April 19, 2025

Punjab Speaks Team / Panjab
ਆਈਏਐੱਨਐੱਸ ਅਨੁਸਾਰ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ 1 ਮਈ ਤੋਂ ਦੇਸ਼ ਭਰ ਵਿਚ ਸੈਟੇਲਾਈਟ-ਅਧਾਰਤ ਟੋਲ ਵਸੂਲੀ ਸ਼ੁਰੂ ਕਰਨ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਇਹ ਸਪੱਸ਼ਟੀਕਰਨ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਹੈ ਕਿ ਮੌਜੂਦਾ ਫਾਸਟੈਗ ਪ੍ਰਣਾਲੀ ਨੂੰ 1 ਮਈ 2025 ਤੋਂ ਸੈਟੇਲਾਈਟ-ਅਧਾਰਤ ਟੋਲ ਵਸੂਲੀ ਰਾਹੀਂ ਬਦਲ ਦਿੱਤਾ ਜਾਵੇਗਾ।
ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਕਿ ਟੋਲ ਪਲਾਜ਼ਿਆਂ ’ਤੇ ਵਾਹਨਾਂ ਦੀ ਨਿਰਵਿਘਨ ਅਤੇ ਰੁਕਾਵਟ-ਮੁਕਤ ਆਵਾਜਾਈ ਨੂੰ ਯਕੀਨੀ ਬਣਾਉਣ ਅਤੇ ਯਾਤਰਾ ਦੇ ਸਮੇਂ ਨੂੰ ਘਟਾਉਣ ਲਈ ਨਵਾਂ ਸਿਸਟਮ ਪੇਸ਼ ਕੀਤਾ ਜਾ ਰਿਹਾ ਹੈ। ਇਸ ਦਾ ਨਾਂ ਆਟੋਮੈਟਿਕ ਨੰਬਰ ਪਲੇਟ ਪਛਾਣ ਅਤੇ ਫਾਸਟੈਗ ਅਧਾਰਤ ਬੈਰੀਅਰ-ਲੈੱਸ ਟੋਲਿੰਗ ਸਿਸਟਮ ਹੈ। ਇਹ ਪ੍ਰਣਾਲੀ ਚੁਣੇ ਹੋਏ ਟੋਲ ਪਲਾਜ਼ਿਆਂ ’ਤੇ ਲਾਗੂ ਕੀਤੀ ਜਾਵੇਗੀ।
Will Satellite Based Toll Collection Be Implemented From May 1 The Union Ministry Of Road Transport And Highways Gave This Answer
