May 1, 2025

Punjab Speaks Team / Panjab
ਭਾਖੜਾ ਡੈਮ ਤੋਂ 8500 ਕਿਊਸਿਕ ਵਾਧੂ ਪਾਣੀ ਹਰਿਆਣਾ ਨੂੰ ਦੇਣ ਦੇ ਹੁਕਮਾਂ ਤੋਂ ਬਾਅਦ ਸਵੇਰ ਤੋਂ ਹੀ ਨੰਗਲ ਡੈਮ ਤੇ ਪੁਲਿਸ ਦਾ ਜਮਾਵੜਾ ਰਿਹਾ, ਜਿੱਥੇ ਸਵੇਰੇ ਐਸਐਸਪੀ ਰੂਪਨਗਰ ਸ਼ੁਭਮ ਅਗਰਵਾਲ ਪਹੁੰਚੇ ਉੱਥੇ ਹੀ ਬੀਬੀਐਮਬੀ ਦੇ ਚੀਫ ਇੰਜੀਨੀਅਰ ਸੀਪੀ ਸਿੰਘ ਐਸ ਪੀ ਡੀ ਗੁਰਦੀਪ ਸਿੰਘ ਗੋਸਲ ਵੀ ਉੱਥੇ ਪਹੁੰਚ ਗਏ ।ਮੰਨਿਆ ਜਾ ਰਿਹਾ ਸੀ ਕਿ ਅੱਜ ਭਾਖੜਾ ਡੈਮ ਤੋਂ 8500 ਕਿਊਸਿਕ ਪਾਣੀ ਹਰਿਆਣੇ ਨੂੰ ਛੱਡਿਆ ਜਾਵੇਗਾ। ਸਭ ਤੋਂ ਪਹਿਲਾਂ ਸਵੇਰੇ ਪੁਲਿਸ ਵੱਲੋਂ ਨੰਗਲ ਡੈਮ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ , ਉਸ ਤੋਂ ਬਾਅਦ ਇੱਕ ਇੱਕ ਕਰਕੇ ਬੀਬੀਐਮਬੀ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਪਹੁੰਚਣੇ ਸ਼ੁਰੂ ਹੋ ਗਏ ।ਸਾਰੇ ਮਾਮਲੇ ਤੋਂ ਪੱਤਰਕਾਰਾਂ ਨੂੰ ਦੂਰ ਰੱਖਿਆ ਗਿਆ ਤੇ ਗੇਟ ਨੂੰ ਬੰਦ ਕਰਕੇ ਹੀ ਰੱਖਿਆ ਗਿਆ ।
ਸ਼੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਦੇ ਵਿੱਚ ਸਿਰਫ 4500 ਕਿਊਸਿਕ ਪਾਣੀ ਹੀ ਛੱਡਿਆ ਗਿਆ ਜਦੋਂ ਕਿ ਇਸ ਨਹਿਰ ਵਿੱਚ 10 ਹਜਾਰ ਕਿਊਸਿਕ ਤੋਂ ਵੱਧ ਪਾਣੀ ਹੁੰਦਾ ਹੈ। ਇਸੇ ਤਰ੍ਹਾਂ ਹੀ ਨੰਗਲ ਹਾਈਡਲ ਚੈਨਲ ਦੇ ਵਿੱਚ ਅੱਜ 9500 ਕਿਊਸਿਕ ਪਾਣੀ ਹੀ ਛੱਡਿਆ ਗਿਆ ਸੀ ਜਦੋਂ ਕਿ ਇੱਥੇ ਵੀ ਪਾਣੀ 10 ਹਜਾਰ ਤੋਂ ਵੱਧ ਰਹਿੰਦਾ ਹੈ। ਇਸ ਸਬੰਧੀ ਜਦੋਂ ਅਧਿਕਾਰੀਤ ਤੌਰ ਤੇ ਜਾਣਕਾਰੀ ਦੇਣ ਲਈ ਡੀਐਸਪੀ ਨੰਗਲ ਕੁਲਬੀਰ ਸਿੰਘ ਠੱਕਰ ਸਿੱਧੂ ਆਏ ਤਾਂ ਉਹਨਾਂ ਨੇ ਸਿਰਫ ਇਨਾ ਹੀ ਕਿਹਾ ਕਿ ਇਹ ਇੱਕ ਰੂਟੀਨ ਚੈਕਿੰਗ ਹੈ ਅਤੇ ਡੈਮ ਦੀ ਚੈਕਿੰਗ ਕਰਨ ਲਈ ਪੁਲਿਸ ਅਧਿਕਾਰੀ ਪਹੁੰਚੇ ਹਨ , ਪਰ ਉਹ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ ਕਿ ਬੀਬੀਐਮਬੀ ਅਧਿਕਾਰੀਆਂ ਦਾ ਇਨਾ ਇਕੱਠ ਕਿਸ ਕਰਕੇ ਹੋਇਆ ਤੇ 8500 ਕਿਊਸਿਕ ਪਾਣੀ ਛੱਡਿਆ ਜਾਵੇਗਾ ਕਿ ਨਹੀਂ । ਉਹਨਾਂ ਦਾ ਕਹਿਣਾ ਸੀ ਸਬੰਧੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਹੀ ਵਧੇਰੇ ਜਾਣਕਾਰੀ ਦੇ ਸਕਦੇ ਹਨ।
Orders To Release 8500 Cusecs Of Water For Haryana Heavy Police Deployment At Nangal Dam
