ਕੈਨੇਡਾ 'ਚ ਐਡਵਾਂਸ ਪੋਲਿੰਗ ਲਈ ਵੋਟਰਾਂ 'ਚ ਭਾਰੀ ਉਤਸ਼ਾਹ, ਇਨ੍ਹਾਂ ਤਰੀਕਿਆਂ ਨਾਲ ਪਾ ਸਕਦੇ ਹੋ ਵੋਟ
April 19, 2025

Punjab Speaks Team / Panjab
ਕੈਨੇਡਾ-ਫੈਡਰਲ ਚੋਣਾਂ ਲਈ ਦੇਸ਼ ਭਰ ਵਿਚ ਐਡਵਾਂਸ ਪੋਲਿੰਗ ਬੀਤੇ ਦਿਨੀਂ ਯਾਨੀਕਿ ਸ਼ੁੱਕਰਵਾਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਇਸ ਵਿੱਚ ਰਜਿਸਟਰਡ ਵੋਟਰ 18 ਤੋਂ 21 ਅਪ੍ਰੈਲ ਤੱਕ ਨਿਰਧਾਰਿਤ ਪੋਲਿੰਗ ਸਟੇਸ਼ਨ ਵਿਚ ਜਾਂ ਨਜ਼ਦੀਕੀ Elections ਕੈਨੇਡਾ ਦਫ਼ਤਰ ਵਿੱਚ ਡਾਕ ਰਾਹੀਂ ਜਾਂ ਇਨ-ਪਰਸਨ ਸਪੈਸ਼ਲ ਬੈਲਟ ਰਾਹੀਂ ਵੋਟ ਪਾ ਸਕਦੇ ਹਨ।ਦੱਸ ਦਈਏ ਕਿ ਵੋਟ ਪਾਉਣ ਲਈ ਸਵੇਰ 9 ਵਜੇ ਤੋਂ ਸ਼ਾਮ 9 ਵਜੇ ਤੱਕ ਦਾ ਸਮਾਂ ਹੈ। ਬਰੈਂਪਟਨ ਵਿੱਚ ਭਾਰੀ ਗਿਣਤੀ ਵਿੱਚ ਵੋਟਰ ਆਪਣੀ ਵੋਟ ਪਾਉਣ ਲਈ ਪੁੱਜ ਰਹੇ ਹਨ। ਸਾਡੇ ਨਾਲ ਗੱਲਬਾਤ ਕਰਦੇ ਲਿਬਰਲ ਸਮਰਥਕਾਂ ਨੇ ਆਪਣੀ ਵੱਡੀ ਜਿੱਤ ਦਾ ਦਾਅਵਾ ਕੀਤਾ। ਕੰਸਰਵੇਟਿਵ ਪਾਰਟੀ ਦੇ ਸਮਰਥਕਾਂ ਨੇ ਜ਼ਿਆਦਾ ਪੋਲਿੰਗ ਨੂੰ ਆਪਣੀ ਜਿੱਤ ਦੱਸਿਆ। ਯਾਦ ਰਹੇ ਕੈਨੇਡਾ ਵਿੱਚ ਅਜੇ ਵੀ ਵੋਟ ਬੈਲਟ ਪੇਪਰ 'ਤੇ ਹੀ ਪੈਂਦੀ ਹੈ। ਚੋਣਾਂ ਦਾ ਆਖਰੀ ਦਿਨ ਸੋਮਵਾਰ 28 ਅਪ੍ਰੈਲ ਹੈ।
Voters Are Very Enthusiastic About Advance Polling In Canada You Can Vote In These Ways
Recommended News

Trending
Punjab Speaks/Punjab
Just Now