Baath Castle ਮੈਰਿਜ ਪੈਲੇਸ ਚ ਚਲੀਆਂ ਗੋਲੀਆਂ ,ਦੋ ਦੀ ਮੌਤ , ਜਾਣੋ ਕੀ ਸੀ ਪੂਰਾ ਮਸਲਾ ਤੇ ਪੁਲਿਸ ਨੇ ਕੀ ਲਿਆ ਐਕਸ਼ਨ     ਆਪ ਪਾਰਟੀ ਨੇ ਬਲਤੇਜ ਪੰਨੂ ਨੂੰ ਸੌਂਪੀ ਨਵੀਂ ਜਿੰਮੇਵਾਰੀ, ਪੰਜਾਬ ਮੀਡੀਆ ਦੇ ਹੋਣਗੇ ਇੰਚਾਰਜ    “10 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਵਿਰੋਧੀ ਗ੍ਰਿਫ਼ਤਾਰ, ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ”    ਸ਼ਿਵ ਸੈਨਾ ਆਗੂ ਦੇ ਪੁੱਤਰ ’ਤੇ ਹਮਲਾ, ਪਿਤਾ ਜ਼ਖਮੀ; ਫਗਵਾੜਾ ’ਚ ਹਿੰਦੂ ਸੰਗਠਨਾਂ ਵੱਲੋਂ ਬੰਦ ਦਾ ਸੱਦਾ    ਦਿੱਲੀ 'ਚ ਕਿਸੇ ਵੱਡੇ ਅੱਤਵਾਦੀ ਹਮਲੇ ਦਾ ਸੰਕੇਤ ਨਹੀਂ ਧਮਕੀ ਭਰੇ ਈਮੇਲ, 2 ਸਾਲਾਂ 'ਚ ਮਿਲ ਚੁਕੀਆਂ ਹਨ ਹਜ਼ਾਰਾਂ ਧਮਕੀਆਂ ..    ਜਲੰਧਰ ਵਿੱਚ ਮਸ਼ਹੂਰ ਅਗਰਵਾਲ ਢਾਬੇ ‘ਤੇ GST ਛਾਪਾ, 3 ਕਰੋੜ ਨਕਦੀ ਬਰਾਮਦ; ਟੈਕਸ ਚੋਰੀ ਦਾ ਭਿਆਨਕ ਖੁਲਾਸਾ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਸ਼ਿਰਕਤ ਕੀਤੀ    ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਵੀਹ ਗੋਲ਼ੀਆਂ, ਗੈਂਗਸਟਰ ਕੈਸ਼ਵ ਸ਼ਿਵਾਲਾ ਦਾ ਇੱਕ ਜ਼ਖ਼ਮੀ    ਦਿੱਲੀ ਧਮਾਕੇ ਮਗਰੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ, 15 ਮੁਲਜ਼ਮ ਗ੍ਰਿਫ਼ਤਾਰ; ਸੀਐਮ ਸਰਮਾ ਨੇ ਨਾਵਾਂ ਦਾ ਕੀਤਾ ਖੁਲਾਸਾ    ਟਰੱਕ ਨਾਲ ਟਕਰਾਉਣ ਤੋਂ ਬਾਅਦ ਰੋਡਵੇਜ਼ ਬੱਸ ਪਲਟੀ, ਡਰਾਈਵਰ ਦੀ ਮੌਤ; ਸੜਕ ’ਤੇ ਮਚਿਆ ਹੰਗਾਮਾ   
ਮੁਲਾਜ਼ਮ ਪੱਕੇ ਕਰਨ ਤੋਂ ਬਾਅਦ ਫੈਸਲਾ ਵਾਪਸ ਨਹੀਂ ਹੋ ਸਕਦਾ — ਹਾਈ ਕੋਰਟ ਦੀ ਨਿਗਮ ਨੂੰ ਤਿੱਖੀ ਟਿੱਪਣੀ
February 20, 2026
The-Decision-Cannot-Be-Reversed-

