਤ ਵੱਡੇ ਪੱਧਰ ਉਪਰ ਹੈ। ਨਸ਼ੇ ਦੀ ਸਪਲਾਈ ਲਈ ਔਰਤਾਂ ਨੂੰ ਵਰਤਿਆ ਜਾ ਰਿਹਾ ਹੈ। ਔਰਤਾਂ ਉਪਰ ਜ਼ਿਆਦਾ ਸ਼ੱਕ ਨਹੀਂ ਕੀਤਾ ਜਾਂਦਾ। ਇਸ ਲਈ ਉਹ ਆਸਾਨੀ ਨਾਲ ਨਸ਼ਾ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾ ਦਿੰਦੀਆਂ ਹਨ। ਹੁਣ ਪੁਲਿਸ ਅਗਲੀਆਂ ਕੜੀਆਂ ਤੋੜਨ ਲਈ ਵੀ ਕੰਮ ਕਰ ਰਹੀ ਹੈ।
Women are at the forefront of drug smuggling police arrest 407 lady smugglers
