ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਪੱਕੀ ਫ਼ਸਲ ’ਤੇ ਗੜੇਮਾਰੀ ਨੇ ਵਿਸਾਖੀ ਦੀਆਂ ਖੁਸ਼ੀਆਂ ਮੰਦ ਕਰ ਦਿੱਤੀਆਂ
April 13, 2026
Hailstorm-On-Ripe-Crops-Mars-Bai

Punjab Speaks Team / Punjab

13 ਅਪ੍ਰੈਲ 2026 :ਕਿਤੇ ਅੱਜ ਧਨੀ ਰਾਮ ਚਾਤ੍ਰਿਕ ਪੰਜਾਬ ਦੀ ਕਿਸਾਨੀ ਨੂੰ ਤੱਕਦਾ ਤਾਂ ਕਦੇ ਨਾ ਲਿਖਦਾ- ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।’ ਜਿਨ੍ਹਾਂ ਦੀ ਪੈਲੀ ਜੋਬਨ ਰੁੱਤੇ ਮਰ ਗਈ, ਉਹ ਕਿਸ ਹੌਸਲੇ ਦਮਾਮੇ ਮਾਰਨ! ਵਿਸਾਖ ਮਹੀਨੇ ਪੱਕੀ ਕਣਕ ’ਤੇ ਹੋਈ ਗੜੇਮਾਰੀ ਨੂੰ ਝੱਲ ਰਿਹਾ ਕਿਸਾਨ ਕਿਵੇਂ ਦਮਾਮੇ ਜਾਣ ਦਾ ਦਮ ਭਰੇ? ਐਤਕੀਂ ਵਿਸਾਖ ਮਹੀਨਾ ਚੜ੍ਹਨ ਤੋਂ ਪਹਿਲਾਂ ਹੀ ਪੈਲੀਆਂ ’ਤੇ ਮੀਂਹ ਚੜ੍ਹ ਆਇਆ। ਹੁਣ ਤੱਕ 1.30 ਲੱਖ ਏਕੜ ਫ਼ਸਲ ਨੁਕਸਾਨੀ ਗਈ ਹੈ।

ਕੇਂਦਰੀ ਟੀਮ ਅੱਜ ਬੁੱਝੀਆਂ ਪੈਲੀਆਂ ਤੇ ਬੁਝੇ ਚਿਹਰੇ ਦੇਖ ਕੇ ਅਨੁਮਾਨ ਲਗਾਏਗੀ ਕਿ ਝੱਖੜ ਕਿੰਨਾ ਕੁ ਝੁੱਲਿਆ ਹੈ। ਪਿਛਲੇ ਵਰ੍ਹੇ ਹੜ੍ਹਾਂ ਦੀ ਮਾਰ ਵਿੱਚ ਛੇ ਲੱਖ ਏਕੜ ਤੋਂ ਵੱਧ ਪੈਲੀ ਰੁੜ੍ਹ ਗਈ। ਮੁਕਤਸਰ ਅਤੇ ਫ਼ਾਜ਼ਿਲਕਾ ਦੇ ਹਜ਼ਾਰਾਂ ਕਿਸਾਨਾਂ ਦੇ ਘਰਾਂ ਵਿੱਚ ਉਦਾਸੀ ਛਾਈ ਹੋਈ ਹੈ। ਕਣਕਾਂ ਦਾ ਰੰਗ ਕਿਤੇ ਸੁਨਹਿਰੀ ਹੈ ਅਤੇ ਕਿਤੇ ਮੀਂਹਾਂ ਨੇ ਕਾਲਾ ਪਾ ਦਿੱਤਾ ਹੈ। ਜਿਨ੍ਹਾਂ ਘਰਾਂ ’ਚ ਵਿਸਾਖ ਮਹੀਨੇ ਵਿੱਚ ਖ਼ੁਦਕੁਸ਼ੀ ਦਾ ਸੁਨੇਹਾ ਆਇਆ, ਉਨ੍ਹਾਂ ਦੇ ਜ਼ਖ਼ਮ ਵਿਸਾਖੀ ਮੁੜ ਹਰੇ ਕਰ ਦਿੰਦੀ ਹੈ। ਵਿਸਾਖ ਮਹੀਨੇ ਤੋਂ ਪਹਿਲਾਂ ਫ਼ਰੀਦਕੋਟ ਦੇ ਪਿੰਡ ਹਰੀ ਨੌ ਦੇ ਸਕੇ ਭਰਾ ਜਸਵਿੰਦਰ ਸਿੰਘ ਤੇ ਜਸਕਰਨ ਸਿੰਘ ਸ਼ੂਕਦੀ ਗੱਡੀ ਅੱਗੇ ਕੁੱਦ ਕੇ ਖ਼ੁਦਕੁਸ਼ੀ ਕਰ ਗਏ ਸਨ। ਬਠਿੰਡਾ ਦੇ ਪਿੰਡ ਗਹਿਰੀ ਬਾਰਾ ਸਿੰਘ ਦਾ ਕਿਸਾਨ ਜਗਸੀਰ ਸਿੰਘ ਅੱਜ ਤੋਂ ਸੱਤ ਸਾਲ ਪਹਿਲਾਂ ਵਿਸਾਖੀ ਵਾਲੇ ਦਿਨ ਦਮਦਮਾ ਗਿਆ, ਮੱਥਾ ਟੇਕਿਆ ਤੇ ਘਰ ਆ ਕੇ ਖ਼ੁਦਕੁਸ਼ੀ ਕਰ ਲਈ। ਜਗਸੀਰ ਦੇ ਪਰਿਵਾਰ ਦੇ ਕਲੇਜੇ ਵਿਸਾਖੀ ਦਿਹਾੜਾ ਧੂਹ ਪਾਉਂਦਾ ਹੈ।

