ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਅਨੀਮੀਆ ਮੁਕਤ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ: ਡਾਕਟਰ ਨਵਦੀਪ ਕੌਰ। ਫ਼ਤਹਿਗੜ੍ਹ ਸਾਹਿਬ/ ਬੱਸੀ ਪਠਾਣਾਂ
May 14, 2026
Anemia-free-India-Is-A-Major-Ini

Punjab Speaks Team / Punjab

ਫ਼ਤਹਿਗੜ੍ਹ ਸਾਹਿਬ/ ਬੱਸੀ ਪਠਾਣਾਂ

ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾਕਟਰ ਅਰਵਿੰਦ ਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨਵਦੀਪ ਕੌਰ ਜੀ ਦੀ ਅਗਵਾਈ ਹੇਠ ਪੀ.ਐਚ.ਸੀ ਨੰਦਪੁਰ ਕਲੌੜ ਵਿਖੇ ਅਨੀਮੀਆ ਮੁਕਤ ਭਾਰਤ ਅਧੀਨ ਕੈਂਪ ਲਗਾਏ ਜਾ ਰਹੇ ਹਨ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਨਵਦੀਪ ਕੌਰ ਜੀ ਨੇ ਕਿਹਾ ਕਿ ਅਨੀਮੀਆ ਮੁਕਤ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ, ਜਿਸਦਾ ਉਦੇਸ਼ ਦੇਸ਼ ਵਿੱਚ ਅਨੀਮੀਆ (ਖੂਨ ਦੀ ਕਮੀ) ਨੂੰ ਘੱਟ ਕਰਨਾ ਹੈ। ਇਹ ਅਭਿਆਨ ਖਾਸ ਤੌਰ 'ਤੇ ਮਹਿਲਾਵਾਂ, ਬੱਚਿਆਂ ਅਤੇ ਕਿਸ਼ੋਰਾਂ ਵਿੱਚ ਆਇਰਨ ਦੀ ਕਮੀ ਨੂੰ ਦੂਰ ਕਰਨ ਲਈ 2018 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਮੁਹਿੰਮ ਦਾ ਮੁੱਖ ਟੀਚਾ ਬੱਚੇ, ਕਿਸ਼ੋਰ, ਗਰਭਵਤੀ ਔਰਤਾਂ ਵਿਚ ਖੂਨ ਦੀ ਕਮੀ ਜਾਂਚ ਕਰ ਉਨ੍ਹਾਂ ਨੂੰ ਇਲਾਜ ਦੀਆ ਜਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ।ਇਸ ਤੋਂ ਇਲਾਵਾ ਜਾਗਰੂਕਤਾ ਗਤੀਵਿਧੀਆ ਰਾਂਹੀ ਆਇਰਨ ਨਾਲ ਭਰਪੂਰ ਖੁਰਾਕ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਆਮ ਜਨ ਨੂੰ ਪ੍ਰੇਰਿਤ ਕਰਨਾ ਵੀ ਸ਼ਾਮਲ ਹੈ।ਇਸ ਮੁਹਿੰਮ ਅਧੀਨ ਪੀ.ਐਚ.ਸੀ ਨੰਦਪੁਰ ਕਲੌੜ ਦੀਆ ਸਕੂਲ ਹੈਲਥ ਦੀਆ ਟੀਮਾਂ ਦੀ ਮਦਦ ਨਾਲ ਸਕੂਲਾਂ ਵਿਚ ਜਾ ਕੇ 10-19 ਸਾਲ ਦੀ ਕਿਸ਼ੋਰ ਲੜਕੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਨੀਮੀਆ ਮੁਕਤ ਭਾਰਤ ਦੇ ਨੋਡਲ ਅਫਸਰ ਡਾਕਟਰ ਗੁਰਜਿੰਦਰ ਕੌਰ ਨੇ ਦੱਸਿਆ ਕਿ ਅਨੀਮੀਆ ਮੁਕਤ ਭਾਰਤ ਮੁਹਿੰਮ ਦੀ ਸਮੀਖਿਆ ਅਤੇ ਇਸ ਸੰਬੰਧੀ ਸੁਝਾਵਾਂ ਨੂੰ ਕੇਂਦਰ ਸਰਕਾਰ ਨਾਲ ਸਾਂਝਾ ਕਰਨ ਲਈ ਮਿਨੀਸਟਰ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਵਲੋ ਪੋਪੁਲੇਸ਼ਨ ਰਿਸਰਚ ਸੈਂਟਰ ਤੋਂ ਗਠਿਤ ਟੀਮ ਡਾਕਟਰ ਸ਼ੇਖ ਇਫ਼ਤਿਖ਼ਾਰ ਅਤੇ ਉਨ੍ਹਾਂ ਦੇ ਸਹਿਯੋਗੀ ਬਬੀਤਾ ਵਲੋ ਆਯੁਸ਼ਮਾਨ ਅਰੋਗਿਆ ਕੇਂਦਰਾਂ ਕੋਟਲਾ ਬਜਵਾੜਾ, ਮਹੱਦੀਆਂ ਅਤੇ ਨੰਦਪੁਰ ਦਾ ਲੜੀਵਾਰ ਦੌਰਾ ਕੀਤਾ ਗਿਆ । ਡਾਕਟਰ ਗੁਰਜਿੰਦਰ ਨੇ ਮੁਹਿੰਮ ਦੀ ਕਾਰਗੁਜਾਰੀ ਬਾਰੇ ਦੱਸਿਆ ਕਿ ਅੱਜ ਤੱਕ 30 ਕੈਂਪ ਲਗਾ ਕੇ 1150 ਲੜਕੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਿਸ ਵਿਚ 237 ਬੱਚੇ ਥੋੜ੍ਹਾ ਘੱਟ ਖੂਨ ਵਾਲੀ ਸ਼੍ਰੇਣੀ ਚ ਪਾਏ ਗਏ ਅਤੇ ਬਹੁਤ ਘਟ ਖੂਨ ਵਾਲਾ 1 ਬੱਚਾ ਅਤੇ ਸਾਧਾਰਨ ਮਾਤਰਾ ਚ ਖੂਨ ਦੀ ਥੋੜ ਵਾਲੇ 35 ਬੱਚੇ ਪਾਏ ਗਏ।



Anemia free India Is A Major Initiative Of The Government Dr Navdeep Kaur Fatehgarh Sahib Bassi Pathana


Recommended News
Trending
Just Now