May 7, 2026
Punjab Speaks Team / Punjab
ਮੁਹਾਲੀ 07 ਮਈ 2026 :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਜਾਣ ਵਾਲੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ‘ਤੇ ਇਹ ਚਿਤਾਵਨੀ ਦਿੱਤੀ ਸੀ ਕਿ ਭਾਜਪਾ ਵਿੱਚ ਜਾ ਕੇ ਉਹ ਬਚ ਨਹੀਂ ਸਕਣਗੇ।
ਹੁਣ ਈਡੀ ਵੀ ਐਕਸ਼ਨ ਮੋਡ ਚ ਆ ਗਈ ਹੈ। ਈਡੀ ਦੀ ਟੀਮ ਨੇ ਅੱਜ ਖਰੜ ਦੀ ਨਾਮੀ ਹਾਊਸਿੰਗ ਸੁਸਾਇਟੀ ਵੈਸਟਰਨ ਟਾਵਰ ਵਿੱਚ ਸਵੇਰੇ ਈਡੀ ਰੇਡ ਕੀਤੀ। ਈਡੀ ਦੀ ਇਹ ਕਾਰਵਾਈ ਮਨੀ ਲਾਂਡਰਿੰਗ ਨਾਲ ਜੁੜੇ ਕਿਸੇ ਵੱਡੇ ਮਾਮਲੇ ਦੀ ਜਾਂਚ ਦਾ ਹਿੱਸਾ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਦਿੱਲੀ ਤੋਂ ਈਡੀ ਦੀ ਟੀਮ ਸਵੇਰੇ ਸੱਤ ਵਜੇ ਖਰੜ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਇਸ ਸੁਸਾਇਟੀ ਵਿੱਚ ਨਿਤਿਨ ਕੁਮਾਰ ਨਾਂਅ ਦਾ ਵਿਅਕਤੀ ਰਹਿੰਦਾ ਹੈ, ਜੋ ਆਈਟੀ ਕੰਪਨੀ ਦਾ ਕਾਰੋਬਾਰੀ ਹੈ। ਉਸ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਇਕ ਓਐਸਡੀ ਰਾਜਬੀਰ ਸਿੰਘ ਦੇ ਬਹੁਤ ਕਰੀਬੀ ਦੱਸਿਆ ਜਾ ਰਿਹਾ ਹੈ। ਪਰ ਅਧਿਕਾਰਤ ਤੌਰ ‘ਤੇ ਹਾਲੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਈਡੀ ਵੱਲੋਂ ਉਸ ਦੇ ਫਲੈਟ ਦੀ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਈਡੀ ਨੇ ਫਲੈਟ ਚੋਂ ਪੈਸਿਆਂ ਨਾਲ ਭਰਿਆ ਇਕ ਬੈਗ ਵੀ ਥੱਲੇ ਸੁੱਟਿਆ ਗਿਆ।
ਈਡੀ ਦੀ ਟੀਮ ਸ਼ਾਮਲ ਕੋਈ ਵੀ ਅਧਿਕਾਰੀ ਇਸ ਛਾਪੇਮਾਰੀ ਬਾਰੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ। ਪਿਛਲੇ ਕੁੱਝ ਸਮੇਂ ਤੋਂ ਈਡੀ ਵੱਲੋਂ ਵਿਰੋਧੀਆਂ ਪਾਰਟੀਆਂ ਦੇ ਆਗੂਆਂ ਅਤੇ ਉਨ੍ਹਾਂ ਨਾਲ ਜੁੜੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ED s Big Action In Kharar s Posh Society Search Continued For Hours In IT Businessman s Flat