ਫ਼ਾਜ਼ਿਲਕਾ ਦੇ ਪਿੰਡ ਵਜੀਦਪੁਰ ਭੋਮਾ ਦਾ ਕਿਸਾਨ ਸਿਕੰਦਰ ਸਿੰਘ ਜਿਸ ਦਿਨ ਜ਼ਿੰਦਗੀ ਦੀ ਜੰਗ ਹਾਰਿਆ, ਉਸ ਦਿਨ ਵਿਸਾਖੀ ਦਿਹਾੜਾ ਸੀ। ਦਿੜ੍ਹਬਾ ਦਾ ਕਿਸਾਨ ਸੁਖਦੇਵ ਸਿੰਘ ਵੀ ਕਾਫ਼ੀ ਵਰ੍ਹੇ ਪਹਿਲਾਂ ਵਿਸਾਖੀ ਵਾਲੇ ਦਿਨ ਖ਼ੁਦਕੁਸ਼ੀ ਦੇ ਰਾਹ ਚਲਾ ਗਿਆ। ਦਸ ਸਾਲ ਬਾਅਦ ਵੀ ਇਸ ਪੀੜਤ ਪਰਿਵਾਰ ਨੂੰ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਨਹੀਂ ਮਿਲਿਆ। ਮਾਨਸਾ ਦੇ ਪਿੰਡ ਟਾਂਡੀਆਂ ਦਾ ਜਸਪਾਲ ਸਿੰਘ ਵੀ ਸਾਲ 2022 ’ਚ ਵਿਸਾਖੀ ਵਾਲੇ ਦਿਨ ਖ਼ੁਦਕੁਸ਼ੀ ਕਰ ਗਿਆ ਸੀ। ਲੰਘੇ ਚਾਰ ਵਰ੍ਹਿਆਂ ਤੋਂ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਮਿਲਿਆ ਅਤੇ ਨਾ ਹੀ ਸਰਕਾਰ ਨੇ ਕਦੇ ਬਜਟ ਰੱਖਿਆ ਹੈ। ਪਿੰਡ ਅਲੀਸ਼ੇਰ ਸਿੰਘ ਦਾ ਕਿਸਾਨ ਨਿਰਮਲ ਸਿੰਘ ਆਖਦਾ ਹੈ ਕਿ ਕਿਸਾਨ ਲਈ ਵੱਡਾ ਫ਼ਿਕਰ ਹੁਣ ਦਾਣਿਆਂ ਦਾ ਹੈ, ਨਾ ਕਿ ਮੇਲਿਆਂ ਦਾ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਆਖਦਾ ਹੈ ਕਿ ਕੋਈ ਵੀ ਸਰਕਾਰ ਕਿਸਾਨ ਦੇ ‘ਦਮਾਮੇ’ ਬਹਾਲ ਨਹੀਂ ਕਰ ਸਕੀ। ਪਿੰਡ ਕਮਾਲੂ ਦਾ ਮੇਜਰ ਸਿੰਘ ਆਖਦਾ ਹੈ ਕਿ ਕਿਸਾਨ ਪਰਿਵਾਰ ਹੁਣ ਦਮਦਮੇ ਇਸ ਆਸ ਨਾਲ ਜਾਂਦੇ ਹਨ ਕਿ ਖੌਰੇ ਦੁੱਖਾਂ ਵਾਲੀ ਰਾਤ ਹੀ ਕੱਟੀ ਜਾਵੇ।

ਕਿਸਾਨੀ ਕਰਜ਼ਾ ਇੱਕ ਲੱਖ ਕਰੋੜ ਤੋਂ ਪਾਰ

ਸਟੇਟ ਲੈਵਲ ਬੈਂਕਰਜ਼ ਕਮੇਟੀ ਪੰਜਾਬ ਦੀ ਦਸੰਬਰ 2025 ਦੀ ਰਿਪੋਰਟ ਅਨੁਸਾਰ ਸੂਬੇ ਦੇ ਕਿਸਾਨਾਂ ਸਿਰ ਇਕੱਲੇ ਬੈਂਕਾਂ ਦਾ 1.01 ਲੱਖ ਕਰੋੜ ਦਾ ਕਰਜ਼ਾ ਹੈ ਜੋ 2019 ਵਿੱਚ 65,310 ਕਰੋੜ ਰੁਪਏ ਸੀ। ਕਰੀਬ 36 ਹਜ਼ਾਰ ਕਰੋੜ ਦਾ ਕਰਜ਼ਾ ਸੱਤ ਵਰ੍ਹਿਆਂ ’ਚ ਵਧ ਗਿਆ ਹੈ। ਕਿਸਾਨ ਆਗੂ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਦੁੱਖ ਕੱਟਣ ਲਈ ਕਿਸੇ ਵੀ ਸਰਕਾਰ ਨੇ ਖੇਤੀ ਨੀਤੀ ਲਾਗੂ ਨਹੀਂ ਕੀਤੀ।

Hailstorm On Ripe Crops Mars Baisakhi Celebrations


Recommended News
Trending
Just Now