Punjab Speaks Team / Panjab

ਚੰਡੀਗੜ੍ਹ, 20 ਫਰਵਰੀ 2026 :- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਨਗ੍ਰੇਨ ਨੂੰ ਝਾੜ ਪਾਉਂਦਿਆਂ ਉਸ ਵੱਲੋਂ ਲਗਪਗ ਇਕ ਦਰਜਨ ਅਪੀਲਾਂ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ 2016-17 ’ਚ ਨਿਯਮਤ ਨਿਯੁਕਤੀਆਂ ਪ੍ਰਾਪਤ ਕਰਮਚਾਰੀਆਂ ਨੂੰ 10,300-34,800 ਰੁਪਏ ਦੀ ਤਨਖਾਹ, 4,400 ਰੁਪਏ ਗ੍ਰੇਡ ਪੇਅ ਤੇ ਸਾਰੇ ਭੱਤਿਆਂ ਤੇ ਲਾਭ ਦੇਣ ਦੇ ਇਕਹਿਰੇ ਜੱਜ ਦੇ ਹੁਕਮ ਨੂੰ ਕਾਇਮ ਰੱਖਿਆ ਹੈ। ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਤੇ ਜਸਟਿਸ ਦੀਪਕ ਮਨਚੰਦਾ ਦੀ ਬੈਂਚ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਨਿਗਮ ਦੀ ਕਾਰਵਾਈ ਮਨਮਰਜ਼ੀ, ਭੇਦਭਾਵ ਅਤੇ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਹੈ। ਅਦਾਲਤ ਨੇ ਸਪਸ਼ਟ ਕੀਤਾ ਕਿ ਇਕ ਵਾਰ ਸੇਵਾਵਾਂ ਨਿਯਮਤ ਕਰਨ ਮਗਰੋਂ ਬਿਨਾਂ ਕਿਸੇ ਠੋਸ ਅਤੇ ਉੱਚਿਤ ਕਾਰਨ ਦੇ ਲਾਭ ਨਹੀਂ ਲੈ ਸਕਦੇ। ਮਾਮਲਾ 2009-11 ਵਿਚਾਲੇ ਪਾਰਦਰਸ਼ੀ ਇਸ਼ਤਿਹਾਰ ਪ੍ਰਕਿਰਿਆ ਨਾਲ ਭਰਤੀ ਕਰਮਚਾਰੀਆਂ ਨਾਲ ਜੁੜਿਆ ਹੈ। ਇਹ ਕਰਮਚਾਰੀ ਪਹਿਲੇ ਸਮਝੌਤੇ ’ਤੇ ਕਾਰਜਸ਼ੀਲ ਰਹੇ ਅਤੇ ਬਾਅਦ ਵਿਚ ਦਸੰਬਰ 2016 ਤੇ ਜਨਵਰੀ 2017 ’ਚ ਉਨ੍ਹਾਂ ਨੂੰ ਨਿਯਮਤ ਨਿਯੁਕਤੀ ਪੱਤਰ ਜਾਰੀ ਕੀਤੇ ਗਏ। ਨਿਗਮ ਦੇ ਨਿਰਦੇਸ਼ਕ ਮੰਡਲ ਨੇ 25 ਨਵੰਬਰ 2011 ਅਤੇ 28 ਜੁਲਾਈ 2016 ਦੀਆਂ ਤਜਵੀਜ਼ਾਂ ਰਾਹੀਂ ਸੂਬੇ ਦੀ 2011 ਪੱਕੇ ਕਰਨ ਦੀ ਨੀਤੀ ਅਪਣਾਈ ਸੀ, ਜਿਸ ਅਨੁਸਾਰ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਵਾਲਿਆਂ ਨੂੰ ਨਿਯਮਿਤ ਕੀਤਾ ਜਾਣਾ ਸੀ। ਇਸ ਦੇ ਬਾਵਜੂਦ ਨਿਗਮ ਨੇ ਨਿਯਮਿਤ ਤਨਖਾਹ ਨਹੀਂ ਜਾਰੀ ਕੀਤੀ। ਸਾਲ 2020 ਅਤੇ 2021 ’ਚ ਪ੍ਰਬੰਧ ਨਿਰਦੇਸ਼ਕ ਨੇ ਬੋਰਡ ਦੀ ਸਹਿਮਤੀ ਦੇ ਬਿਨਾਂ ਪਹਿਲਾਂ ਦਿੱਤੇ ਗਏ ਲਾਭ ਵਾਪਸ ਲੈਣ ਦੇ ਹੁਕਮ ਪਾਸ ਕਰ ਦਿੱਤੇ। ਪ੍ਰਭਾਵਿਤ ਕਰਮਚਾਰੀਆਂ ਨੇ ਹਾਈ ਕੋਰਟ ਦਾ ਦਰਵਾਜਾ ਖੜਕਾਇਆ, ਜਿੱਥੇ ਉਨ੍ਹਾਂ ਦੇ ਪੱਖ ਵਿਚ ਫੈਸਲਾ ਸੁਣਾਇਆ। ਇਕ ਦੇ ਖਿਲਾਫ ਨਿਗਮ ਨੇ ਅਪੀਲ ਦਾਖਲ ਕੀਤੀ ਸੀ।



The Decision Cannot Be Reversed After Making The Employee Permanent High Court s Sharp Remark To The Corporation


Recommended News
Punjab Speaks ad image
Trending
Just Now